08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ’ਚੋਂ ਫਾਰਸੀ ਤੇ ਉਰਦੂ ਦੇ ਔਖੇ ਸ਼ਬਦ ਹਟਾਏ ਜਾਣਗੇ- ਡੀ. ਸੀ.

Ad Position 21
No active advertisement
ਅਜੀਤ ਡੈਸਕ 20-07-2026

ਅੰਮ੍ਰਿਤਸਰ, 19 ਜੁਲਾਈ (ਰੇਸ਼ਮ ਸਿੰਘ)-ਜ਼ਮੀਨ ਜਾਇਦਾਦ ਦੀ ਖਰੀਦੋ ਫਰੋਖਤ ਵੇਲੇ ਲਿਖੇ ਜਾਂਦੇ ਦਸਤਾਵੇਜ ਰਜਿਸਟਰੀਆਂ ‘ਚੋਂ ਅੰਗਰੇਜ਼ਾਂ ਵੇਲੇ ਦੇ ਚਲੇ ਆ ਰਹੇ ਫਾਰਸੀ ‘ਤੇ ਉਰਦੂ ਦੇ ਔਖੇ ਸ਼ਬਦ ਨੂੰ ਅਲਵਿਦਾ ਕਿਹਾ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਬਕਾਇਦਾ 35 ਔਖੇ ਸ਼ਬਦਾਂ ਦੇ ਬਦਲਵੇਂ ਪੰਜਾਬੀ ਸ਼ਬਦ ਜ਼ਾਰੀ ਕਰਕੇ ਇਨ੍ਹਾਂ ਨੂੰ ਵਰਤੇ ਜਾਣ ਲਈ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ । ਸਰਕਾਰ ਦੇ ਮਾਲ ਵਿਭਾਗ ਵਲੋਂ ਇਸ ਲਈ ਸਮੂਹ ਜ਼ਿਲ੍ਹਿਆਂ ਦੇ ਆਈ. ਜੀ. ਰਜਿਸਟਰੇਸ਼ਨ ਤੇ ਡੀ. ਸੀ. ਨੂੰ ਪੱਤਰ ਲਿਖ ਕੇ ਦੱਸਿਆ ਕਿ ਮਾਲ ਵਿਭਾਗ ਵਲੋਂ ਗਠਿਤ ਕੀਤੀ ਗਈ ਕਮੇਟੀ ਵਲੋਂ ਇਨ੍ਹਾਂ ਔਖੇ ਸ਼ਬਦਾਂ ਲਈ ਬਦਲਵੇਂ ਸ਼ਬਦ ਵਰਤੇ ਜਾਣ ਦੀ ਬਕਾਇਦਾ ਚਿੱਠੀ ਲਿਖੀ ਹੈ ਤਾਂ ਜੋ ਰਜਿਸਟਰੀਆਂ ਦੀ ਭਾਸ਼ਾ ਨੂੰ ਸੁਖਾਲਾ ਬਣਾ ਕੇ ਸਰਕਾਰੀ ਦਸਤਾਵੇਜ਼ਾਂ ‘ਚ ਤਰਜ਼ੀਹੀ ਤੌਰ ‘ਤੇ ਵਰਤਿਆ ਜਾਵੇ ਤਾਂ ਜੋ ਸਰਕਾਰੀ ਭਾਸਾ ਹੋਰ ਸੌਖੀ, ਸਰਲ ਤੇ ਸਮਝਣਯੋਗ ਬਣ ਸਕੇ। ਪੁਰਾਤਣ ਸਮੇਂ ਤੋਂ ਵਰਤੇ ਜਾਣ ਵਾਲੇ ਇਨ੍ਹਾਂ 35 ਸ਼ਬਦਾਂ ‘ਚ ੳਜ਼ਰ ਨੂੰ ਇਤਰਾਜ਼, ਉਜ਼ਰਤ ਨੂੰ ਫੀਸ, ਅਰਾਜ਼ੀ ਨੂੰ ਜ਼ਮੀਨ, ਸਾਕਿਨ ਨੂੰ ਵਸਨੀਕ, ਸਾਕਿਨ ਦੇਹ ਨੂੰ ਪਿੰਡ ਦਾ ਵਸਨੀਕ, ਹਸਬ ਜਾਬਤਾ ਨੂੰ ਕਾਨੂੰਨ ਅਨੁਸਾਰ, ਹਿੱਬਾ ਨੂੰ ਦਾਨ, ਕੈਫੀਅਤ ਨੂੰ ਵਿਸ਼ੇਸ਼ ਕਥਨ, ਗ਼ੈਰ ਮਜ਼ਰੂਆ ਨੂੰ ਅਣਵਾਹਿਆ ਖੇਤ, ਗਰਿੰਦਾ ਨੂੰ ਲੈਣ ਵਾਲਾ, ਜ਼ਰ ਨੂੰ ਰਕਮ, ਤਾਬੇ ਨੂੰ ਅਨੁਸਾਰ, ਮੁਤਾਬਕ ਜਾਂ ਅਧੀਨ, ਤਕਾਵੀ ਨੂੰ ਖੇਤੀ ਕਰਜ਼ਾ, ਤਸੰਬਰ ਜਾਂ ਤਸਵੱਰ ਨੂੰ ਮੰਨ ਲੈਣਾ, ਤਲਬਾਨਾ ਨੂੰ ਖਰਚਾ, ਦੇਹ ਨੂੰ ਪਿੰਡ, ਦਾਖਲ ਖਾਰਜ਼ ਨੂੰ ਇੰਤਕਾਲ, ਫੱਕ ਉਲ ਰਹਿਣ ਨੂੰ ਗਹਿਣੇ ਪਈ ਸੰਪਤੀ ਨੂੰ ਛੁਡਾਉਣਾ, ਫੌਤ ਨੂੰ ਮੌਤ, ਫਰਦ ਨੂੰ ਨਕਲ ਜਮਾਂਬੰਦੀ, ਫਰੀਕ ਨੂੂੰ ਧਿਰ, ਫਰੀਕ ਅੱਵਲ ਨੂੰ ਪਹਿਲੀ ਧਿਰ, ਫਰੀਕ ਦੋਮ ਨੂੰ ਦੂਜੀ ਧਿਰ, ਬਦਸਤੂਰ ਨੂੰ ਪਹਿਲਾਂ ਦੀ ਤਰ੍ਹਾਂ, ਬੈਨਾਮਾ ਨੂੰ ਵਿਕਰੀ ਨਾਮਾ, ਬਜ਼ਰੀਆ ਨੂੰ ਰਾਹੀਂ, ਬਾਇਆ ਨੂੰ ਵੇਚਣ ਵਾਲਾ, ਮਖਸੂਸ ਨੂੰ ਖਾਸ, ਮੁਸ਼ਤਰਕਾ ਨੂੰ ਸਾਂਝਾ, ਮੁੰਤਕਿਲ ਨੂੰ ਤਬਦੀਲ ਮਜ਼ਕੂਰ ਨੂੰ ਉਪਰੋਕਤ, ਮਨਸੂਖ ਕਰਨਾਂ ਨੂੰ ਰੱਦ ਜਾਂ ਖਾਰਜ਼ ਕਰਨਾ, ਮੁਸ਼ਤਰੀ ਹੁਸ਼ਿਆਰਬਾਜ਼ ਨੂੰ ਖਰੀਦਾ ਚੁੰਕਨਾ ਰਹੇ, ਮੁਰਤਹਿਨ ਨੂੰ ਜਮੀਨ ਗਹਿਣੇ ਲੇਣ ਵਾਲਾ ਵਜੋੀ ਵਰਤੇ ਜਾਣ ਲਈ ਹਦਾਇਤ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਨਕਲੀ ਆਈ. ਡੀ. ’ਤੇ 200 ਕਰੋੜ ਦੀ ਹੈਰੋਇਨ ਬਰਾਮਦ ਦੀ ਝੂਠੀ ਖ਼ਬਰ ਫ਼ੈਲਾਉਣ ਵਾਲੇ ਅਣਪਛਾਤੇ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਇਆ- ਦਿਨੇਸ਼ ਬੱਸੀ
Ad Position 24