23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਛੇਹਰਟਾ ਬਾਜ਼ਾਰ 'ਚ ਸ਼ਹੀਦਾਂ ਦੀ ਯਾਦਗਾਰ ਦੇ ਬਾਹਰ ਨਗਰ ਨਿਗਮ ਨੇ ਰੱਖੇ ਕੂੜੇ ਵਾਲੇ ਡਸਟਬਿਨ-ਕਾ. ਕੰਵਲਜੀਤ ਸਿੰਘ <br/>

Ad Position 21
No active advertisement
ਸ਼ਹੀਦਾਂ ਦੇ ਸਮਾਰਕ ਦੇ ਸਾਹਮਣੇ ਨਗਰ ਨਿਗਮ ਵਲੋਂ ਰੱਖੇ ਗਏ ਡਸਟਬਿਨ ਦਿਖਾਉਂਦੇ ਹੋਏ ਪ੍ਰਧਾਨ ਕਾਮਰੇਡ ਕੰਵਲਜੀਤ ਸਿੰਘ ਤੇ ਹੋਰ | ਅਜੀਤ ਤਸਵੀਰ <br/> 11-06-2026
ਛੇਹਰਟਾ, 10 ਜੂਨ (ਪੱਤਰ ਪ੍ਰੇਰਕ)-ਛੇਹਰਟਾ ਬਾਜ਼ਾਰ ਵਿਚ ਸਥਿਤ ਯਾਦਗਾਰ ਜੋ ਕਿ 1965 ਦੀ ਜੰਗ ਦੌਰਾਨ ਸ਼ਹੀਦ ਹੋਏ 52 ਨਾਗਰਿਕਾਂ ਦੀ ਯਾਦ ਵਿਚ ਬਣੀ ਯਾਦਗਰ ਤੇ ਜੰਜਘਰ ਦੇ ਬਾਹਰ ਨਗਰ ਨਿਗਮ ਵਲੋਂ ਪੱਕੇ ਤੌਰ 'ਤੇ ਕੂੜੇ ਵਾਲੇ ਡਸਟਬਿਨ ਰੱਖਣ 'ਤੇ ਛੇਹਰਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਧਾਨ ਕੰਵਲਜੀਤ ਸਿੰਘ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ 1965 ਦੀ ਭਾਰਤ-ਪਾਕਿ ਜੰਗ ਦੌਰਾਨ ਛੇਹਰਟਾ ਖੇਤਰ ਵਿਚ ਪਾਕਿਸਤਾਨੀ ਜਹਾਜ਼ਾਂ ਦੁਆਰਾ ਕੀਤੇ ਗਏ ਬੰਬਾਰੀ ਦੌਰਾਨ ਸ਼ਹੀਦ ਹੋਏ 52 ਨਾਗਰਿਕਾਂ ਦੀ ਯਾਦ ਵਿਚ ਛੇਹਰਟਾ ਬਾਜ਼ਾਰ ਵਿਚ ਯਾਦਗਾਰ (ਜੰਜਘਰ) ਬਣਾਇਆ ਗਿਆ ਸੀ, ਜਿਸ ਦੇ ਬਾਹਰ ਇਕ ਤਖ਼ਤੀ 'ਤੇ ਸ਼ਹੀਦਾਂ ਦੇ ਨਾਮ ਉੱਕਰੇ ਹੋਏ ਸਨ | ਉਨ੍ਹਾਂ ਕਿਹਾ ਕਿ ਜਦੋਂ ਅੰਮਿ੍ਤਸਰ ਨਗਰ ਨਿਗਮ ਬਣਿਆ ਸੀ, ਤਾਂ ਇਸ ਜੰਜਘਰ ਨੂੰ ਨਗਰ ਨਿਗਮ ਦੇ ਹਵਾਲੇ ਕਰ ਦਿੱਤਾ ਗਿਆ ਸੀ | ਇਸ ਤੋਂ ਬਾਅਦ ਕਿਸੇ ਨੇ ਵੀ ਇਸ ਸ਼ਹੀਦੀ ਯਾਦਗਰ ਵਾਲੇ ਸਥਾਨ ਦੀ ਦੇਖਭਾਲ ਨਹੀਂ ਕੀਤੀ ਤੇ ਨਿਗਮ ਦੀ ਲਾਪ੍ਰਵਾਹੀ ਕਾਰਨ ਇਹ ਸ਼ਹੀਦੀ ਸਮਾਰਕ ਖੰਡਰ ਵਿਚ ਤਬਦੀਲ ਹੋ ਚੁੱਕੀ ਹੈ, ਹੁਣ ਨਿਗਮ ਵਲੋਂ ਇਸ ਯਾਦਗਾਰ ਦੇ ਬਾਹਰ ਕੂੜੇ ਵਾਲੇ ਡਸਟਬਿਨ ਰੱਖਣ ਨਾਲੇ ਲੋਕਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਉਕਤ ਸਮਾਰਕ ਨੂੰ ਸੁੰਦਰ ਬਣਾਉਣ ਵਿਚ ਯੋਗਦਾਨ ਪਾਉਣਾ ਸੀ ਪਰ ਨਗਰ ਨਿਗਮ ਵਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ ਤੇ ਉਕਤ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ | ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਸ਼ਹੀਦੀ ਯਾਦਗਾਰ ਦੇ ਬਾਹਰ ਰੱਖੇ ਗਏ ਕੂੜੇ ਦੇ ਡਿਸਟਬਿਨਾਂ ਨੂੰ ਤੁਰੰਤ ਹਟਾ ਕੇ ਕਿਤੇ ਹੋਰ ਤਬਦੀਲ ਕਰਨਾ ਚਾਹੀਦਾ ਹੈ ਤੇ ਸਮਾਰਕ ਨੂੰ ਸੁੰਦਰ ਬਣਾਉਣ ਅਤੇ ਨਵੀਨੀਕਰਨ ਕਰਕੇ ਸ਼ਹੀਦਾਂ ਦੀ ਯਾਦ ਨੂੰ ਸੁਰੱਖਿਅਤ ਰੱਖਣ ਵਿਚ ਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਤੋਂ ਜਾਣੂੰ ਕਰਵਾਇਆ ਜਾ ਸਕੇ | ਇਸ ਮੌਕੇ ਹਰਜੀਤ ਸਿੰਘ, ਸਿਮਰਨਜੀਤ ਸਿੰਘ, ਕਿਰਪਾਲ ਸਿੰਘ, ਗੁਰਬਖਸ਼ ਸਿੰਘ ਨੰਦਾ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਦੇ ਅੱਧ-ਅਧੂਰੇ ਪੁੱਲ, ਕਦੋਂ ਹੋਣਗੇ ਪੂਰੇ? ਵਿਕਾਸ ਦੇ ਦਾਅਵਿਆਂ ਦੀ ਖੋਲ੍ਹ ਰਹੇ ਪੋਲ੍ਹ <br/> ਅਗਲੀ ਖ਼ਬਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ 600 ਤੋਂ ਵਧੇਰੇ ਵਿਦਿਆਰਥੀਆਂ ਦਾ ਸਨਮਾਨ <br/>
Ad Position 24