13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕਸਟਮਜ਼ ਕਮਿਸ਼ਨਰੇਟ ਨੇ ਨਸ਼ਾ ਵਿਰੋਧੀ ਜਨਤਕ ਜਾਗਰੂਕਤਾ ਬਾਈਕ ਰੈਲੀ ਕੱਢੀ

Ad Position 21
No active advertisement
ਅਜੀਤ ਡੈਸਕ 27-07-2026

ਅੰਮ੍ਰਿਤਸਰ, 26 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਕਸਟਮਜ਼ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਹਿਮਾਲੀਅਨ ਹੌਗ ਚੈਪਟਰ ਚੰਡੀਗੜ੍ਹ ਦੇ ਸਹਿਯੋਗ ਨਾਲ ‘ਜੀਵਨ ਨੂੰ ਹਾਂ ਕਹੋ, ਨਸ਼ਿਆਂ ਨੂੰ ਨਾਂਹ’ ਵਿਸ਼ੇ ‘ਤੇ ਇਕ ਨਸ਼ਾ ਵਿਰੋਧੀ ਜਨਤਕ ਜਾਗਰੂਕਤਾ ਬਾਈਕ ਰੈਲੀ ਦਾ ਆਯੋਜਨ ਕੀਤਾ। ਇਹ ਰੈਲੀ ਕਸਟਮਜ਼ ਦਫ਼ਤਰ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਅਟਾਰੀ-ਵਾਹਗਾ ਸਰਹੱਦ ‘ਤੇ ਆਈ. ਸੀ. ਪੀ. ਅਟਾਰੀ-ਵਾਹਗਾ ਸਰਹੱਦ ਵਿਖੇ ਸਮਾਪਤ ਹੋਈ। ਰੈਲੀ ਨੂੰ ਆਲੋਕ ਸ੍ਰੀਵਾਸਤਵ ਕਮਿਸ਼ਨਰ ਕਸਟਮਜ਼ ਅੰਮ੍ਰਿਤਸਰ ਦੀ ਅਗਵਾਈ ਹੇਠ ਬੁੱਧੀ ਪ੍ਰਕਾਸ਼, ਆਈ. ਆਰ. ਐੱਸ. ਵਧੀਕ ਕਮਿਸ਼ਨਰ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਬੁੱਧੀ ਪ੍ਰਕਾਸ਼ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਅਕਤੀਆਂ, ਪਰਿਵਾਰਾਂ ਅਤੇ ਸਮੁੱਚੇ ਸਮਾਜ ਲਈ ਇਕ ਗੰਭੀਰ ਚੁਣੌਤੀ ਹੈ। ਉਨ੍ਹਾਂ ਨੇ ਖਾਸ ਤੌਰ ‘ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਭਾਰਤ ਦੇ ਭਾਰਤ ਸਰਕਾਰ ਦੇ ਸੰਕਲਪ ਨੂੰ ਪੂਰਾ ਕਰਨ ਲਈ ਅੱਗੇ ਆਉਣ ਅਤੇ ਇਕ ਸਿਹਤਮੰਦ, ਜ਼ਿੰਮੇਵਾਰ ਅਤੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਰਾਸ਼ਟਰ ਬਣਾਉਣ ‘ਚ ਸਰਗਰਮ ਭੂਮਿਕਾ ਨਿਭਾਉਣ। ਡਾ. ਰਣਦੀਪ ਸਿੰਘ ਮਾਨ ਡਾਇਰੈਕਟਰ, ਹਿਮਾਲੀਅਨ ਹੌਗ ਚੈਪਟਰ ਚੰਡੀਗੜ੍ਹ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਭਾਈਚਾਰਕ ਭਾਗੀਦਾਰੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਲੋਕ ਭਲਾਈ ਦੀਆਂ ਨੀਤੀਆਂ ਸਦਕਾ ਮੁੜ ‘ਆਪ’ ਸਰਕਾਰ ਬਣੇਗੀ : ਈ. ਟੀ. ਓ. ਅਗਲੀ ਖ਼ਬਰ ਨਿਪਾਲ ਫ਼ੌਜ ਦੇ ਲੈਫਟੀਨੈਂਟ ਜਨਰਲ ਗਣੇਸ਼ ਕੁਮਾਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ
Ad Position 24