06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਰਕਾਰੀ ਮਨੋਰੋਗ ਹਸਪਤਾਲ ’ਚ ਘੱਟ ਤਨਖ਼ਾਹ ਨਾਲ ਗੁਜ਼ਾਰਾ ਕਰ ਰਹੇ ਸਫ਼ਾਈ ਸੇਵਕ ਯੂਨੀਅਨ ਨੇ ਕੀਤਾ ਚੰਡੀਗੜ੍ਹ ਰੋਸ ਰੈਲੀ ’ਚ ਸ਼ਾਮਿਲ ਹੋਣ ਦਾ ਐਲਾਨ

ਅੰਮ੍ਰਿਤਸਰ, 6 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਸਰਕਾਰੀ ਮਨੋਰੋਗ ਹਸਪਤਾਲ ‘ਚ ਪਿਛਲੇ 15 ਸਾਲਾਂ ਤੋਂ ਠੇਕੇ ‘ਤੇ ਰੱਖੇ ਸਫਾਈ ਕਰਮਚਾਰੀ ਕੇਵਲ 10 ਹਜ਼ਾਰ ਰੁਪਏ ਤਨਖ਼ਾਹ ‘ਤੇ ਗੁਜ਼ਾਰਾ ਕਰ ਰਹੇ ਹਨ। ਇਹ ਪ੍ਰਗਟਾਵਾ ਮਨੋਰੋਗ ਹਸਪਤਾਲ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਮਲ ਕਨੌਜ਼ੀਆ ਤੇ ਤਾਲਮੇਲ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਇਥੇ ਮਨੋਰੋਗ ਹਸਪਤਾਲ ਦੇ ਬਾਹਰ ਹੋਈ ਮੀਟਿੰਗ ‘ਚ ਕੀਤਾ।

Ad Position 21
No active advertisement
ਅਜੀਤ ਡੈਸਕ 07-08-2026
ਅੰਮ੍ਰਿਤਸਰ, 6 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਸਰਕਾਰੀ ਮਨੋਰੋਗ ਹਸਪਤਾਲ ‘ਚ ਪਿਛਲੇ 15 ਸਾਲਾਂ ਤੋਂ ਠੇਕੇ ‘ਤੇ ਰੱਖੇ ਸਫਾਈ ਕਰਮਚਾਰੀ ਕੇਵਲ 10 ਹਜ਼ਾਰ ਰੁਪਏ ਤਨਖ਼ਾਹ ‘ਤੇ ਗੁਜ਼ਾਰਾ ਕਰ ਰਹੇ ਹਨ। ਇਹ ਪ੍ਰਗਟਾਵਾ ਮਨੋਰੋਗ ਹਸਪਤਾਲ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਮਲ ਕਨੌਜ਼ੀਆ ਤੇ ਤਾਲਮੇਲ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਇਥੇ ਮਨੋਰੋਗ ਹਸਪਤਾਲ ਦੇ ਬਾਹਰ ਹੋਈ ਮੀਟਿੰਗ ‘ਚ ਕੀਤਾ। ਉਨ੍ਹਾਂ ਦੱਸਿਆ ਕਿ ਸਮੂਹ ਮੁਲਾਜ਼ਮ ਰੋਸ ਦੇ ਆਲਮ ‘ਚ ਹਨ। ਇਸ ਲਈ ਚੰਡੀਗੜ੍ਹ ਵਿਖੇ ਸਾਰੇ ਪੰਜਾਬ ਦੇ ਕਾਮਿਆਂ ਦੀ ਹੋ ਰਹੀ ਮੀਟਿੰਗ ‘ਚ ਪੰਜਾਬ ਮੈਂਟਲ ਹਸਪਤਾਲ ਦੇ ਸਮੂਹ ਕਰਮਚਾਰੀ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਮਨੋਰੋਗ ਹਸਪਤਾਲ ਦੇ ਅਧੀਨ ਠੇਕੇ ਤੇ ਸਫਾਈ ਕਰਮਚਾਰੀ ਕੰਮ ਕਰ ਰਹੇ ਹਨ ਪਰ ਕਿਸੇ ਵੀ ਸਰਕਾਰ ਵਲੋਂ ਇਕ ਵੀ ਕਰਮਚਾਰੀ ਨੂੰ ਪੱਕਿਆਂ ਨਹੀਂ ਕੀਤਾ ਅਤੇ ਮੌਜੂਦਾ ਸਰਕਾਰ ਵੀ ਅਮੀਰਾਂ ਦਾ ਹੀ ਪੱਖ ਪੂਰ ਰਹੀ ਹੈ। ਇਸ ਲਈ ਕਰਮਚਾਰੀ ਚੰਡੀਗੜ੍ਹ ਵੱਡੀ ਰੈਲੀ ਵਿਚ ਸ਼ਾਮਿਲ ਹੋਣਗੇ। ਇਸ ਗੇਟ ਰੈਲੀ ਵਿਚ ਠੇਕਾ ਆਧਾਰਿਤ ਕਰਮਚਾਰੀਆਂ ਦੇ ਪ੍ਰਧਾਨ ਸੁਖਦੇਵ ਸਿੰਘ ਕੁਲਦੀਪ ਸਿੰਘ, ਜਸਪਾਲ ਸਿੰਘ, ਨਰਿੰਦਰ ਸਿੰਘ, ਰਾਜਨ, ਅਰੁਣ, ਪਰਮਜੀਤ ਕੌਰ, ਪਲਵਿੰਦਰ ਕੌਰ, ਸੋਨੀਆ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਵੇਰਕਾ ਚੌਂਕ ’ਚ ਕਾਰ ਤੇ ਆਟੋ ਦੀ ਟੱਕਰ ਕਾਰ ਚਾਲਕ ਨੇ ਆਟੋ ਦਾ ਸ਼ੀਸ਼ਾ ਤੋੜਿਆ, ਲੱਗਿਆ ਜਾਮ ਅਗਲੀ ਖ਼ਬਰ ਧਰਮਸ਼ਾਲਾ ਮੁਰੰਮਤ ਮਾਮਲੇ ਨੂੰ ਲੈ ਕੇ ਪ੍ਰੋ: ਚਾਵਲਾ ਨੇ ਮੇਅਰ ਤੇ ਕਮਿਸ਼ਨਰ ਨੂੰ ਲਿਖਿਆ ਪੱਤਰ
Ad Position 24
No active advertisement