ਨਗਰ ਨਿਗਮ ਲਈ ਕਮਾਊ ਪੁੱਤ ਬਣੀ ਸਾਰਾਗੜ੍ਹੀ ਅਤੇ ਕੇਸਰੀ ਬਾਗ਼ ਪਾਰਕਿੰਗ
ਅੰਮ੍ਰਿਤਸਰ, 4 ਸਤੰਬਰ (ਹਰਮਿੰਦਰ ਸਿੰਘ)-ਪੁੱਡਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਸਾਰਾਗੜ੍ਹੀ ਅਤੇ ਕੇਸਰੀ ਬਾਗ਼ ਕਾਰ ਪਾਰਕਿੰਗ ਦਾ ਕਬਜ਼ਾ ਠੇਕੇਦਾਰ ਨੂੰ ਲੈ ਕੇ ਇਹ ਪਾਰਕਿੰਗ ਨਗਰ ਨਿਗਮ ਦੇ ਹਵਾਲੇ ਕਰ ਦਿੱਤੀ ਗਈ ਹੈ। ਕਰੀਬ ਡੇਢ ਮਹੀਨੇ ਤੋਂ ਇਸ ਪਾਰਕਿੰਗ ਨੂੰ ਨਗਰ ਨਿਗਮ ਵਲੋਂ ਚਲਾਇਆ ਜਾ ਰਿਹਾ ਹੈ।
ਅੰਮ੍ਰਿਤਸਰ, 4 ਸਤੰਬਰ (ਹਰਮਿੰਦਰ ਸਿੰਘ)-ਪੁੱਡਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਸਾਰਾਗੜ੍ਹੀ ਅਤੇ ਕੇਸਰੀ ਬਾਗ਼ ਕਾਰ ਪਾਰਕਿੰਗ ਦਾ ਕਬਜ਼ਾ ਠੇਕੇਦਾਰ ਨੂੰ ਲੈ ਕੇ ਇਹ ਪਾਰਕਿੰਗ ਨਗਰ ਨਿਗਮ ਦੇ ਹਵਾਲੇ ਕਰ ਦਿੱਤੀ ਗਈ ਹੈ। ਕਰੀਬ ਡੇਢ ਮਹੀਨੇ ਤੋਂ ਇਸ ਪਾਰਕਿੰਗ ਨੂੰ ਨਗਰ ਨਿਗਮ ਵਲੋਂ ਚਲਾਇਆ ਜਾ ਰਿਹਾ ਹੈ। ਇਸ ਪਾਰਕਿੰਗ ’ਚ ਨਿਗਮ ਵਲੋਂ ਆਪਣਾ ਸਟਾਫ਼ ਲਗਾਇਆ ਗਿਆ ਹੈ। ਇਨ੍ਹਾਂ ਪਾਰਕਿੰਗ ਤੋਂ ਹਰ ਰੋਜ਼ ਸਵਾ ਲੱਖ ਤੋਂ ਵਧੇਰੇ ਦੀ ਆਮਦਨ ਨਿਗਮ ਦੇ ਖ਼ਜ਼ਾਨੇ ਵਿਚ ਜਮ੍ਹਾਂ ਹੋ ਰਹੀ ਹੈ। ਸਾਰਾਗੜ੍ਹੀ ਪਾਰਕਿੰਗ ’ਚ 900 ਤੋਂ ਵਧੇਰੇ ਅਤੇ ਕੇਸਰੀ ਬਾਗ਼ ਪਾਰਕਿੰਗ ‘ਚ 300 ਦੇ ਕਰੀਬ ਚਾਰ ਪਹੀਆ ਵਾਹਨ ਖੜ੍ਹੇ ਹੋ ਸਕਦੇ ਹਨ। ਪਹਿਲਾਂ ਇਹ ਪਾਰਕਿੰਗ ਪੁੱਡਾ ਵਲੋਂ ਇਕ ਠੇਕੇਦਾਰ ਨੂੰ ਦਿੱਤੀ ਸੀ। ਜਿਸ ਦਾ ਠੇਕੇ ਸੰਬੰਧੀ ਇਕਰਾਰਨਾਮਾ ਦੋ ਸਾਲ ਪਹਿਲਾਂ ਖ਼ਤਮ ਹੋ ਚੁਕਾ ਸੀ । ਇਸ ਉਪਰੰਤ ਇਹ ਮਾਮਲਾ ਅਦਾਲਤ ਵਿਚ ਚਲਾ ਗਿਆ ਅਤੇ ਇਸ ਅਰਸੇ ਦੌਰਾਨ ਠੇਕੇਦਾਰ ਵਲੋਂ ਪੁੱਡਾ ਨੂੰ ਪਾਰਕਿੰਗ ਨੂੰ ਮਹੀਨੇਵਾਰ ਕਿਰਾਇਆ ਦਿੱਤਾ ਜਾ ਰਿਹਾ ਸੀ । 22 ਜੁਲਾਈ ਨੂੂੰ ਪੁੱਡਾ ਵਲੋਂ ਸਾਰਾਗੜ੍ਹੀ ਅਤੇ ਕੇਸਰੀ ਬਾਗ਼ ਪਾਰਕਿੰਗ ਦਾ ਕਬਜ਼ਾ ਠੇਕੇਦਾਰ ਤੋਂ ਵਾਪਸ ਲੈ ਲਿਆ ਅਤੇ ਇਸ ਦਾ ਪ੍ਰਬੰਧ ਨਗਰ ਨਿਗਮ ਅੰਮ੍ਰਿਤਸਰ ਨੂੰ ਸੌਂਪ ਦਿੱਤਾ ਗਿਆ। ਉਸ ਵੇਲੇ ਤੋਂ ਨਗਰ ਨਿਗਮ ਵਲੋਂ ਇਸ ਪਾਰਕਿੰਗ ਨੂੰ ਚਲਾਇਆ ਜਾ ਰਿਹਾ ਹੈ। ਜਿੰਨੀ ਅਦਾਇਗੀ ਠੇਕੇਦਾਰ ਵਲੋਂ ਪੁੱਡਾ ਨੂੰ ਇਕ ਮਹੀਨੇ ਦੀ ਕੀਤੀ ਜਾਂਦੀ ਸੀ ਇੰਨੀ ਆਮਦਨ ਨਿਗਮ ਨੂੰ ਸਿਰਫ਼ ਚਾਰ ਦਿਨਾਂ ਵਿਚ ਹੀ ਹੋ ਰਹੀ ਹੈ। ਇਸ ਪਾਰਕਿੰਗ ਨੂੰ ਮੁੜ ਠੇਕੇ ’ਤੇ ਦੇਣ ਸੰਬੰਧੀ ਅਜੇ ਤੱਕ ਕੋਈ ਯੋਜਨਾਂ ਨਹੀਂ ਤਿਆਰ ਕੀਤੀ ਗਈ। ਪਾਰਕਿੰਗ ਦੇ ਅੰਦਰ ਜੋ ਦੁਕਾਨਾਂ ਲੱਗੀਆਂ ਹਨ ਉਨ੍ਹਾਂ ਬਾਰੇ ਵੀ ਨਿਗਮ ਵਲੋਂ ਪੁੱਡਾ ਨੂੰ ਸਥਿਤੀ ਸਪਸ਼ਟ ਕਰਨ ਲਈ ਲਿਖਿਆ ਗਿਆ ਹੈ। ਜਿਸ ਤਰ੍ਹਾਂ ਨਿਗਮ ਦੇ ਖ਼ਜ਼ਾਨੇ ਵਿਚ ਹਰ ਰੋਜ਼ ਦੋਵੇਂ ਪਾਰਕਿੰਗਾਂ ਤੋਂ ਆਮਦਨ ਹੋ ਰਹੀ ਹੈ। ਉਸ ਦੇ ਨਾਲ ਪਾਰ ਕਿੰਗਾਂ ਨਿਗਮ ਦੇ ਲਈ ਕਮਾਊ ਪੁੱਤ ਵਜੋਂ ਕੰਮ ਆ ਰਹੀਆਂ ਹਨ।