11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਵਿਧਾਇਕ ਡਾ. ਅਜੈ ਗੁਪਤਾ ਵਲੋਂ ਨਿਗਮ ਤੇ ਕੰਪਨੀ ਅਧਿਕਾਰੀਆਂ ਨਾਲ ਸੈਨੀਟੇਸ਼ਨ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-06-2026

ਅੰਮ੍ਰਿਤਸਰ, 25 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੈ ਗੁਪਤਾ ਨੇ ਅੱਜ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ, ਨਗਰ ਸਿਹਤ ਅਧਿਕਾਰੀ ਡਾ. ਕਿਰਨ ਕੁਮਾਰ, ਸਿਹਤ ਅਧਿਕਾਰੀ ਡਾ. ਯੋਗੇਸ਼ ਅਰੋੜਾ, ਮੁੱਖ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ, ਸੈਨੇਟਰੀ ਸੁਪਰਵਾਈਜ਼ਰ ਅਤੇ ਤਿੰਨ ਆਰ ਕੰਪਨੀ ਦੇ ਅਧਿਕਾਰੀਆਂ ਨਾਲ ਸੈਨੀਟੇਸ਼ਨ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਤਰੁਣਵੀਰ ਕੈਂਡੀ, ਕੇਂਦਰੀ ਹਲਕੇ ਲਈ ‘ਆਪ’ ਦੇ ਸੰਗਠਨ ਇੰਚਾਰਜ ਹਰਪ੍ਰੀਤ ਸਿੰਘ ਆਹਲੂਵਾਲੀਆ, ਤਾਹਿਰ ਸ਼ਾਹ, ਵਿਸ਼ਾਲ ਗਿੱਲ, ਬਲਾਕ ਇੰਚਾਰਜ ਵਿਸ਼ਾਲ ਗਿੱਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਡਾ. ਗੁਪਤਾ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ‘ਚ ਸਫਾਈ ਪ੍ਰਣਾਲੀ ਵਿਚ ਸੁਧਾਰ ਕੀਤਾ ਜਾ ਰਿਹਾ ਹੈ, ਜਿਥੇ ਇਸ ਵੇਲੇ ਲਗਭਗ 111 ਵਾਹਨ ਘਰ-ਘਰ ਕੂੜਾ ਇਕੱਠਾ ਕਰਨ ਅਤੇ ਸਫਾਈ ਸੇਵਾਵਾਂ ਪ੍ਰਦਾਨ ਕਰਦੇ ਹਨ। ਇਨ੍ਹਾਂ ਵਾਹਨਾਂ ਵਿਚ 44 ਮਿੰਨੀ-ਟਿੱਪਰ, 17 ਟਰੈਕਟਰ ਟਰਾਲੀਆਂ, 8 ਈ-ਵਾਹਨ ਅਤੇ 42 ਰਿਕਸ਼ਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਵਾਹਨਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ। ਵਿਧਾਇਕ ਡਾ. ਅਜੇ ਗੁਪਤਾ ਨੇ ਦੱਸਿਆ ਕਿ ਨਿਗਮ ਅਧਿਕਾਰੀ ਅਤੇ ਸੈਨੇਟਾਈਜ਼ੇਸ਼ਨ ਕੰਪਨੀ ਦੇ ਵਾਰਡ-ਵਾਰ ਸੁਪਰਵਾਈਜ਼ਰ ਸਫਾਈ ਸਬੰਧੀ ਰੋਜ਼ਾਨਾ ਸਿੱਧੇ ਸੰਪਰਕ ਵਿਚ ਰਹਿਣਗੇ। ਉਨ੍ਹਾਂ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਾਲਡ ਸਿਟੀ ਅਤੇ ਆਊਟਰ ਵਾਲਡ ਸਿਟੀ ਖੇਤਰਾਂ ਲਈ ਵਟਸਐਪ ਗਰੁੱਪ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸਫਾਈ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸਫਾਈ ਸਬੰਧੀ ਅਧਿਕਾਰੀਆਂ ਨਾਲ ਨਿਯਮਤ ਸਮੀਖਿਆ ਮੀਟਿੰਗਾਂ ਕਰਦੇ ਰਹਿਣਗੇ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਵਸਨੀਕਾਂ ਨੂੰ ਸ਼ਹਿਰ ਦੀ ਸਫਾਈ ਪ੍ਰਣਾਲੀ ਸੰਬੰਧੀ ਨਗਰ ਨਿਗਮ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਸਾਨੂੰ ਸਿੱਖਿਆ ਨਾ ਦੇਵੇ ਕਾਂਗਰਸ-ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਗੁਰੂ ਬਾਜ਼ਾਰ ਵਿਖੇ ਸੋਨੇ ਦੇ ਕਾਰੀਗਰ ਪਾਸੋਂ ਲੁੱਟ ਖੋਹ ਦੇ ਮਾਮਲੇ ’ਚ ਨਾਬਾਲਗ ਸਮੇਤ 4 ਕਾਬੂ
Ad Position 24