07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਦਿੱਲੀ ਜੰਤਰ ਮੰਤਰ ’ਤੇ ਕੱਲ੍ਹ ਧਰਨਾ ਦੇਣਗੇ ਦੇਸ਼ ਭਰ ਦੇ ਅਧਿਆਪਕ

ਅੰਮ੍ਰਿਤਸਰ, 6 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਆਲ ਇੰਡੀਆ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨਜ਼ (ਐਫਕਟੋ) ਦੇ ਰਾਸ਼ਟਰੀ ਸਕੱਤਰ ਡਾ. ਵਿਨੈ ਸੋਫਤ ਨੇ ਐਲਾਨ ਕੀਤਾ ਕਿ ਸੰਗਠਨ ਸਰਕਾਰ ਦੀਆਂ ਸਿੱਖਿਆ-ਵਿਰੋਧੀ ਨੀਤੀਆਂ ਦੇ ਖ਼ਿਲਾਫ਼ 8 ਅਗਸਤ 2026 ਨੂੰ ਦਿੱਲੀ ਦੇ ਜੰਤਰ ਮੰਤਰ ‘ਤੇ ਇਕ ਪ੍ਰਤੀਕਾਤਮਕ ਧਰਨਾ ਦੇਵੇਗਾ।

Ad Position 21
No active advertisement
ਡਾ. ਵਿਨੈ ਸੋਫਤ 07-08-2026
ਅੰਮ੍ਰਿਤਸਰ, 6 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਆਲ ਇੰਡੀਆ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨਜ਼ (ਐਫਕਟੋ) ਦੇ ਰਾਸ਼ਟਰੀ ਸਕੱਤਰ ਡਾ. ਵਿਨੈ ਸੋਫਤ ਨੇ ਐਲਾਨ ਕੀਤਾ ਕਿ ਸੰਗਠਨ ਸਰਕਾਰ ਦੀਆਂ ਸਿੱਖਿਆ-ਵਿਰੋਧੀ ਨੀਤੀਆਂ ਦੇ ਖ਼ਿਲਾਫ਼ 8 ਅਗਸਤ 2026 ਨੂੰ ਦਿੱਲੀ ਦੇ ਜੰਤਰ ਮੰਤਰ ‘ਤੇ ਇਕ ਪ੍ਰਤੀਕਾਤਮਕ ਧਰਨਾ ਦੇਵੇਗਾ। ਡਾ. ਸੋਫਤ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਲਗਾਤਾਰ ਵਿਦਿਆਰਥੀਆਂ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੀਆਂ ਹਨ ਅਤੇ ਸਰਕਾਰ ਦੀਆਂ ਸਿੱਖਿਆ-ਵਿਰੋਧੀ ਨੀਤੀਆਂ ਕਾਰਨ ਵਿਦਿਆਰਥੀਆਂ ਨੂੰ ਉਚਿਤ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਡਾ. ਸੋਫਤ ਨੇ ਦੱਸਿਆ ਕਿ ਇਹ ਧਰਨਾ ਸ਼ਾਂਤੀਪੂਰਨ ਅਤੇ ਪ੍ਰਤੀਕਾਤਮਕ ਹੋਵੇਗਾ, ਜਿਸ ‘ਚ ਦੇਸ਼ ਭਰ ਤੋਂ ਬੁੱਧੀਜੀਵੀ ਵਰਗ ਦੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਵੇ ਅਤੇ ਸਿੱਖਿਆ ਪ੍ਰਣਾਲੀ ‘ਚ ਮੂਲ-ਪੱਧਰੀ ਸੁਧਾਰ ਕਰੇ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀਆਂ ਮੰਗਾਂ ‘ਚ ਪੁਰਾਣੀ ਪੈਨਸ਼ਨ ਬਹਾਲੀ, ਅੱਠਵੇਂ ਵੇਤਨ ਕਮਿਸ਼ਨ ਦਾ ਗਠਨ, ਪ੍ਰੋਫੈਸਰਾਂ ਦੀ ਤਰੱਕੀ ਲਈ ਪੀ.ਐੱਚ.ਡੀ. ਨੂੰ ਡੀ-ਲਿੰਕ ਕਰਨਾ, ਅਤੇ ਸੂਬਾ ਸਰਕਾਰਾਂ ਦੁਆਰਾ ਯੂ.ਜੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੇ ਜਾਣ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਸੀ. ਏ. ਆਈ. ਟੀ. ਅੰਮ੍ਰਿਤਸਰ ਦੀ ਨਵ-ਨਿਯੁਕਤ ਟੀਮ ਨੂੰ ਨਿਯੁਕਤੀ ਪੱਤਰ ਸੌਂਪੇ ਅਗਲੀ ਖ਼ਬਰ ਵੇਰਕਾ ਚੌਂਕ ’ਚ ਕਾਰ ਤੇ ਆਟੋ ਦੀ ਟੱਕਰ ਕਾਰ ਚਾਲਕ ਨੇ ਆਟੋ ਦਾ ਸ਼ੀਸ਼ਾ ਤੋੜਿਆ, ਲੱਗਿਆ ਜਾਮ
Ad Position 24
No active advertisement