03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਗੁਰੂ ਘਰ ’ਚ ਨਤਮਸਤਕ ਹੋ ਕੇ ਸ਼ੁਰੂ ਕੀਤੀ ਨਵੇਂ ਰੋਟਰੀ ਵਰ੍ਹੇ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 06-07-2026

ਅੰਮ੍ਰਿਤਸਰ, 5 ਜੁਲਾਈ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਨਵਨਿਯੁਕਤ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ ਨੇ ਨਵੇਂ ਰੋਟਰੀ ਸਾਲ 2026-27 ਦੀ ਸ਼ੁਰੂਆਤ ਗੁਰਦੁਆਰਾ ਸ਼ਹੀਦ ਬਾਬਾ ਬੁਖ਼ਾਰੀ ਜੀ ਵਿਖੇ ਨਤਮਸਤਕ ਹੋ ਕੇ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਪ੍ਰਧਾਨ ਅਮਨ ਸ਼ਰਮਾ ਅਤੇ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਸਮੇਤ ਹਾਜ਼ਰ ਸਮੂਹ ਕਲੱਬ ਮੈਂਬਰਾਂ ਨੂੰ ਸਿਰੋਪਾਓ ਭੇਟ ਕੀਤੇ ਗਏ। ਜ਼ੋਨਲ ਚੇਅਰਮੈਨ ਡਾ: ਜਸਪ੍ਰੀਤ ਸਿੰਘ ਗਰੋਵਰ ਅਤੇ ਸਹਾਇਕ ਗਵਰਨਰ ਵਰੁਨ ਕੱਕੜ ਉਚੇਚੇ ਤੋਰ ‘ਤੇ ਪੁੱਜੇ ਅਤੇ ਐੱਮ. ਓ. ਸੀ. ਦੀ ਭੂਮਿਕਾ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਨਿਭਾਈ। ਅਵਸਥੀ ਨੇ ਦੱਸਿਆ ਕਿ ਅਸ਼ੋਕ ਸ਼ਰਮਾ ਅਤੇ ਸਰਬਜੀਤ ਸਿੰਘ ਪਿਛਲੇ ਸਾਲ ਵੀ ਪ੍ਰਧਾਨ ਅਤੇ ਸਕੱਤਰ ਦੀ ਭੂਮਿਕਾ ਨਿਭਾਅ ਰਹੇ ਸਨ। ਬੋਰਡ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਅਗਲੇ ਸਾਲ ਦੇ ਪ੍ਰਧਾਨ ਰਜੇਸ਼ ਬੱਧਵਾਰ ਅਤੇ ਸਕੱਤਰ ਬਲਦੇਵ ਰਾਜ ਮੰਨਣ ਹੋਣਗੇ। ਇਸ ਮੌਕੇ ਡਿਸਟ੍ਰਿਕਟ ਗਵਰਨਰ (2028-29) ਐੱਚ. ਐੱਸ. ਜੋਗੀ, ਕਲੱਬ ਫ਼ਸਟ ਲੇਡੀ ਸਤਪਰਭਾ ਸ਼ਰਮਾ, ਜਤਿੰਦਰ ਸਿੰਘ ਪੱਪੂ, ਪਰਮਜੀਤ ਸਿੰਘ, ਕੇ. ਐੱਸ. ਚੱਠਾ, ਮਨਮੋਹਨ ਸਿੰਘ, ਅਸ਼ਵਨੀ ਅਵਸਥੀ, ਅਮਨ ਸ਼ਰਮਾ, ਗੁਰਮੀਤ ਸਿੰਘ ਹੀਰਾ, ਚੰਦਰ ਮੋਹਨ, ਰਾਜਕੁਮਾਰ, ਅੰਦੇਸ਼ ਭੱਲਾ, ਬਲਦੇਵ ਸਿੰਘ ਸੰਧੂ ਲੁਹਾਰਕਾ, ਹਰਦੇਸ ਦਵੇਸਰ, ਡਾ: ਗਜਨਦੀਪ ਸਿੰਘ, ਡੀ. ਡੀ. ਪੀ. ਓ. ਸਤੀਸ਼ ਸ਼ਰਮਾ, ਰਾਕੇਸ਼ ਸ਼ਰਮਾ, ਵਿਨੋਦ ਕਪੂਰ, ਰਣਵੀਰ ਬੇਰੀ, ਮਨਿੰਦਰ ਸਿਮਰਨ, ਬ੍ਰਿਗੇਡੀਅਰ ਗਿਆਨ ਸਿੰਘ ਸੰਧੂ, ਜੇ. ਐੱਸ. ਲਿਖਾਰੀ, ਪ੍ਰਿੰਸੀਪਲ ਦਵਿੰਦਰ ਸਿੰਘ, ਸਤਪਾਲ ਕੌਰ, ਮਮਤਾ ਅਰੋੜਾ, ਰਚਨਾ ਸਿੰਗਲਾ, ਸੋਨੀਆ ਬੁੱਧੀ ਰਾਜਾ ਆਦਿ ਬੋਰਡ ਮੈਂਬਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਨਿਰਮਾਣ ਕੰਪਨੀ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ’ਚ ਮਲਬਾ ਸੁੱਟਣ ’ਤੇ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਸ਼ੂਟਿੰਗ ਦਾ ਨਵਾਂ ਗੜ੍ਹ, ਅੰਤਰਰਾਸ਼ਟਰੀ ਪੱਧਰ ’ਤੇ ਚਮਕ ਰਹੇ ਖਿਡਾਰੀ
Ad Position 24
No active advertisement