29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ‘ਬਿਯੋਂਡ ਬ੍ਰੇਕਿੰਗ ਨਿਊਜ਼’ ਪ੍ਰੋਗਰਾਮ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਡਾ. ਏ.

Ad Position 21
No active advertisement
ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਡਾ. ਏ. ਐੱਫ. ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੇ ਮਾਰਗਦਰਸ਼ਨ ਹੇਠ ‘ਬਿਯੋਂਡ ਬ੍ਰੇਕਿੰਗ ਨਿਊਜ਼’ ਪ੍ਰੋਗਰਾਮ ਦੀ ਸ਼ੁਰੂਆਤ ਉਤਸ਼ਾਹ ਨਾਲ ਹੋਈ। ਪਹਿਲੇ ਦਿਨ 32 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਮੀਡੀਆ ਤੇ ਪੱਤਰਕਾਰੀ ਦੀ ਦੁਨੀਆ ’ਚ ਇਕ ਗਿਆਨਵਰਧਕ ਸਫ਼ਰ ਦੀ ਸ਼ੁਰੂਆਤ ਕੀਤੀ।ਮਾਹਿਰਾਂ ਦੀ ਦੇਖ-ਰੇਖ ਹੇਠ ਉਨ੍ਹਾਂ ਨੇ ਮਜ਼ੇਦਾਰ ਪ੍ਰੈਕਟੀਕਲ ਗਤੀਵਿਧੀਆਂ ਰਾਹੀਂ ਕੈਮਰਾ ਚਲਾਉਣਾ, ਵੀਡੀਓ ਕਲਿੱਪ ਸ਼ੂਟ ਕਰਨਾ ਅਤੇ ਨਿਊਜ਼ ਪੇਸ਼ਕਾਰੀ ਦੀਆਂ ਤਕਨੀਕਾਂ ਸਿੱਖੀਆਂ। ਇਸ ਪ੍ਰੈਕਟੀਕਲ ਤਜਰਬੇ ਨਾਲ ਵਿਦਿਆਰਥੀਆਂ ਨੂੰ ਵਿਜ਼ੂਅਲ ਸਟੋਰੀਟੈਲਿੰਗ, ਅਸਰਦਾਰ ਗੱਲਬਾਤ ਅਤੇ ਪ੍ਰਭਾਵਸ਼ਾਲੀ ਨਿਊਜ਼ ਕੰਟੈਂਟ ਬਣਾਉਣ ਵਿਚ ਟੀਮਵਰਕ ਦੀ ਮਹੱਤਤਾ ਨੂੰ ਸਮਝਣ ਵਿਚ ਮਦਦ ਮਿਲੀ। ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਇਸ ਪਹਿਲ ਦੀ ਸ਼ਲਾਘਾ ਚੇਅਰਮੈਨ ਡਾ. ਏ. ਐੱਫ. ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਰਾਯਨ ਦੇ ਵਿਦਿਆਰਥੀਆਂ ਨੂੰ ਅਜਿਹੇ ਸ਼ਾਨਦਾਰ ਪਲੇਟਫਾਰਮ ਦਿੱਤੇ। 28 ਏਐਸਆਰ85
Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਕੂੜਾ ਪੱਕੇ ਤੌਰ ’ਤੇ ਚੁਕਵਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਲੋਪੋਕੇ ਰੈਲੀ ’ਚ ਉਮੜੇ ਇਕੱਠ ਨੇ ਅਕਾਲੀ ਦਲ ਦੀਆਂ ਲੋਕ-ਪੱਖੀ ਨੀਤੀਆਂ ‘ਤੇ ਲਗਾਈ ਮੋਹਰ : ਸੁਖਬੀਰ ਸਿੰਘ ਬਾਦਲ
Ad Position 24