15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਦੋ ਰੋਜ਼ਾ ਕਲੱਸਟਰ ਪੱਧਰੀ ਡੀ. ਏ. ਵੀ. ਰਾਸ਼ਟਰੀ ਖੇਡਾਂ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 18-07-2026
ਅੰਮ੍ਰਿਤਸਰ, 17 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਰਾਸ਼ਟਰੀ ਖੇਡ ਮੁਕਾਬਲਿਆਂ ਅਧੀਨ ਕਲੱਸਟਰ ਪੱਧਰੀ ਖੇਡਾਂ ਦੀ ਅੱਜ ਸ਼ੁਰੂਆਤ ਹੋਈ। ਡੀ. ਏ. ਵੀ. ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਆਰੀਆ ਰਤਨ ਤੇ ਪਦਮਸ੍ਰੀ ਡਾ. ਪੂਨਮ ਸੂਰੀ ਦੇ ਆਸ਼ੀਰਵਾਦ ਅਤੇ ਡੀ. ਏ. ਵੀ. ਪਬਲਿਕ ਸਕੂਲਜ਼ ਦੇ ਨਿਰਦੇਸ਼ਕ ਤੇ ਡੀ. ਏ. ਵੀ. ਰਾਸ਼ਟਰੀ ਖੇਡ ਮੁਕਾਬਲਿਆਂ ਦੇ ਸੰਯੋਜਕ ਡਾ. ਵੀ. ਸਿੰਘ ਦੇ ਮਾਰਗਦਰਸ਼ਨ ਹੇਠ ਇਹ ਖੇਡਾਂ ਡੀ. ਏ. ਵੀ. ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਵਿਖੇ ਕਲੱਸਟਰ ਹੈੱਡ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਯੋਗ ਅਗਵਾਈ ‘ਚ ਕਰਵਾਈਆਂ ਜਾ ਰਹੀਆਂ ਹਨ। ਦੋ ਰੋਜ਼ਾ ਕਲੱਸਟਰ ਪੱਧਰੀ ਖੇਡ ਮੁਕਾਬਲਿਆਂ ਦਾ ਸ਼ੁੱਭ ਆਰੰਭ 17 ਜੁਲਾਈ, 2026 ਨੂੰ ਹੋਇਆ। ਕਲੱਸਟਰ-4 ਅਧੀਨ ਵੱਖ-ਵੱਖ ਡੀ. ਏ. ਵੀ. ਸਕੂਲਾਂ ‘ਚ ਕ੍ਰਿਕਟ, ਰੋਲਰ ਸਕੇਟਿੰਗ, ਕੁਸ਼ਤੀ, ਟੇਬਲ ਟੈਨਿਸ ਅਤੇ ਜੂਡੋ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਸਾਰੇ ਮੁਕਾਬਲੇ ਅੰਡਰ-14, ਅੰਡਰ-17 ਤੇ ਅੰਡਰ-19 ਉਮਰ ਵਰਗ ਦੇ ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਸ਼੍ਰੇਣੀਆਂ ‘ਚ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ‘ਚ ਅੰਮ੍ਰਿਤਸਰ, ਭਿੱਖੀਵਿੰਡ ਅਤੇ ਅਟਾਰੀ ਦੇ 6 ਡੀ. ਏ. ਵੀ. ਸਕੂਲਾਂ ਦੇ ਲਗਪਗ 800 ਵਿਦਿਆਰਥੀ ਭਾਗ ਲੈ ਰਹੇ ਹਨ। ਇਨ੍ਹਾਂ ਖੇਡਾਂ ਦਾ ਸਮਾਪਨ 18 ਜੁਲਾਈ, 2026 ਨੂੰ ਹੋਵੇਗਾ। ਪਹਿਲੇ ਦਿਨ ਹੋਏ ਟੇਬਲ ਟੈਨਿਸ, ਜੂਡੋ, ਕੁਸ਼ਤੀ ਤੇ ਤਾਇਕਵਾਂਡੋ ਦੇ ਲੜਕਿਆਂ ਅਤੇ ਲੜਕੀਆਂ ਦੇ ਵੱਖ-ਵੱਖ ਮੁਕਾਬਲਿਆਂ ‘ਚ ਡੀ. ਏ. ਵੀ. ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਨੇ 11 ਪਹਿਲੇ ਅਤੇ 5 ਦੂਜੇ, ਡੀ. ਏ. ਵੀ. ਪਬਲਿਕ ਸਕੂਲ, ਲਾਰੈਂਸ ਰੋਡ ਨੇ 7 ਪਹਿਲੇ ਅਤੇ 12 ਦੂਜੇ, ਐੱਮ. ਕੇ. ਡੀ. ਡੀ. ਏ. ਵੀ. ਪਬਲਿਕ ਸਕੂਲ, ਅਟਾਰੀ ਨੇ 2 ਪਹਿਲੇ ਤੇ 3 ਦੂਜੇ, ਜੀ. ਐੱਨ. ਡੀ. ਡੀ. ਏ. ਵੀ. ਪਬਲਿਕ ਸਕੂਲ, ਭਿੱਖੀਵਿੰਡ ਨੇ 1 ਪਹਿਲਾ ਅਤੇ ਜੇ. ਆਰ. ਐੱਸ. ਡੀ. ਏ. ਵੀ. ਪਬਲਿਕ ਸਕੂਲ ਝਬਾਲ ਕਲਾਂ ਨੇ 1 ਦੂਜਾ ਸਥਾਨ ਪ੍ਰਾਪਤ ਕੀਤਾ। ਸਾਰੇ ਜੇਤੂਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਟਾਲਾ ਰੋਡ ਵੇਰਕਾ ਬਾਈਪਾਸ ਤੇ ਰਾਮ ਤਲਾਈ ਰੋਡ ਤੋਂ ਨਗਰ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਏ ਅਗਲੀ ਖ਼ਬਰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ
Ad Position 24