ਅੰਮਿ੍ਤਸਰ, 11 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਵਿਸ਼ਵ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਸੰਭਾਲ ਗਤੀਵਿਧੀ ਤੇ ਹਿਊਮਨ ਆਨ ਅਰਥ ਦੁਆਰਾ ਸਾਂਝੇ ਤੌਰ 'ਤੇ ਅੰਮਿ੍ਤਸਰ ਦੀਆਂ ਦੋ ਪ੍ਰਮੁੱਖ ਸੰਸਥਾਵਾਂ ਚੀਫ਼ ਖ਼ਾਲਸਾ ਦੀਵਾਨ ਨਰਸਿੰਗ ਕਾਲਜ, ਝਬਾਲ ਰੋਡ ਅਤੇ ਸੈਂਟਰਲ ਇੰਸਟੀਚਿਊਟ ਆਫ਼ ਪੈਟਰੋਕੈਮੀਕਲਜ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਵਾਤਾਵਰਣ ਜਾਗਰੂਕਤਾ ਸੈਮੀਨਾਰ ਕਰਵਾਏ ਗਏ | ਦੋਵਾਂ ਪ੍ਰੋਗਰਾਮਾਂ ਵਿਚ ਵਿਦਿਆਰਥੀਆਂ, ਫੈਕਲਟੀ, ਸਮਾਜ ਸੇਵਕਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਸ਼ਿਰਕਤ ਕੀਤੀ | ਨਰਸਿੰਗ ਕਾਲਜ ਵਿਖੇ ਹੋਏ ਪ੍ਰੋਗਰਾਮ ਵਿਚ ਚੇਅਰਮੈਨ ਆਤਮਜੀਤ ਸਿੰਘ ਸਮਰਾ, ਪਿ੍ੰਸੀਪਲ ਜਸਪ੍ਰੀਤ ਕੌਰ, ਵਾਈਸ ਪਿ੍ੰਸੀਪਲ ਯਸ਼ਪ੍ਰੀਤ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ | ਸਿਪਟ ਵਿਖੇ ਡਾਇਰੈਕਟਰ ਜੇ. ਬੋਸਕੋ, ਪ੍ਰਸ਼ਾਸਨਿਕ ਅਧਿਕਾਰੀ ਅਮਿਤ ਚਾਵਲਾ, ਪ੍ਰੋਫੈਸਰਾਂ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਪੀ. ਐੱਨ. ਸ਼ਰਮਾ, ਵਿਦਿਅਕ ਸੰਸਥਾਵਾਂ ਦੇ ਮੁਖੀ ਵਾਤਾਵਰਨ ਸੰਭਾਲ ਗਤੀਵਿਧੀ, ਅੰਮਿ੍ਤਸਰ, ਸੂਬਾ ਸਹਿ-ਮੁਖੀ ਸੰਦੀਪ ਸਲੋਤਰਾ ਨੇ ਕਿਹਾ ਕਿ ਵਾਤਾਵਰਨ ਸੰਭਾਲ ਸਿਰਫ਼ ਇਕ ਦਿਨ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਜੀਵਨ ਭਰ ਦੀ ਜ਼ਿੰਮੇਵਾਰੀ ਹੈ | ਮਨਜੀਤ ਕੌਰ ਥਿੰਦ, ਗਾਇਤਰੀ ਸੁਰ, ਨਿਧੀ ਅਦਲਖਾ, ਨਵੀਨ ਸ਼ਰਮਾ, ਲੈਕ: ਰਵਿੰਦਰ ਕੌਰ, ਰੀਨਾ ਕਸ਼ਯਪ, ਅਨਿਲ ਖੰਨਾ, ਤਰਸੇਮ ਕੌਰ, ਵਿਭੂਤੀ ਸ਼ਰਮਾ, ਤੋਸ਼ੀ ਕਾਲਬੰਦੇ, ਰਮਨ ਕੁਮਾਰ, ਜਗਮੋਹਨ ਸਿੰਘ ਗਿੱਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਅੰਤ 'ਚ ਸਾਰਿਆਂ ਨੇ ਆਪਣੇ ਜੀਵਨ ਕਾਲ ਵਿਚ ਘੱਟੋ-ਘੱਟ ਪੰਜ ਰੁੱਖ ਲਗਾਉਣ ਅਤੇ ਆਪਣੀ ਪੂਰੀ ਜ਼ਿੰਦਗੀ ਵਿਚ ਘੱਟੋ-ਘੱਟ 18 ਰੁੱਖ ਲਗਾਉਣ ਅਤੇ ਦੋਵਾਂ ਸੰਸਥਾਵਾਂ ਦੇ ਮੁਖੀਆਂ ਨੇ ਵਾਤਾਵਰਨ ਸੰਭਾਲ ਗਤੀਵਿਧੀਆਂ ਵਿਚ ਇਕੱਠੇ ਕੰਮ ਕਰਨ ਦਾ ਪ੍ਰਣ ਲਿਆ |