03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਆਧਿਆਤਮਿਕ ਜਾਗਰੂਕਤਾ ਹੀ ਮਨੁੱਖ ਨੂੰ ਸਹੀ ਦਿਸ਼ਾ ਦੇ ਸਕਦੀ-ਸਾਧਵੀ ਨਵਨੀਤ ਭਾਰਤੀ

Ad Position 21
No active advertisement
ਅਜੀਤ ਡੈਸਕ 30-06-2026

ਅੰਮ੍ਰਿਤਸਰ, 29 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਾਮ ਤਲਾਈ ਮੰਦਰ ਵਿਖੇ ਇਕ ਆਧਿਆਤਮਿਕ ਸਤਿਸੰਗ ਕਰਵਾਇਆ। ਇਸ ਮੌਕੇ ਸਾਧਵੀ ਨਵਨੀਤ ਭਾਰਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਉਦੇਸ਼ ਕੇਵਲ ਧਨ-ਦੌਲਤ, ਭੌਤਿਕ ਸੁਵਿਧਾਵਾਂ ਜਾਂ ਸੰਸਾਰਿਕ ਸਫਲਤਾਵਾਂ ਹਾਸਿਲ ਕਰਨਾ ਨਹੀਂ, ਸਗੋਂ ਆਪਣੇ ਅੰਦਰ ਵੱਸਦੀ ਪਰਮਾਤਮਾ ਦੀ ਜੋਤ ਨੂੰ ਪਛਾਣ ਕੇ ਆਤਮਿਕ ਉੱਚਾਈ ਵੱਲ ਵਧਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਮਨੁੱਖ ਸਵਾਰਥ, ਹਉਮੈ ਅਤੇ ਅੰਨ੍ਹੀ ਦੌੜ ‘ਚ ਇਸ ਕਦਰ ਰੁੱਝ ਗਿਆ ਹੈ ਕਿ ਉਹ ਆਪਣੇ ਅਸਲੀ ਸਰੂਪ ਨੂੰ ਹੀ ਭੁੱਲਦਾ ਜਾ ਰਿਹਾ ਹੈ। ਅਜਿਹੇ ਸਮੇਂ ‘ਚ ਆਧਿਆਤਮਿਕ ਜਾਗਰੂਕਤਾ ਹੀ ਮਨੁੱਖ ਨੂੰ ਸਹੀ ਦਿਸ਼ਾ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰੇਮ, ਦਇਆ, ਸੇਵਾ, ਨਿਮਰਤਾ ਤੇ ਤਿਆਗ ਵਰਗੇ ਗੁਣ ਮਨੁੱਖ ਦੇ ਚਰਿੱਤਰ ਨੂੰ ਮਹਾਨ ਬਣਾਉਂਦੇ ਹਨ ਅਤੇ ਸਮਾਜ ‘ਚ ਆਪਸੀ ਸਾਂਝ ਅਤੇ ਸਕਾਰਾਤਮਕਤਾ ਨੂੰ ਮਜ਼ਬੂਤ ਕਰਦੇ ਹਨ। ਨਿਸ਼ਕਾਮ ਸੇਵਾ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸੱਚੀ ਸੇਵਾ ਉਹੀ ਹੈ ਜੋ ਕਿਸੇ ਵੀ ਲਾਲਚ ਜਾਂ ਉਮੀਦ ਤੋਂ ਬਿਨਾਂ ਦੂਜਿਆਂ ਦੀ ਭਲਾਈ ਲਈ ਕੀਤੀ ਜਾਵੇ। ਅਜਿਹੀ ਸੇਵਾ ਨਾ ਸਿਰਫ਼ ਦੂਜਿਆਂ ਦੇ ਜੀਵਨ ‘ਚ ਖੁਸ਼ਹਾਲੀ ਲਿਆਉਂਦੀ ਹੈ, ਸਗੋਂ ਸੇਵਾ ਕਰਨ ਵਾਲੇ ਦੇ ਮਨ ਨੂੰ ਵੀ ਪਵਿੱਤਰ ਤੇ ਸ਼ਾਂਤ ਬਣਾਉਂਦੀ ਹੈ। ਸਥਾਈ ਖੁਸ਼ੀ, ਮਨ ਦੀ ਸ਼ਾਂਤੀ ਅਤੇ ਆਤਮਿਕ ਸੰਤੁਸ਼ਟੀ ਬਾਹਰੀ ਸਾਧਨਾਂ ਨਾਲ ਨਹੀਂ, ਸਗੋਂ ਆਤਮ-ਗਿਆਨ ਰਾਹੀਂ ਪ੍ਰਾਪਤ ਹੁੰਦੀ ਹੈ। ਜਦੋਂ ਮਨੁੱਖ ਆਪਣੇ ਅੰਦਰ ਵੱਸਦੀ ਦਿਵਿਆ ਚੇਤਨਾ ਦਾ ਅਨੁਭਵ ਕਰਦਾ ਹੈ, ਤਦ ਹੀ ਉਸ ਦਾ ਜੀਵਨ ਅਸਲ ਅਰਥਾਂ ‘ਚ ਸਫਲ ਤੇ ਸਾਰਥਕ ਬਣਦਾ ਹੈ। ਆਤਮ-ਗਿਆਨ ਮਨੁੱਖ ਨੂੰ ਜੀਵਨ ਦੀਆਂ ਹਰ ਚੁਣੌਤੀ ਦਾ ਸਾਹਮਣਾ ਧੀਰਜ, ਸਿਆਣਪ ਅਤੇ ਸੰਤੁਲਨ ਨਾਲ ਕਰਨ ਦੀ ਤਾਕਤ ਦਿੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਮੋਗਾ ਦੀ ਨੈਸਲੇ ਫ਼ੈਕਟਰੀ ਨੇ ਵਿਸ਼ਵ ਪੱਧਰ ’ਤੇ ਬਣਾਈ ਵਿਲੱਖਣ ਪਛਾਣ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸ੍ਰੀ ਦਰਬਾਰ ਸਾਹਿਬ...
Ad Position 24
No active advertisement