06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

‘ਰੇਲ ਵਨ ਐਪ’ ਦੀ ਵਰਤੋਂ ਕਰਕੇ ਟਿਕਟ ਖਰੀਦਣ ਦੀ ਮਹੱਤਤਾ ਤੋਂ ਯਾਤਰੀਆਂ ਨੂੰ ਜਾਣੂ ਕਰਵਾਇਆ

Ad Position 21
No active advertisement
ਅਜੀਤ ਡੈਸਕ 30-07-2026
ਅੰਮ੍ਰਿਤਸਰ, 29 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਲਈ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ‘ਰੇਲ ਵਨ ਐਪ’ ਰਾਹੀਂ ਟਿਕਟਿੰਗ ਸੰਬੰਧੀ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਇਹ ਮੁਹਿੰਮ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਦੀ ਅਗਵਾਈ ਅਤੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਦੇ ਨਿਰਦੇਸ਼ਾਂ ਹੇਠ ਚਲਾਈ ਗਈ। ਮੁਹਿੰਮ ਦੌਰਾਨ ਯਾਤਰੀਆਂ ਨੂੰ ਸਟੇਸ਼ਨ ਪਰਿਸਰ ‘ਚ ਬੈਨਰ ਅਤੇ ਸਟੈਂਡ ਲਗਾ ਕੇ ‘ਰੇਲ ਵਨ ਐਪ’ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਯਾਤਰੀਆਂ ਨੇ ਆਪਣੇ ਮੋਬਾਈਲ ਫੋਨਾਂ ‘ਤੇ ਰੇਲ ਵਨ ਐਪ ਲਗਾਇਆ। ਇਸ ਐਪ ਦੀ ਵਰਤੋਂ ਕਰਨ ਨਾਲ ਅਣ-ਰਾਖਵੀਆਂ ਟਿਕਟਾਂ ‘ਤੇ 3 ਫੀਸਦੀ ਦੀ ਛੋਟ ਮਿਲਦੀ ਹੈ, ਟਿਕਟ ਕਾਊਂਟਰਾਂ ‘ਤੇ ਲੰਬੀਆਂ ਕਤਾਰਾਂ ਖਤਮ ਹੁੰਦੀਆਂ ਹਨ, ਅਤੇ ਸਾਰੇ ਲੈਣ-ਦੇਣ ਪੂਰੀ ਤਰ੍ਹਾਂ ਆਨਲਾਈਨ ਹੁੰਦੇ ਹਨ, ਜਿਸ ਨਾਲ ਨਕਦੀ ਦੀ ਜ਼ਰੂਰਤ ਖਤਮ ਹੁੰਦੀ ਹੈ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਦਾ ਉਦੇਸ਼ ਡਿਜੀਟਲ ਸੇਵਾਵਾਂ ਰਾਹੀਂ ਯਾਤਰੀਆਂ ਨੂੰ ਸਰਲ ਅਤੇ ਆਸਾਨ ਸੇਵਾਵਾਂ ਪ੍ਰਦਾਨ ਕਰਨਾ ਹੈ। ਯਾਤਰੀਆਂ ਲਈ ਰੇਲ ਵਨ ਐਪ ਇਸ ਦਿਸ਼ਾ ‘ਚ ਮਹੱਤਵਪੂਰਨ ਤਰੱਕੀ ਕਰ ਰਹੀ ਹੈ। ਇਹ ਸਹੂਲਤ ਯਾਤਰੀਆਂ ਨੂੰ ਕਈ ਲਾਭ ਪ੍ਰਦਾਨ ਕਰਦੀ ਹੈ, ਜਿਸ ‘ਚ ਪੈਸੇ ਚੁੱਕਣ ਦੀ ਪ੍ਰੇਸ਼ਾਨੀ ਨੂੰ ਖਤਮ ਕਰਨਾ, 3 ਫੀਸਦੀ ਦੀ ਛੋਟ, ਵਾਤਾਵਰਨ ਸੁਰੱਖਿਆ ਵੱਲ ਇਕ ਸ਼ਲਾਘਾਯੋਗ ਪਹਿਲਕਦਮੀ ਅਤੇ ਕਤਾਰਾਂ ਤੋਂ ਬਚਣਾ ਸ਼ਾਮਿਲ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਲਤਾਨਵਿੰਡ ਦੇ ਰਾਮਜਾਨਕੀ ਮੰਦਰ ਵਿਖੇ ਗੁਰੂ ਪੂਰਨਿਮਾ ਦਿਵਸ ਮਨਾਇਆ ਅਗਲੀ ਖ਼ਬਰ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਵਲੋਂ ਪੋਸਟਰ ਲਗਾਉਣ ਲਈ ਵਰਤੋਂ ’ਚ ਲਿਆਂਦੇ ਜਾ ਰਹੇ ਅੰਮ੍ਰਿਤਸਰ ਦੇ ਇਤਿਹਾਸਕ ਦਰਵਾਜ਼ੇ
Ad Position 24
No active advertisement