30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰ-ਅਦਬ ਮੋਰਚਾ ਸਰਹਿੰਦ ਤੇ ‘ਲੋਕ-ਰਾਜ’ ਪੰਜਾਬ ਵਲੋਂ, ਰੱਖ਼ੜ-ਪੰਨਿਆਂ ਦੇ ਜੋੜ ਮੇਲੇ ’ਤੇ ਮੀਰੀ-ਪੀਰੀ ਕਾਨਫ਼ਰੰਸ

ਬਾਬਾ ਬਕਾਲਾ ਸਾਹਿਬ, 29 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਵਿਖੇ ਗੁਰ-ਅਦਬ ਮੋਰਚਾ ਸਰਹਿੰਦ ਤੇ ‘ਲੋਕ-ਰਾਜ’ ਪੰਜਾਬ ਵਲੋਂ, ਰੱਖ਼ੜ-ਪੁਨਿਆਂ ਦੇ ਜੋੜ ਮੇਲੇ ’ਤੇ ਮੀਰੀ-ਪੀਰੀ ਕਾਨਫ਼ਰੰਸ ਵਿਚ, ‘ਸਾਚਾ ਗੁਰ ਲਾਧੋ ਰੇ’ ਦੀ ਧਰਤੀ ਬਾਬਾ ਬਕਾਲਾ ਤੋਂ, ਸਗਲ ਸ੍ਰਿਸਟੀ ਨੂੰ ਝੂਠ ਦੀਆਂ ਸਰਕਾਰਾਂ ਵਲੋਂ ਧਰਤੀ ਦੀ ਹਿੱਕ ’ਤੇ ਖਿੱਚੀਆਂ ਸਭ ਝੂਠੀਆਂ ਸਰਹੱਦਾਂ ਮਿਟਾ ਕੇ ਇਕੋ ਬੇਗਮਪੁਰਾ ਵਿਚ ਬਦਲਣ ਲਈ, ‘ਸਚਾ ਸਾਹੁ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰਨੀ ਪੈਣ’ ਦਾ ਹੋਕਾ ਦਿੱਤਾ । ਮੋਰਚੇ ਦੇ ਸੰਚਾਲਕ ਡਾ.

Ad Position 21
No active advertisement
ਅਜੀਤ ਡੈਸਕ 30-08-2026
ਬਾਬਾ ਬਕਾਲਾ ਸਾਹਿਬ, 29 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਵਿਖੇ ਗੁਰ-ਅਦਬ ਮੋਰਚਾ ਸਰਹਿੰਦ ਤੇ ‘ਲੋਕ-ਰਾਜ’ ਪੰਜਾਬ ਵਲੋਂ, ਰੱਖ਼ੜ-ਪੁਨਿਆਂ ਦੇ ਜੋੜ ਮੇਲੇ ’ਤੇ ਮੀਰੀ-ਪੀਰੀ ਕਾਨਫ਼ਰੰਸ ਵਿਚ, ‘ਸਾਚਾ ਗੁਰ ਲਾਧੋ ਰੇ’ ਦੀ ਧਰਤੀ ਬਾਬਾ ਬਕਾਲਾ ਤੋਂ, ਸਗਲ ਸ੍ਰਿਸਟੀ ਨੂੰ ਝੂਠ ਦੀਆਂ ਸਰਕਾਰਾਂ ਵਲੋਂ ਧਰਤੀ ਦੀ ਹਿੱਕ ’ਤੇ ਖਿੱਚੀਆਂ ਸਭ ਝੂਠੀਆਂ ਸਰਹੱਦਾਂ ਮਿਟਾ ਕੇ ਇਕੋ ਬੇਗਮਪੁਰਾ ਵਿਚ ਬਦਲਣ ਲਈ, ‘ਸਚਾ ਸਾਹੁ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰਨੀ ਪੈਣ’ ਦਾ ਹੋਕਾ ਦਿੱਤਾ । ਮੋਰਚੇ ਦੇ ਸੰਚਾਲਕ ਡਾ. ਮਨਜੀਤ ਸਿੰਘ ਰੰਧਾਵਾ ਨੇ ਜੋੜ ਮੇਲੇ ’ਤੇ ਸੰਗਤ ਨੂੰ ਸੰਬੋਧਿਤ ਹੁੰਦੇ ਕਿਹਾ ਸਭ ਮਾਈ-ਭਾਈ, ਸੱਚ ਦੀ ਰਹਿਤ ਤੇ ਪ੍ਰੇਮ ਦੀ ਮਰਿਆਦਾ ਨਾਲ, ਚਵਰ-ਛਤਰ-ਤਖ਼ਤ ਦੇ ਮਾਲਕ ‘ਸਚਾ ਪਾਤਸਾਹੁ’ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਸਮਰਪਿਤ, ਜਪੁਜੀ ਸਾਹਿਬ ਦੇ ‘ਜਪੁ’, ੧ਓ ਸਤਿਨਾਮੁ ਤੋਂ ਨਾਨਕ ਹੋਸੀ ਭੀ ਸਚੁ ਤੱਕ ਮੂਲਮੰਤਰ ਤੇ ਵਾਹਿਗੁਰੂ ਗੁਰਮੰਤਰ ਦੇ ‘ਸਿਮਰਨ’ ਨਾਲ ਕਬਿਉਵਾਚ ਬੇਨਤੀ ਚੌਪਈ ਸਾਹਿਬ ਦੇ ‘ਜਾਪ’ ਕਰਨ । ਸ੍ਰੀ ਗੁਰੂ ਗਰੰਥ ਸਾਹਿਬ ਦੇ ਗੁਰ-ਅਦਬ ਲਈ ਤਿਆਰ ਬਰ ਤਿਆਰ ਪਹਿਰੇ ਦੀ ਗੁਰਮਰਿਆਦਾ ਬਹਾਲ ਕਰਕੇ, ਖ਼ੁਆਰੀ ਕੱਟਣ ਲਈ ਸੱਚ-ਮਾਰਗ ਤੇ ਏਕੇ ਦੀ ਪ੍ਰਭਾਵੀ ਵਹੀਰ/ਲਹਿਰ ਉਭਾਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਜੋੜ ਮੇਲਿਆਂ, ਨਗਰ-ਕੀਰਤਨਾਂ ਤੇ ਗੁਰਪਰਬਾਂ ਤੇ ਸਮੂਹ ਸਿੱਖ ਸੰਗਤ ਵਲੋਂ ‘ਖ਼ਾਲਸਾਈ ਦਸਤਾਰ ਸਜਾਓ’ ਦੇ ਸਹਿਜ ਉੱਦਮ ਦੇ ਪ੍ਰਗਟ ਪ੍ਰਤਾਪ ਰਾਹੀਂ, ਸਾਰੀ ਸ੍ਰਿਸ਼ਟੀ ਵਿਚ ਚੁਫ਼ੇਰੇ ‘ਝੂਠ ਦੇ ਰਾਜ’ ਵਿਚ ਲੋਕਾਈ ਨੂੰ ਨੋਚ-ਨੋਚ ਕੇ ਖਾ ਰਹੇ ਸਭ ਜ਼ਾਲਮ, ‘ਰਾਜੇ ਸੀਹ ਮੁਕੱਦਮ ਕੁਤੇ’ ਮੈਦਾਨ ਛੱਡ ਕੇ ਭੱਜ ਉੱਠਣਗੇ। ਸਰਬਤ ਸਿੱਖ ਸੰਗਤ ਵਲੋਂ ਸਦੀਵੀ ਸਚੁ ਦੇ ਜਪੁ-ਜਾਪ-ਸਿਮਰਨ ਨਾਲ ਅਰਦਾਸ ਕੀਤਿਆਂ ‘ਵਾਹਿਗੁਰੂ ਦੀ ਅਪਾਰ ਸ਼ਕਤੀ ਪ੍ਰਗਟ ਹੋਣ’ ਦੀ ਇਸ ਗੁਰਮਤਿ ਜੁਗਤਿ ਬਿਨਾ, ਝੂਠ-ਪਾਪ ਨੂੰ ਠੱਲ੍ਹ ਪਾ ਸਕਣਾ ਸੰਭਵ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਭਗਤ ਨਾਮਦੇਵ ਮਰੜ੍ਹੀਕਲਾਂ ਵਿਖੇ ਅਰਦਾਸ ਉਪਰੰਤ ਭਾਈ ਪੱਪਲਪ੍ਰੀਤ ਸਿੰਘ ਲਈ ਹਲਕਾ ਮਜੀਠਾ ’ਚ ਚੋਣ ਮੁਹਿੰਮ ਦੀ ਸ਼ੁ... ਅਗਲੀ ਖ਼ਬਰ ਇਤਿਹਾਸਿਕ ਗੁਰਦੁਆਰਾ ਬੇਰ ਸਾਹਿਬ ਵੈਰੋਕੇ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24