08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਨਕਲੀ ਆਈ. ਡੀ. ’ਤੇ 200 ਕਰੋੜ ਦੀ ਹੈਰੋਇਨ ਬਰਾਮਦ ਦੀ ਝੂਠੀ ਖ਼ਬਰ ਫ਼ੈਲਾਉਣ ਵਾਲੇ ਅਣਪਛਾਤੇ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 20-07-2026

ਜੰਡਿਆਲਾ ਗੁਰੂ, 19 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਸੋਸ਼ਲ ਮੀਡੀਆ ਪ੍ਰੋਫਾਈਲ ਫੇਸਬੁਕ ਦੀ ਆਈ. ਡੀ. ਵਾਇਸ ਆਫ ਜੰਡਿਆਲਾ ਗੁਰੂ ‘ਤੇ 200 ਕਰੋੜ ਦੀ ਹੈਰੋਇਨ ਜੰਡਿਆਲਾ ਗੁਰੂ ‘ਚੋਂ ਫੜੇ ਜਾਣ ਦੀ ਝੂਠੀ ਖਬਰ ਚਲਾਏ ਜਾਣ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਧਾਰਾ 66 ਸੀ ਅਤੇ 66 ਡੀ ਅਧੀਨ ਕੇਸ ਦਰਜ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਈਸ ਆਫ ਜੰਡਿਆਲਾ ਗੁਰੂ ਨਾਂਅ ਦੀ ਫੇਸਬੁਕ ਆਈ ਡੀ ’ਤੇ ਕੁਝ ਦਿਨਾਂ ਤੋਂ ਜੰਡਿਆਲਾ ਗੁਰੂ ’ਚੋਂ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਚੱਲ ਰਹੀ ਖਬਰ ਝੂਠੀ ਸਾਬਤ ਹੋ ਰਹੀ ਹੈ ਅਤੇ ਅਜਿਹਾ ਜੰਡਿਆਲਾ ਗੁਰੂ ਵਿਚ ਵੇਖਣ ਸੁਣਨ ਨੂੰ ਨਹੀਂ ਮਿਲ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਜੰਡਿਆਲਾ ਗੁਰੂ ਬਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਫੇਸਬੁੱਕ ਆਈ ਡੀ ਵਾਈਸ ਆਫ ਜੰਡਿਆਲਾ ਗੁਰੂ ’ਤੇ ਜੋ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਪੋਸਟ ਚੱਲ ਰਹੀ ਹੈ ਉਸ ਦੀ ਪੜਤਾਲ ਕੀਤੀ ਗਈ ਹੈ ਅਤੇ ਇਹ ਝੂਠੀ ਖਬਰ ਅਤੇ ਫੇਕ ਆਈ ਡੀ ’ਤੇ ਪਾਈ ਗਈ ਹੈ ਜਿਸ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਅਤੇ ਇਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਾਈਬਰ ਕ੍ਰਾਈਮ ਨੂੰ ਪੜਤਾਲ ਵਾਸਤੇ ਭੇਜ ਦਿੱਤਾ ਗਿਆ ਹੈ ਅਤੇ ਤਕਨੀਕੀ ਜਾਂਚ ਕਰਕੇ ਨਕਲੀ ਆਈ ਡੀ ਬਣਾ ਕੇ ਗਲਤ ਪ੍ਰਚਾਰ ਅਤੇ ਗਲਤ ਅਫਵਾਵਾਂ ਫ਼ੈਲਾਉਣ ਵਾਲੇ ਵਿਅਕਤੀ ਦੀ ਪਹਿਚਾਣ ਕਰਕੇ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਨੀਟ 2026 ’ਚ ਸਫਲਤਾ ਹਾਸਿਲ ਕੀਤੀ ਅਗਲੀ ਖ਼ਬਰ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ’ਚੋਂ ਫਾਰਸੀ ਤੇ ਉਰਦੂ ਦੇ ਔਖੇ ਸ਼ਬਦ ਹਟਾਏ ਜਾਣਗੇ- ਡੀ. ਸੀ.
Ad Position 24