ਨਵਾਂ ਪਿੰਡ, 7 ਜੂਨ (ਜਸਪਾਲ ਸਿੰਘ)-ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਮੱਖਣਵਿੰਡੀ ਦੇ ਵਸਨੀਕ 35 ਸਾਲਾ ਮਨਦੀਪ ਸਿੰਘ ਮੱਨੂ ਪੁੱਤਰ ਸਵ: ਦੇਸ਼ਾ ਸਿੰਘ ਦੇ ਲਾਪਤਾ ਹੋਇਆਂ ਅੱਜ 9 ਦਿਨ ਬੀਤ ਜਾਣ ਦੇ ਬਾਅਦ ਵੀ ਉਸਦੀ ਕੋਈ ਉੱਘ-ਸੱੁਘ ਨਹੀਂ ਹੈ | ਇਸ ਸੰਬੰਧੀ ਉਪਰੋਕਤ ਲਾਪਤਾ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਪ੍ਰਗਟ ਸਿੰਘ ਠੇਕੇਦਾਰ ਤੇ ਬਲਵਿੰਦਰ ਸਿੰਘ ਪੁੱਤਰ ਸਵ: ਦੇਸ਼ਾ ਸਿੰਘ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਉਨਾਂ ਦਾ ਭਰਾ ਜੋ ਕਿ ਘਰੇਲੂ ਕਾਰਨਾਂ ਕਰਕੇ ਪ੍ਰੇਸ਼ਾਨ ਸੀ, ਤੇ ਉਹ ਰੋਜ਼ਾਨਾ ਦੀ ਤਰਾਂ 30 /5/2026 ਨੂੰ ਸਾਈਕਲ 'ਤੇ ਘਰੋਂ ਕੰਮ 'ਤੇ ਗਿਆ ਸੀ ਜੋ ਕਿ ਅੱਜ ਤੱਕ ਘਰ ਵਾਪਸ ਨਹੀਂ ਮੁੜਿਆ, ਜਿਸਦੀ ਇਤਲਾਹ ਉਨਾਂ ਵਲੋਂ ਪੁਲਿਸ ਚੌਂਕੀ ਨਵਾਂ ਪਿੰਡ ਵਿਖੇ ਦਿੱਤੀ ਗਈ ਹੈ | ਇਸ ਮੌਕੇ ਉਨਾਂ ਨੇ ਉਪਰੋਕਤ ਲਾਪਤਾ ਵਿਆਕਤੀ ਦੀ ਉੱਘ-ਸੱੁਘ ਲਗਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ |