15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗਰਮੀ ਦੇ ਦਿਨਾਂ 'ਚ 'ਹੀਟ ਸਟਰੋਕ' ਬੱਚਿਆਂ ਲਈ ਖ਼ਤਰਾ ਬਣ ਸਕਦੀ ਹੈ-ਡਾ. ਸੁਪਿ੍ਯਾ <br/>

Ad Position 21
No active advertisement
ਜਾਣਕਾਰੀ ਦਿੰਦੇ ਹੋਏ ਡਾ. ਸੁਪਿ੍ਯਾ ਰੰਧਾਵਾ | <br/> 12-06-2026
ਮਾਨਾਂਵਾਲਾ, 11 ਜੂਨ (ਗੁਰਦੀਪ ਸਿੰਘ ਨਾਗੀ)-ਅੱਤ ਦੀ ਪੈ ਰਹੀ ਗਰਮੀ ਤੇ ਚੱਲ ਰਹੀਆਂ ਗਰਮ ਹਵਾਵਾਂ ਤੋਂ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ, ਕਿਉਂਕਿ 'ਹੀਟ ਸਟਰੋਕ' ਜਿਸ ਨੂੰ ਲੂ ਲੱਗਣਾ ਕਹਿੰਦੇ ਹਨ, ਬੱਚਿਆਂ ਲਈ ਖ਼ਤਰਾ ਬਣ ਸਕਦੀ ਹੈ | ਇਹ ਜਾਣਕਾਰੀ ਬੱਚਿਆਂ ਦੇ ਮਾਹਿਰ ਡਾ. ਸੁਪਿ੍ਯਾ ਨੇ ਗੁਰਸ਼ੇਰ ਹਸਪਤਾਲ ਨਜਦੀਕ ਬ੍ਰੈਸਟਪ੍ਰਾਈਜ ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਤੇਜ਼ ਗਰਮੀ ਕਾਰਨ ਬੱਚਿਆਂ ਨੂੰ ਚੱਕਰ ਆਉਣਾ, ਉਲਟੀ ਆਉਣਾ, ਤੇਜ਼ ਬੁਖਾਰ ਹੋਣਾ, ਦੇਖਣ ਵਿਚ ਪ੍ਰੇਸ਼ਾਨੀ ਹੋਣਾ, ਬੇਹੋਸ਼ ਹੋਣਾ, ਸਰੀਰ ਵਿਚ ਪਸੀਨਾ ਨਾ ਆਉਣਾ, ਧਕੜਣ ਤੇਜ਼ ਹੋਣਾ, ਬੀ. ਪੀ. ਘੱਟ ਹੋਣਾ, ਚਮੜੀ ਦੇ ਰੋਗ ਆਦਿ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ, ਇਸ ਲਈ ਗਰਮੀ ਅਤੇ ਲੂ ਵਿਚ ਬੱਚਿਆਂ ਦਾ ਖਾਸ ਧਿਆਨ ਰੱਖਣ ਦੀ ਜਰੂਰਤ ਹੈ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਲੂ ਤੋਂ ਬਚਾਉਣ ਲਈ ਨਾਰੀਅਲ ਪਾਣੀ, ਗੰਨੇ ਦਾ ਰਸ, ਨਿੰਬੂ ਪਾਣੀ, ਲੱਸੀ ਆਦਿ ਦਾ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਪਿਆਉਣੇ ਚਾਹੀਦੇ ਹਨ ਅਤੇ ਬੱਚਿਆਂ ਇਨ੍ਹਾਂ ਦਿਨਾਂ ਵਿਚ ਤੰਗ ਕੱਪੜੇ ਨਹੀਂ ਪਾਉਣੇ ਚਾਹੀਦੇ ਤੇ ਹਲਕਾ ਫੁਲਕਾ ਖਾਣਾ ਦਿੱਤਾ ਜਾਵੇ ਜਦੋਂਕਿ ਬਾਜ਼ਾਰੀ ਖਾਣੇ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗਰਮੀ ਤੇ ਖਾਸਕਰ ਧੁੱਪ ਵਿਚ ਘਰੋਂ ਬਾਹਰ ਘੁੰਮਣ ਫਿਰਨ ਤੋਂ ਰੋਕਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹਨੇਰੀ ਦੌਰਾਨ ਬਨੇਰਾ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ <br/> ਅਗਲੀ ਖ਼ਬਰ ਨਗਰ ਨਿਗਮ ਨੇ ਸ਼ਹਿਰ ਦੇ ਅਹਿਮ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਈ <br/>
Ad Position 24