04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮਾਊਂਟ ਲਿਟਰਾ ਜੀ ਸਕੂਲ ਅੰਮ੍ਰਿਤਸਰ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਛੇਹਰਟਾ, 4 ਸਤੰਬਰ ( ਪੱਤਰ ਪ੍ਰੇਰਕ)-ਮਾਊਂਟ ਲਿਟਰਾ ਜੀ ਸਕੂਲ ਅੰਮ੍ਰਿਤਸਰ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਆਧਿਆਤਮਿਕ ਭਾਵਨਾ ਨਾਲ ਸਕੂਲ ਕੈਂਪਸ ਵਿਚ ਮਨਾਇਆ ਗਿਆ। ਇਸ ਸਮਾਗਮ ਨੇ ਤਿਉਹਾਰ ਨਾਲ ਜੁੜੀ ਰੰਗ-ਬਿਰੰਗੀ ਸਭਿਆਚਾਰਕ ਪਰੰਪਰਾਵਾਂ ਨੂੰ ਦਰਸਾਇਆ ਤੇ ਵਿਦਿਆਰਥੀਆਂ,ਅਧਿਆਪਕਾਂ ਤੇ ਮਾਪਿਆਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਛੇਹਰਟਾ, 4 ਸਤੰਬਰ ( ਪੱਤਰ ਪ੍ਰੇਰਕ)-ਮਾਊਂਟ ਲਿਟਰਾ ਜੀ ਸਕੂਲ ਅੰਮ੍ਰਿਤਸਰ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਆਧਿਆਤਮਿਕ ਭਾਵਨਾ ਨਾਲ ਸਕੂਲ ਕੈਂਪਸ ਵਿਚ ਮਨਾਇਆ ਗਿਆ। ਇਸ ਸਮਾਗਮ ਨੇ ਤਿਉਹਾਰ ਨਾਲ ਜੁੜੀ ਰੰਗ-ਬਿਰੰਗੀ ਸਭਿਆਚਾਰਕ ਪਰੰਪਰਾਵਾਂ ਨੂੰ ਦਰਸਾਇਆ ਤੇ ਵਿਦਿਆਰਥੀਆਂ,ਅਧਿਆਪਕਾਂ ਤੇ ਮਾਪਿਆਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ। ਸਮਾਰੋਹ ਦੌਰਾਨ ਬਾਂਸਰੀ ਅਤੇ ਮਟਕੀ ਸਜਾਵਟ, ਕੈਨਵਸ ਪੇਂਟਿੰਗ, ਡਾਂਡੀਆ ਪ੍ਰਦਰਸ਼ਨ, ਭਗਤੀ ਮਈ ਨਾਚ ਤੇ ਨੰਨੇ-ਮੁੰਨੇ ਬੱਚਿਆਂ ਵਲੋਂ ਪੇਸ਼ ਕੀਤਾ ਗਿਆ। ਦਿਲ ਨੂੰ ਛੂਹ ਲੈਣ ਵਾਲਾ ਸਕਿੱਟ ‘ਕ੍ਰਿਸ਼ਨਾ ਸੁਦਾਮਾ ਦੋਸਤ’ ਮੁੱਖ ਆਕਰਸ਼ਣ ਰਹੇ। ਨੰਨ੍ਹੇ ਕਲਾਕਾਰਾਂ ਨੇ ਆਪਣੇ ਆਤਮਵਿਸ਼ਵਾਸ, ਰਚਨਾਤਮਕਤਾ ਤੇ ਸਭਿਆਚਾਰਕ ਪ੍ਰਦਰਸ਼ਨਾਂ ਨਾਲ ਸਭ ਦਾ ਮਨ ਮੋਹ ਲਿਆ। ਸਕੂਲ ਪ੍ਰਬੰਧਕਾਂ ਵਲੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ, ਜਦਕਿ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰ: ਜਸਵਿੰਦਰ ਸੇਠੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਵਿਚ ਸਭਿਆਚਾਰਕ ਮੁੱਲਾਂ ਅਤੇ ਰਚਨਾਤਮਕ ਪ੍ਰਤਿਭਾ ਨੂੰ ਨਿਖਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਐੱਮ. ਡੀੱ. ਨਵਦੀਪ ਕੌਰ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸੀਨੀਅਰ ਕੇ.ਜੀ.ਅਧਿਆਪਿਕਾ ਮੋਨਿਕਾ ਵਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ। ਚੇਅਰਮੈਨ ਮੰਗਵਿੰਦਰ ਸਿੰਘ ਖਾਪੜਖੇੜੀ ਨੇ ਪ੍ਰਿੰਸੀਪਲ ਵਲੋਂ ਮਾਊਂਟ ਲਿਟਰਾ ਸਕੂਲ ਅੰਮ੍ਰਿਤਸਰ ਵਿਚ ਸਭਿਆਚਾਰਕ ਮੁੱਲਾਂ ਅਤੇ ਲੁਕੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਕੀਤੀ ਗਈ ਪਹਿਲ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾਇਰੈਕਟਰ ਕੁੰਵਰ ਮੁਬਾਰਕ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਪਿੰਟੂ ਨੂੰ ਮੰਦਰ ਕਮੇਟੀਆਂ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਕੌਮੀ ਅਧਿਆਪਕ ਦਿਵਸ ਮੌਕੇ ਅਧਿਆਪਕਾ ਜਸਦੀਪ ਕੌਰ ਦਾ ਵਿਸ਼ੇਸ਼ ਸਨਮਾਨ
Ad Position 24