07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਵੇਰਕਾ ਚੌਂਕ ’ਚ ਕਾਰ ਤੇ ਆਟੋ ਦੀ ਟੱਕਰ ਕਾਰ ਚਾਲਕ ਨੇ ਆਟੋ ਦਾ ਸ਼ੀਸ਼ਾ ਤੋੜਿਆ, ਲੱਗਿਆ ਜਾਮ

ਵੇਰਕਾ, 6 ਅਗਸਤ (ਲਖਵਿੰਦਰ ਸਿੰਘ)- ਵੇਰਕਾ ਚੌਂਕ ਵਿਖੇ ਸਵਿਫਟ ਕਾਰ ਅਤੇ ਆਟੋ ਦੀ ਆਪਸੀ ਟੱਕਰ ਹੋਣ ਕਾਰਨ ਮੁੱਖ ਮਾਰਗ ‘ਤੇ ਲੰਬਾ ਜਾਮ ਲੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਆਟੋ ਚਾਲਕ ਹਰਵਿੰਦਰ ਸਿੰਘ ਵਾਸੀ ਜੇਠੂਵਾਲ ਆਪਣੇ ਆਟੋ ਨੰਬਰ ਪੀ.

Ad Position 21
No active advertisement
ਅਜੀਤ ਡੈਸਕ 07-08-2026
ਵੇਰਕਾ, 6 ਅਗਸਤ (ਲਖਵਿੰਦਰ ਸਿੰਘ)- ਵੇਰਕਾ ਚੌਂਕ ਵਿਖੇ ਸਵਿਫਟ ਕਾਰ ਅਤੇ ਆਟੋ ਦੀ ਆਪਸੀ ਟੱਕਰ ਹੋਣ ਕਾਰਨ ਮੁੱਖ ਮਾਰਗ ‘ਤੇ ਲੰਬਾ ਜਾਮ ਲੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਆਟੋ ਚਾਲਕ ਹਰਵਿੰਦਰ ਸਿੰਘ ਵਾਸੀ ਜੇਠੂਵਾਲ ਆਪਣੇ ਆਟੋ ਨੰਬਰ ਪੀ. ਬੀ. 02 ਬੀ. ਵੀ. 9689 ‘ਚ ਵੇਰਕਾ ਫਲਾਈਓਵਰ ਹੇਠਾਂ ਵੇਰਕਾ ਵੱਲ ਜਾ ਰਿਹਾ ਸੀ। ਇਸੇ ਦੌਰਾਨ ਸਾਹਮਣੇ ਤੋਂ ਗਲਤ ਸਾਈਡ ਤੋਂ ਆ ਰਹੀ ਸਵਿਫਟ ਕਾਰ ਪੀ. ਬੀ. 06 ਐਮ. 4037 ਨਾਲ ਆਟੋ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਆਪਣੀ ਕਾਰ ਦਾ ਦਰਵਾਜ਼ਾ ਟੁੱਟਿਆ ਦੇਖ ਕਾਰ ਚਾਲਕ ਤੈਸ਼ ‘ਚ ਆ ਗਿਆ। ਉਸ ਨੇ ਕਾਰ ‘ਚੋਂ ਬੇਸਬਾਲ ਕੱਢ ਕੇ ਆਟੋ ਦੇ ਅਗਲੇ ਸ਼ੀਸ਼ੇ ‘ਤੇ ਵਾਰ ਕਰ ਦਿੱਤੇ, ਜਿਸ ਨਾਲ ਸ਼ੀਸ਼ਾ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਕੱਚ ਲੱਗਣ ਕਾਰਨ ਆਟੋ ਚਾਲਕ ਦੀ ਬਾਂਹ ‘ਚੋਂ ਖ਼ੂਨ ਵਹਿਣ ਲੱਗ ਪਿਆ। ਘਟਨਾ ਤੋਂ ਬਾਅਦ ਮੌਕੇ ‘ਤੇ ਆਟੋ ਚਾਲਕਾਂ ਦਾ ਇਕੱਠ ਹੋ ਗਿਆ, ਜਿਸ ਕਾਰਨ ਟਰੈਫਿਕ ਜਾਮ ਹੋ ਗਿਆ। ਸੂਚਨਾ ਮਿਲਦੇ ਹੀ ਟਰੈਫਿਕ ਪੁਲਿਸ ਦੇ ਏ.ਐੱਸ.ਆਈ. ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਆਟੋ ਚਾਲਕਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ। ਐੱਸ.ਐੱਚ.ਓ. ਵੇਰਕਾ ਨੇ ਫ਼ੋਨ ‘ਤੇ ਪੁਸ਼ਟੀ ਕੀਤੀ ਕਿ ਦੋਹਾਂ ਧਿਰਾਂ ਵਿਚਾਲੇ ਰਾਜ਼ੀਨਾਮੇ ਦੇ ਯਤਨ ਜਾਰੀ ਹਨ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਜੰਤਰ ਮੰਤਰ ’ਤੇ ਕੱਲ੍ਹ ਧਰਨਾ ਦੇਣਗੇ ਦੇਸ਼ ਭਰ ਦੇ ਅਧਿਆਪਕ ਅਗਲੀ ਖ਼ਬਰ ਸਰਕਾਰੀ ਮਨੋਰੋਗ ਹਸਪਤਾਲ ’ਚ ਘੱਟ ਤਨਖ਼ਾਹ ਨਾਲ ਗੁਜ਼ਾਰਾ ਕਰ ਰਹੇ ਸਫ਼ਾਈ ਸੇਵਕ ਯੂਨੀਅਨ ਨੇ ਕੀਤਾ ਚੰਡੀਗੜ੍ਹ ਰੋਸ ਰੈਲੀ ’ਚ...
Ad Position 24
No active advertisement