ਮੈਗਾ ਬਲਾਕ ਦੇ ਚੱਲਦੇ ਕਈ ਰੇਲਗੱਡੀਆਂ ਪ੍ਰਭਾਵਿਤ
ਅੰਮ੍ਰਿਤਸਰ, 5 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਫਿਰੋਜ਼ਪੁਰ ਡਿਵੀਜ਼ਨ ਦੇ ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ’ਤੇ ਫਗਵਾੜਾ ਜੰਕਸ਼ਨ ਯਾਰਡ ਇਕ ਓਵਰ ਬ੍ਰਿਜ ਦੇ ਕੰਮਕਾਜ ਕਾਰਨ ਲਗਾਏ ਮੈਗਾ ਬਲਾਕ ਦੇ ਚਲਦੇ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਕਈ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਛੱਤੀਸਗੜ੍ਹ ਐਕਸਪ੍ਰੈਸ (18238) ਆਪਣੇ ਨਿਰਧਾਰਤ ਸਮੇਂ ਦੁਪਹਿਰ 3:55 ਵਜੇ ਦੀ ਥਾਂ ’ਤੇ ਸ਼ਾਮ 7:45 ਵਜੇ 3 ਘੰਟੇ 50 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ।
ਅੰਮ੍ਰਿਤਸਰ, 5 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਫਿਰੋਜ਼ਪੁਰ ਡਿਵੀਜ਼ਨ ਦੇ ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ’ਤੇ ਫਗਵਾੜਾ ਜੰਕਸ਼ਨ ਯਾਰਡ ਇਕ ਓਵਰ ਬ੍ਰਿਜ ਦੇ ਕੰਮਕਾਜ ਕਾਰਨ ਲਗਾਏ ਮੈਗਾ ਬਲਾਕ ਦੇ ਚਲਦੇ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਕਈ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਛੱਤੀਸਗੜ੍ਹ ਐਕਸਪ੍ਰੈਸ (18238) ਆਪਣੇ ਨਿਰਧਾਰਤ ਸਮੇਂ ਦੁਪਹਿਰ 3:55 ਵਜੇ ਦੀ ਥਾਂ ’ਤੇ ਸ਼ਾਮ 7:45 ਵਜੇ 3 ਘੰਟੇ 50 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ। ਜਦਕਿ ਦਿੱਲੀ ਇੰਟਰਸਿਟੀ ਐਕਸਪ੍ਰੈਸ (14542) ਆਪਣੇ ਨਿਰਧਾਰਤ ਸਮੇਂ ਸਵੇਰੇ 6:15 ਦੀ ਥਾਂ ’ਤੇ 1 ਘੰਟਾ 48 ਮਿੰਟ ਦੀ ਦੇਰੀ ਨਾਲ 8:03 ਵਜੇ ਰਵਾਨਾ ਹੋਈ, ਜਿਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਹਰਿਦੁਆਰ ਜਨਸ਼ਤਾਬਦੀ ਐਕਸਪ੍ਰੈਸ (12054) ਸਵੇਰੇ 6:50 ਦੀ ਥਾਂ ’ਤੇ 10:04 ਵਜੇ, ਦਿੱਲੀ ਸੁਪਰਫਾਸਟ ਐਕਸਪ੍ਰੈਸ (22430) ਸਵੇਰੇ 9:30 ਦੀ ਥਾਂ ’ਤੇ 10:19 ਵਜੇ, ਮੁੰਬਈ-ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਐਕਸਪ੍ਰੈਸ (11058) ਸਵੇਰੇ 8:50 ਦੀ ਥਾਂ ‘ਤੇ 9:02 ਵਜੇ, ਸਰਯੂ ਯਮੁਨਾ ਐਕਸਪ੍ਰੈਸ (14650) ਦੁਪਹਿਰ 1:05 ਦੀ ਥਾਂ ’ਤੇ 1:28 ਵਜੇ, ਹਜ਼ੂਰ ਸਾਹਿਬ ਨਾਂਦੇੜ ਸੁਪਰਫਾਸਟ ਐਕਸਪ੍ਰੈਸ (12422) ਦੁਪਹਿਰ 2:30 ਦੀ ਥਾਂ ’ਤੇ 4:04 ਵਜੇ ਆਪਣੀ ਮੰਜ਼ਿਲ ਨੂੰ ਰਵਾਨਾ ਹੋਈ। ਇਸ ਤੋਂ ਇਲਾਵਾ ਰੇਲਵੇ ਪ੍ਰਸ਼ਾਸਨ ਵਲੋਂ ਮੈਗਾ ਬਲਾਕ ਕਾਰਨ ਸ਼ਾਨ-ਏ-ਪੰਜਾਬ (12497/12498) ਦਾ ਸੰਚਾਲਨ 7 ਅਕਤੂਬਰ 2026 ਤੱਕ ਦਿੱਲੀ ਤੋਂ ਲੁਧਿਆਣਾ ਤੱਕ ਦਾ ਕੀਤਾ ਗਿਆ ਹੈ।