ਸੀ. ਏ. ਆਈ. ਟੀ. ਅੰਮ੍ਰਿਤਸਰ ਦੀ ਨਵ-ਨਿਯੁਕਤ ਟੀਮ ਨੂੰ ਨਿਯੁਕਤੀ ਪੱਤਰ ਸੌਂਪੇ
ਅੰਮ੍ਰਿਤਸਰ, 6 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਦੀ ਮੀਟਿੰਗ ਹੋਈ, ਜਿਸ ‘ਚ ਮੁੱਖ ਮਹਿਮਾਨ ਡਾ. ਕੁੰਵਰ ਓਂਕਾਰ ਸਿੰਘ ਨਰੂਲਾ ਪ੍ਰਧਾਨ ਸੀ.
ਅੰਮ੍ਰਿਤਸਰ, 6 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਦੀ ਮੀਟਿੰਗ ਹੋਈ, ਜਿਸ ‘ਚ ਮੁੱਖ ਮਹਿਮਾਨ ਡਾ. ਕੁੰਵਰ ਓਂਕਾਰ ਸਿੰਘ ਨਰੂਲਾ ਪ੍ਰਧਾਨ ਸੀ. ਏ. ਆਈ. ਟੀ. ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਰਾਜਿੰਦਰ ਸਿੰਘ ਮਰਵਾਹਾ ਉਪ ਪ੍ਰਧਾਨ ਸ਼ਾਮਿਲ ਹੋਏ । ਮੀਟਿੰਗ ‘ਚ ਵੱਡੀ ਗਿਣਤੀ ‘ਚ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਹਿੱਸਾ ਲਿਆ। ਪਿਆਰਾ ਲਾਲ ਸੇਠ, ਕਨਵੀਨਰ ਸੀ. ਏ. ਆਈ. ਟੀ. ਪੰਜਾਬ ਅਤੇ ਸਮੀਰ ਜੈਨ ਸਹਿ-ਕਨਵੀਨਰ ਵੀ ਮੌਜੂਦ ਸਨ । ਇਸ ਮੌਕੇ ਡਾ. ਕੁੰਵਰ ਓਂਕਾਰ ਸਿੰਘ ਨਰੂਲਾ ਵਲੋਂ ਸੀ. ਏ. ਆਈ. ਟੀ. ਅੰਮ੍ਰਿਤਸਰ ਦੇ ਪ੍ਰਧਾਨ ਸੰਦੀਪ ਖੋਸਲਾ ਅਤੇ ਪੰਜਾਬ ਉਪ ਪ੍ਰਧਾਨ ਰਾਜਿੰਦਰ ਸਿੰਘ ਮਰਵਾਹਾ ਸਮੇਤ ਸੰਜੀਵ ਮਹਾਜਨ ਸੀਨੀਅਰ ਮੀਤ ਪ੍ਰਧਾਨ, ਵਿਭੋਰ ਗੁਪਤਾ ਖਜ਼ਾਨਚੀ, ਸੰਦੀਪ ਧਵਨ ਜਨਰਲ ਸਕੱਤਰ, ਰਜਤ ਜੋਸ਼ੀ ਕਾਨੂੰਨੀ ਸਕੱਤਰ, ਅਮਿਤ ਮਨਨ ਸਕੱਤਰ, ਹਰਵੀਨ ਸਿੰਘ ਸੰਨੀ ਦਾਰਾ ਮੀਤ ਪ੍ਰਧਾਨ, ਸਤਬੀਰ ਸਿੰਘ ਮੀਤ ਪ੍ਰਧਾਨ, ਡਾ. ਅਮਰਜੀਤ ਸਿੰਘ ਸਚਦੇਵਾ ਸੰਯੁਕਤ ਸਕੱਤਰ, ਮਹਿਲਾ ਵਿੰਗ ‘ਚ ਸ੍ਰੀਮਤੀ ਮਨਵੀਨ ਕੌਰ ਉਪ ਪ੍ਰਧਾਨ ਅਤੇ ਸ੍ਰੀਮਤੀ ਵਰਦੀਪ ਕੌਰ ਸਿੱਧੂ ਉਪ ਪ੍ਰਧਾਨ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਮੀਟਿੰਗ ਦੌਰਾਨ 12 ਤੋਂ 15 ਤਰੀਕ ਤੱਕ ਭਾਰਤ ਮੰਡਪਮ ਦਿੱਲੀ ਵਿਖੇ ਸੀ. ਏ. ਆਈ. ਟੀ. ਦੀ ਹੋਣ ਵਾਲੀ ਪ੍ਰਦਰਸ਼ਨੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਾਰੇ ਉਦਯੋਗਪਤੀਆਂ ਨੂੰ ਵੱਡੀ ਗਿਣਤੀ ‘ਚ ਪ੍ਰਦਰਸ਼ਨੀ ‘ਚ ਹਿੱਸਾ ਲੈਣ ਲਈ ਵੀ ਕਿਹਾ ਗਿਆ।