23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ 600 ਤੋਂ ਵਧੇਰੇ ਵਿਦਿਆਰਥੀਆਂ ਦਾ ਸਨਮਾਨ <br/>

Ad Position 21
No active advertisement
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ ਕਰਵਾਏ ਸਨਮਾਨ ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪਰਮਜੀਤ ਸਿੰਘ ਗਿੱਲ, ਅਕਸ਼ੈ ਸ਼ਰਮਾ ਅਤੇ ਹੋਰ | ਤਸਵੀਰ: ਹਰਜੀਤ ਸਿੰਘ <br/> 11-06-2026
ਅੰਮਿ੍ਤਸਰ, 10 ਜੂਨ (ਹਰਮਿੰਦਰ ਸਿੰਘ)-ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਵਲੋਂ ਬੀ.ਬੀ.ਕੇ. ਡੀ.ਏ.ਵੀ. ਕਾਲਜ਼ ਵਿਖੇ ਸ਼ਾਨਦਾਰ 'ਪ੍ਰਤਿਭਾ ਸਨਮਾਨ ਸਮਾਰੋਹ' ਕਰਵਾਇਆ ਗਿਆ | ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਨੂੰ ਭਵਿੱਖ 'ਚ ਹੋਰ ਉੱਚੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਿਤ ਕਰਵਾਏ ਗਏ ਇਸ ਸਮਾਗਮ 'ਚ 20 ਸਕੂਲਾਂ ਦੇ 600 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਸਿੱਖਿਆ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਹਿਮਾਲਿਆ ਪਰਿਵਾਰ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਅਤੇ ਉਦਯੋਗਪਤੀ ਪਰਮਜੀਤ ਸਿੰਘ ਗਿੱਲ ਸ਼ਾਮਿਲ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਬੀ.ਬੀ.ਕੇ. ਡੀ.ਏ.ਵੀ. ਕਾਲਜ ਦੇ ਚੇਅਰਮੈਨ ਸੁਦਰਸ਼ਨ ਕਪੂਰ ਵਲੋਂ ਕੀਤੀ ਗਈ | ਸਮਾਗਮ ਦੇ ਮੁੱਖ ਬੁਲਾਰੇ ਏਬੀਵੀਪੀ ਉੱਤਰੀ ਖੇਤਰ ਦੇ ਖੇਤਰੀ ਸੰਗਠਨ ਮੰਤਰੀ ਗੌਰਵ ਅਤਰੀ ਸਨ | ਵਿਸ਼ੇਸ਼ ਮਹਿਮਾਨਾਂ ਵਜੋਂ ਨੌਜਵਾਨ ਸਮਾਜਸੇਵੀ ਅਤੇ ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ, ਪਿ੍ੰ: ਡਾ: ਪੁਸ਼ਪਿੰਦਰ ਵਾਲੀਆ, ਏਬੀਵੀਪੀ ਪੰਜਾਬ ਦੀ ਸੂਬਾ ਸਹਾਇਕ ਸਕੱਤਰ ਨੰਦਿਤਾ ਗੁਪਤਾ, ਰਾਜੀਵ ਅਨੇਜਾ ਤੇ ਮਹਾਨਗਰ ਮੰਤਰੀ ਪ੍ਰਦਯੁਮਨ ਦੇਵਗਨ ਹਾਜ਼ਰ ਸਨ | ਸਮਾਗਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਅਤੇ ਮਾਤਾ ਸਰਸਵਤੀ ਦੇ ਚਿੱਤਰ 'ਤੇ ਫੁੱਲ ਭੇਟ ਕੀਤੇ ਗਏ | ਸਵਾਗਤੀ ਭਾਸ਼ਣ ਦੌਰਾਨ ਪ੍ਰਾਂਤ ਸਹਿ ਮੰਤਰੀ ਨੰਦਿਤਾ ਗੁਪਤਾ ਨੇ ਪਰਿਸ਼ਦ ਦੀਆਂ ਗਤੀਵਿਧੀਆਂ ਅਤੇ ਸਮਾਗਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਪਿ੍ੰ: ਡਾ: ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਸਮਰਪਣ ਨਾਲ ਜੀਵਨ ਵਿਚ ਅੱਗੇ ਵੱਧਣ ਦਾ ਸੰਦੇਸ਼ ਦਿੱਤਾ | ਮੁੱਖ ਮਹਿਮਾਨ ਪਰਮਜੀਤ ਸਿੰਘ ਗਿੱਲ ਨੇ ਸਨਮਾਨਿਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਨੌਜਵਾਨ ਹੀ ਭਾਰਤ ਦੇ ਉਜਵਲ ਭਵਿੱਖ ਦਾ ਨਿਰਮਾਤਾ ਹੈ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਸਮਰੱਥਾ ਰੱਖਦਾ ਹੈ | ਸਨਮਾਨਿਤ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਨੂੰ ਦਿੱਤਾ | ਸਮਾਗਮ ਦਾ ਸੰਯੋਜਨ ਸੌਰਭ ਰਾਏ ਨੇ ਕੀਤਾ ਅਤੇ ਮੰਚ ਸੰਚਾਲਨ ਹਰਪ੍ਰੀਤ ਚੌਹਾਨ ਅਤੇ ਜੈ ਕੁਮਾਰ ਵਲੋਂ ਕੀਤਾ ਗਿਆ | ਇਸ ਮੌਕੇ ਪ੍ਰਦੇਸ਼ ਸੰਗਠਨ ਮੰਤਰੀ ਸ਼ਮਸ਼ੇਰ ਸਿੰਘ, ਰਾਸ਼ਟਰੀ ਮੰਤਰੀ ਆਦਿਤਿਆ ਤਕੀਆਰ, ਨਿਤਿਨ ਮਹੇਸ਼ਵਰੀ, ਸ਼ਾਲੂ ਸ਼ਰਮਾ, ਜੁਝਾਰ ਗੋਰਸੀ, ਤੇਜਿੰਦਰ ਸਿੰਘ, ਸਰਵਗਿਆ ਮਹਾਜਨ, ਰਾਘਵ ਮਹਾਜਨ, ਪਿ੍ਯੰਕਾ ਸ਼ਰਮਾ, ਆਸ਼ੀਸ਼ ਰਾਣਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਛੇਹਰਟਾ ਬਾਜ਼ਾਰ 'ਚ ਸ਼ਹੀਦਾਂ ਦੀ ਯਾਦਗਾਰ ਦੇ ਬਾਹਰ ਨਗਰ ਨਿਗਮ ਨੇ ਰੱਖੇ ਕੂੜੇ ਵਾਲੇ ਡਸਟਬਿਨ-ਕਾ. ਕੰਵਲਜੀਤ ਸਿੰਘ <br/... ਅਗਲੀ ਖ਼ਬਰ ਅਨੋਖੀ 'ਸਫ਼ਾਈ ਮੁਹਿੰਮ'; ਇਕ ਜਗ੍ਹਾ ਤੋਂ ਕੂੜੇ ਦਾ ਡੰਪ ਹਟਾ ਕੇ ਦੂਜੀ ਥਾਂ ਲਗਾਇਆ ਜਾ ਰਿਹਾ ਢੇਰ <br/>
Ad Position 24