ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਐੱਸ.ਸੀ. ਵਿੰਗ ‘ਆਪ’ ਦੀ ਪ੍ਰਧਾਨ ਦੱਸ ਕੇ ਔਰਤ ਵਲੋਂ 2 ਲੱਖ ਦੀ ਠੱਗੀ ਮਾਰਨ ਦੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 07-07-2026

ਜੈਂਤੀਪੁਰ, 6 ਜੁਲਾਈ (ਭੁਪਿੰਦਰ ਸਿੰਘ ਗਿੱਲ)-ਐੱਸ. ਸੀ. ਵਿੰਗ ਜ਼ਿਲ੍ਹਾ ਦਿਹਾਤੀ ਆਮ ਆਦਮੀ ਪਾਰਟੀ ਦੀ ਪ੍ਰਧਾਨ ਵਲੋਂ ਐੱਨ. ਆਰ. ਆਈ. ਕੋਲੋਂ 2 ਲੱਖ ਦੀ ਮਾਰੀ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੇੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਐੱਨ.ਆਰ.ਆਈ. ਪ੍ਰਿੰ: ਗੁਰਦੀਪ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਪਿੰਡ ਪਾਖਰਪੁਰਾ ਨੇ ਫੋਨ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਸਕੂਲ ਵਿਖੇ ਖੇਡ ਮੇਲਾ ਕਰਵਾਇਆ ਜਾ ਰਿਹਾ ਸੀ ਅਤੇ ਉਸ ਵਕਤ ਬਾਬਾ ਸੁਖਚੈਨ ਸਿੰਘ ਪਿੰਡ ਤਲਵੰਡੀ ਖੁੰਮਣ ਅਤੇ ਸੁਪਿੰਦਰ ਕੌਰ ਵਾਸੀ ਕਾਲੇਕੇ ਦਾ ਫੋਨ ਆਇਆ ਤੇ ਕਿਹਾ ਮੈਂ ਐੱਸ. ਸੀ. ਵਿੰਗ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਬੋਲਦੀ ਹਾਂ ਤੇ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ, ਜਿਸ ਕਰਕੇ ਮੈਨੂੰ 2 ਲੱਖ ਰੁਪਏ ਦੀ ਮਦਦ ਦਿੱਤੀ ਜਾਵੇ। ਜਦੋਂ ਮੇਰੇ ਵਲੋਂ ਇਸ ਸੰਬੰਧੀ ਜਾਂਚ ਪੜਤਾਲ ਕੀਤੀ ਗਈ ਤਾਂ ਬਾਬਾ ਸੁਖਚੈਨ ਸਿੰਘ ਅਤੇ ਉਸ ਦੀ ਸਾਥੀ ਸੁਪਿੰਦਰ ਕੌਰ ਵਲੋਂ ਮੇਰੇ ਨਾਲ ਬਣਾਈ ਗਈ ਸਾਜਿਸ਼ ਤਹਿਤ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ । ਜਿਸ ਦੀ ਲਿਖਤੀ ਦਰਖਾਸਤ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ, ਥਾਣਾ ਕੱਥੂਨੰਗਲ ਵਿਖੇ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦਰਖਾਸਤ ‘ਤੇ ਗੌਰ ਕਰਕੇ ਇਹੋ-ਜਿਹੇ ਧੋਖਾਧੜੀ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਨਸਾਫ ਦਿਵਾਇਆ ਜਾਵੇ। ਇਸ ਸੰਬੰਧੀ ਬਾਬਾ ਸੁਖਚੈਨ ਸਿੰਘ ਤਲਵੰਡੀ ਖੁੰਮਣ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਰੰਧਾਵਾ ਸਾਹਿਬ ਮੇਰੇ ਉੱਪਰ ਬਹੁਤ ਵਾਰ ਦਰਖ਼ਾਸਤਾਂ ਦੇ ਚੁੱਕੇ ਹਨ ਪਰ ਮੈਨੂੰ ਜਦ ਦਰਖ਼ਾਸਤ ਦੇ ਸੰਬੰਧ ‘ਚ ਬੁਲਾਉਂਦੇ ਹਨ ਮੈਂ ਸਮੇਂ ਸਿਰ ਜਾਂਦਾ ਹਾਂ, ਇਹ ਉੱਥੇ ਨਹੀਂ ਆਉਂਦੇ ਮੇਰੇ ਨਾਲ ਕੋਈ ਲੈਣ ਦੇ ਨਹੀਂ ਹੈ ਤੇ ਬੀਬੀ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਇਸ ਸੰਬੰਧੀ ਚੌਕੀ ਜੈਂਤੀਪੁਰ ਦੇ ਪੁਲਿਸ ਅਧਿਕਾਰੀ ਅਵਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਰੰਧਾਵਾ ਵਲੋਂ ਦਿੱਤੀ ਦਰਖ਼ਾਸਤ ਸਾਨੂੰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਬੀਬੀ ਨੂੰ ਤੇ ਬਾਬਾ ਸੁਖਚੈਨ ਸਿੰਘ ਨੂੰ ਚੌਕੀ ਬੁਲਾਇਆ ਗਿਆ ਹੈ। ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ

Ad Position 22
No active advertisement
ਪਿਛਲੀ ਖ਼ਬਰ ਥਾਣਾ ਸੁਲਤਾਨਵਿੰਡ ਵਲੋਂ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ ਅਗਲੀ ਖ਼ਬਰ ਗੰਡਾ ਸਿੰਘ ਕਾਲੋਨੀ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕਾ ਨਿਵਾਸੀ ਪ੍ਰੇਸ਼ਾਨ
Ad Position 24
No active advertisement