05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਫੂਡ ਸੇਫਟੀ ਵਿਭਾਗ ਨੇ ਨਹਿਰੂ ਸ਼ਾਪਿੰਗ ਕੰਪਲੈਕਸ ਵਿਖੇ ਚਾਹ ਵਾਲੀਆਂ ਤਿੰਨ ਦੁਕਾਨਾਂ ’ਤੇ ਮਾਰੇ ਛਾਪੇ

ਅੰਮ੍ਰਿਤਸਰ, 4 ਸਤੰਬਰ (ਹਰਮਿੰਦਰ ਸਿੰਘ)-ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵਲੋਂ ਸਥਾਨਕ ਲਾਰੈਂਸ ਰੋਡ ਵਿਖੇ ਨਹਿਰੂ ਸ਼ਾਪਿੰਗ ਕੰਪਲੈਕਸ ਵਿਚ ਚਾਹ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਉਨ੍ਹਾਂ ਦੇ ਨਮੂਨੇ ਭਰੇ ਹਨ। ਇਹ ਕਾਰਵਾਈ ਟੀਮ ਵਲੋਂ ਸੀਐਫਡੀਏ ਕੰਵਲਪ੍ਰੀਤ ਕੌਰ ਬਰਾੜ , ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਦੀਆਂ ਹਦਾਇਤਾਂ ਤੋਂ ਬਾਅਦ ਕੀਤੀ ਗਈ।

Ad Position 21
repet_subhas-goyals [Copy P29]
ਨਹਿਰੂ ਸ਼ਾਪਿੰਗ ਕੰਪਲੈਕਸ ਵਿਖੇ ਲੱਗੀਆਂ ਪਾਣੀ ਵਾਲੀਆਂ ਟੈਂਕੀਆਂ ਦੀ ਚੈਕਿੰਗ ਦੌਰਾਨ ਫੂਡ ਸੇਫਟੀ ਅਫ਼ਸਰ ਅੰਮ੍ਰਿਤਸਰ ਸਤਨਾਮ ਸਿੰਘ ਅਤੇ ਨਮੂਨੇ ਭਰਨ ਮੌਕੇ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ਤੇ ਹੋਰ। ਤਸਵੀਰਾਂ : ਹਰਜੀਤ ਸਿੰਘ 05-09-2026
ਅੰਮ੍ਰਿਤਸਰ, 4 ਸਤੰਬਰ (ਹਰਮਿੰਦਰ ਸਿੰਘ)-ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵਲੋਂ ਸਥਾਨਕ ਲਾਰੈਂਸ ਰੋਡ ਵਿਖੇ ਨਹਿਰੂ ਸ਼ਾਪਿੰਗ ਕੰਪਲੈਕਸ ਵਿਚ ਚਾਹ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਉਨ੍ਹਾਂ ਦੇ ਨਮੂਨੇ ਭਰੇ ਹਨ। ਇਹ ਕਾਰਵਾਈ ਟੀਮ ਵਲੋਂ ਸੀਐਫਡੀਏ ਕੰਵਲਪ੍ਰੀਤ ਕੌਰ ਬਰਾੜ , ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਦੀਆਂ ਹਦਾਇਤਾਂ ਤੋਂ ਬਾਅਦ ਕੀਤੀ ਗਈ। ਜਿਸ ਦੀ ਅਗਵਾਈ ਜਿਲ੍ਹਾ ਸਿਹਤ ਅਫ਼ਸਰ ਡਾ: ਮਨਜੀਤ ਕੌਰ ਰਟੌਲ, ਫੂਡ ਸੇਫਟੀ ਅਫ਼ਸਰ ਅੰਮ੍ਰਿਤਸਰ ਸਤਨਾਮ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਟੀਮ ਵਲੋਂ ਚਾਹ ਵਾਲੀਆਂ ਤਿੰਨ ਦੁਕਾਨਾਂ ’ਤੇ ਦਸਤਕ ਦਿੱਤੀ ਅਤੇ ਇਨ੍ਹਾਂ ਦੁਕਾਨਾਂ ਦੇ ਪਾਣੀ ਦੇ ਟੈਂਕੀਆਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਟੀਮ ਨੇ ਇਨ੍ਹਾਂ ਦੁਕਾਨਾਂ ਵਿਚੋਂ ਇਕ ਦੁਕਾਨ ਤੋਂ ਚਾਕਲੇਟ ਕੇਕ ਦੇ ਨਮੂਨੇ ਲਏ ਗਏ। ਇਸ ਤੋਂ ਦੁਕਾਨਾਂ ’ਤੇ ਤਿਆਰ ਹੋਈ ਚਾਹ ਦੇ ਨਮੂਨੇ ਵੀ ਭਰੇ ਗਏ। ਫੂਡ ਸੇਫਟੀ ਟੀਮ ਵਲੋਂ ਭਰੇ ਨਮੂਨੇ ਜਾਂਚ ਲਈ ਸਟੇਟ ਫੂਡ ਲੈਬ ਖਰੜ ਨੂੰ ਭੇਜੇ ਜਾ ਰਹੇ ਹਨ। ਇਸ ਛਾਪੇਮਾਰੀ ਦੌਰਾਨ ਦੁਕਾਨਾਂ ਦੀ ਸਫ਼ਾਈ ਦੀ ਸਥਿਤੀ ਵੀ ਖਰਾਬ ਪਾਈ ਗਈ ਅਤੇ ਇਕ ਦੁਕਾਨ ਵਾਲੇ ਵਲੋਂ ਫੂਡ ਸੇਫਟੀ ਲਾਈਸੈਂਸ ਵੀ ਪ੍ਰਾਪਤ ਨਹੀਂ ਕੀਤਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇੱਕ ਨੌਜਵਾਨ ਕਾਬੂ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਦੇ ਮਾਮਲੇ ’ਚ ਪੁਲਿਸ ਅਧਿਕਾਰੀਆਂ ਦਾ ਘਿਰਾਓ ਕਰਾਂਗੇ : ਔਜਲਾ
Ad Position 24