ਅੰਮ੍ਰਿਤਸਰ, 19 ਜੁਲਾਈ (ਰੇਸ਼ਮ ਸਿੰਘ)- ਨਿਊ ਅੰਮ੍ਰਿਤਸਰ ਇਲਾਕੇ ਵਿਚ ਹਲਕਾ ਪੂਰਬੀ ਯੂਥ ਵਿੰਗ ਦੇ ਪ੍ਰਧਾਨ ਯੁਵਰਾਜ ਸਿੰਘ ਮਜੀਠੀਆ ਵਲੋਂ ਇਕ ਵਿਸ਼ਾਲ ਯੂਥ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਵਿਚ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਜਦਕਿ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਨੀਸ਼ ਧਾਮੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ । ਇਸ ਮੌਕੇ ਸ੍ਰੀ ਬੱਸੀ ਨੇ ਕਿਹਾ ਲੋਕਾਂ ਦਾ ਮੋਹ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਭੰਗ ਹੋ ਚੁੱਕਿਆ ਹੈ ਅਤੇ ਹੁਣ ਪੰਜਾਬ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਲਈ ਲੋਕਾਂ ਨੂੰ ਇਕਜੁੱਟ ਹੋਣਾ ਪਵੇਗਾ ਅਤੇ 2027 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਮਜ਼ਬੂਤ ਸਮਰਥਨ ਦੇਣਾ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਨੂੰ ਛੋਟੇ-ਮੋਟੇ ਲਾਲਚਾਂ ਲਈ ਨਾ ਵੇਚਣ, ਸਗੋਂ ਪੰਜਾਬ ਦੇ ਬਿਹਤਰ ਭਵਿੱਖ ਲਈ ਸਹੀ ਫ਼ੈਸਲਾ ਕਰਨ । ਸ੍ਰੀ ਬੱਸੀ ਨੇ ਮਜੀਠੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਪੰਜਾਬ ਭਰ ਵਿਚ ਸਭ ਤੋਂ ਵੱਧ ਵੋਟਾਂ ਹਾਸਿਲ ਕਰਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਹ ਨੌਜਵਾਨਾਂ ਦੀ ਅਗਵਾਈ ਕਰਦੇ ਹੋਏ ਹਲਕੇ ਨੂੰ ਨਵੀਂ ਦਿਸ਼ਾ ਦੇਣਗੇ। ਇਸ ਮੌਕੇ ਸ: ਮਜੀਠੀਆ ਨੇ ਸਮਾਗਮ ’ਚ ਪਹੁੰਚੇ ਸਾਰੇ ਨੌਜਵਾਨਾਂ, ਸੀਨੀਅਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਇੰਸ: ਸ਼ਮਸ਼ੇਰ ਸਿੰਘ, ਇਸ ਮੌਕੇ ਰਿਟਾਇਰਡ ਡੀ. ਐੱਸ. ਪੀ. ਅਸ਼ਵਨੀ ਸ਼ਰਮਾ, ਜ਼ਿਲ੍ਹਾ ਕਿਸਾਨ ਸੈੱਲ ਦੇ ਪ੍ਰਧਾਨ ਜਤਿੰਦਰ ਰਾਣਾ, ਮੰਦੀਪ ਭੁੱਲਰ, ਮੁਖਤਿਆਰ ਵਰਮਾ, ਨਵਿੰਦਰ ਲਵ, ਰਾਜੀਵ ਛਾਬੜਾ, ਸੰਦੀਪ ਸ਼ਾਹ, ਇਕਬਾਲ ਸਿੰਘ ਸ਼ੈਰੀ, ਬਿੱਟੂ ਇੰਦੌਰਾ, ਹਰਜਿੰਦਰ ਸਿੰਘ, ਸਿਮਰਨ ਰਾਜਪੂਤ, ਰਾਜ ਕੁਮਾਰ (ਬਲਾਕ ਪ੍ਰਧਾਨ), ਬੇਅੰਤ ਸਿੰਘ, ਚਮਨ ਸ਼ਰਮਾ, ਨਵਦੀਪ ਹੁੰਦਲ, ਹਰਜਿੰਦਰ ਸਿੰਘ ਮੰਗਾ, ਪਾਰਸ਼ਦ ਛਿੰਦਰ ਬਿਡਲਾਨ, ਗਗਨ ਵੱਲਾ, ਵਿਪੁਲ ਮਹਾਜਨ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ, ਯੂਥ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ।
ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਇਆ- ਦਿਨੇਸ਼ ਬੱਸੀ
ਅਜੀਤ ਡੈਸਕ
20-07-2026