16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਜਮਾਤ-ਉਲ-ਅਹਿਰਾਰ ਦਾ ਸੰਚਾਲਨ ਬੁਨਿਆਦੀ ਢਾਂਚਾ ਅਫ਼ਗਾਨਿਸਤਾਨ ਨਹੀਂ ਪਾਕਿ ’ਚ ਸਥਿਤ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਅੰਮ੍ਰਿਤਸਰ, 29 ਜੂਨ (ਸੁਰਿੰਦਰ ਕੋਛੜ)-ਵਿਦ੍ਰੋਹੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨਾਲ ਸੰਬੰਧਿਤ ਅੱਤਵਾਦੀ ਸੰਗਠਨ ਜਮਾਤ-ਉਲ-ਅਹਿਰਾਰ ਨੇ ਪਾਕਿਸਤਾਨੀ ਫ਼ੌਜ ਤੇ ਸਰਕਾਰ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਸੰਗਠਨ ਦਾ ਬੁਨਿਆਦੀ ਢਾਂਚਾ ਅਫ਼ਗਾਨਿਸਤਾਨ ‘ਚ ਨਹੀਂ ਬਲਕਿ ਪਾਕਿਸਤਾਨ ਵਿਚ ਸਥਿਤ ਹੈ। ਜਮਾਤ-ਉਲ-ਅਹਿਰਾਰ ਦਾਅਵਾ ਕਰਦਾ ਹੈ ਕਿ ਇਸ ਦਾ ਸਾਰਾ ਸੰਚਾਲਨ ਬੁਨਿਆਦੀ ਢਾਂਚਾ, ਲੜਾਕੂ ਤੇ ਸੰਗਠਨਾਤਮਿਕ ਨੈੱਟਵਰਕ ਪਾਕਿ ਦੇ ਅੰਦਰ ਸਥਿਤ ਹੈ। ਬਿਆਨ ‘ਚ ਅੱਗੇ ਇਹ ਵੀ ਕਿਹਾ ਗਿਆ ਕਿ ਸੰਗਠਨ ਨੂੰ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰਨ ਦੀ ਕੋਈ ਲੋੜ ਨਹੀਂ ਹੈ। ਬਿਆਨ ‘ਚ ਇਹ ਦੋਸ਼ ਵੀ ਲਗਾਇਆ ਗਿਆ ਹੈ ਕਿ ਪਾਕਿਸਤਾਨ ਘਰੇਲੂ ਸੁਰੱਖਿਆ ਅਸਫਲਤਾਵਾਂ ਨੂੰ ਛੁਪਾਉਣ ਲਈ ਅਫ਼ਗਾਨਿਸਤਾਨ ‘ਤੇ ਦੋਸ਼ ਲਗਾ ਰਿਹਾ ਹੈ। ਉਕਤ ਬਿਆਨ ਮੁਤਾਬਿਕ ਜਮਾਤ-ਉਲ-ਅਹਿਰਾਰ ਦੇ ਮੈਂਬਰ ਕਰਾਚੀ, ਲਾਹੌਰ, ਇਸਲਾਮਾਬਾਦ, ਕੋਇਟਾ ਤੇ ਪਿਸ਼ਾਵਰ ਸਮੇਤ ਪ੍ਰਮੁੱਖ ਪਾਕਿਸਤਾਨੀ ਸ਼ਹਿਰਾਂ ਵਿਚ ਸਰਗਰਮ ਹਨ। ਬਿਆਨ ‘ਚ ਪਾਕਿਸਤਾਨੀ ਫ਼ੌਜ ਵਲੋਂ ਅਫ਼ਗਾਨਿਸਤਾਨ ਵਿਚ ਰਿਹਾਇਸ਼ੀ ਇਲਾਕਿਆਂ ਤੇ ਮਸਜਿਦਾਂ ‘ਤੇ ਕੀਤੇ ਹਮਲਿਆਂ ਦੀ ਨਿੰਦਾ ਕਰਦਿਆਂ ਖੁੱਲ੍ਹੇ ਤੌਰ ‘ਤੇ ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਸਮੂਹ ਦਾ ਸਾਹਮਣਾ ਕਰਨ ਲਈ ਚੁਨੌਤੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਕਿ ਨੂੰ ਫ਼ੌਜੀ ਕਾਰਵਾਈਆਂ ਜਾਰੀ ਰੱਖਣ ‘ਤੇ ਹੋਰ ਹਮਲਿਆਂ ਦੀ ਚਿਤਾਵਨੀ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਏ ਅਗਲੀ ਖ਼ਬਰ ਨਗਰ ਨਿਗਮ ਨੇ ਗੰਦਗੀ ਫ਼ੈਲਾਉਣ ਵਾਲੇ 11 ਵਪਾਰਕ ਅਦਾਰਿਆਂ ਦੇ ਚਲਾਨ ਕੱਟੇ
Ad Position 24