13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਨਿਪਾਲ ਫ਼ੌਜ ਦੇ ਲੈਫਟੀਨੈਂਟ ਜਨਰਲ ਗਣੇਸ਼ ਕੁਮਾਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ

Ad Position 21
No active advertisement
ਅਜੀਤ ਡੈਸਕ 27-07-2026

ਅੰਮ੍ਰਿਤਸਰ, 26 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਨਿਪਾਲ ਫੌਜ ਦੇ ਲੈਫਟੀਨੈਂਟ ਜਨਰਲ ਗਣੇਸ਼ ਕੁਮਾਰ ਨੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ। ਇਸ ਮੌਕੇ ਕਮੇਟੀ ਦੇ ਪ੍ਰਧਾਨ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਲੈਫਟੀਨੈਂਟ ਜਨਰਲ ਨੇ ਸ੍ਰੀ ਲਕਸ਼ਮੀ ਨਰਾਇਣ ਮੰਦਰ, ਸ੍ਰੀ ਰਾਮ ਦਰਬਾਰ ਅਤੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ‘ਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਮੰਦਰ ‘ਚ ਆ ਕੇ ਉਨ੍ਹਾਂ ਨੂੰ ਆਤਮਿਕ ਮਹਿਸੂਸ ਹੋਇਆ ਹੈ। ਇਸ ਦੌਰਾਨ ਉਨ੍ਹਾਂ ਪ੍ਰੋ. ਚਾਵਲਾ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਿਪਾਲ ਆਉਣ ਦਾ ਸੱਦਾ ਵੀ ਦਿੱਤਾ। ਅਖ਼ੀਰ ‘ਚ ਕਮੇਟੀ ਵਲੋਂ ਪ੍ਰੋ. ਚਾਵਲਾ ਨੇ ਲੈਫਟੀਨੈਂਟ ਜਨਰਲ ਗਣੇਸ਼ ਕੁਮਾਰ ਨੂੰ ਸਿਰੋਪਾਓ ਤੇ ਯਾਦਗਿਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸਰਪ੍ਰਸਤ ਡਾ: ਰਾਕੇਸ਼ ਸ਼ਰਮਾ, ਵਿਧੂ ਪੁਰੀ, ਅਨਿਲ ਕੁਮਾਰ ਇੰਸਪੈਕਟਰ, ਸੰਜੀਵ ਸੋਢੀ, ਵਿਜੇ ਖੰਨਾ, ਜਿਆਲਾਲ, ਲਲਿਤ ਚੰਡੋਕ, ਬਲਦੇਵ ਸਿੰਘ, ਮਾਲਾ ਚਾਵਲਾ, ਲੋਕੇਸ਼ ਵਾਲੀਆ, ਅਸ਼ਵਨੀ ਬੱਤਰਾ, ਅਸ਼ਵਨੀ ਕੁਮਾਰ, ਐਡਵੋਕੇਟ ਵਿਪੁਲ ਨਾਗੀ ਆਦਿ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕਸਟਮਜ਼ ਕਮਿਸ਼ਨਰੇਟ ਨੇ ਨਸ਼ਾ ਵਿਰੋਧੀ ਜਨਤਕ ਜਾਗਰੂਕਤਾ ਬਾਈਕ ਰੈਲੀ ਕੱਢੀ ਅਗਲੀ ਖ਼ਬਰ ਪੰਜਾਬ ’ਚ ਪੇਪਰ ਲੀਕ ਲਈ ਜ਼ਿੰਮੇਵਾਰ ਮੰਤਰੀ ਤੋਂ ਕੇਜਰੀਵਾਲ ਅਸਤੀਫ਼ਾ ਕਦੋਂ ਮੰਗਣਗੇ- ਸਲਿਲ ਕਪੂਰ
Ad Position 24