06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਵਿਖੇ ਸਜਿਆ ‘ਵਿਸ਼ੇਸ਼ ਗੁਰਮਤਿ ਸਮਾਗਮ’

ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)-ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਆਰੰਭ ਕੀਤੀ ਗਈ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜ੍ਹੀ ਦੌਰਾਨ ਅੱਜ ਸ਼ਾਮ ਦਾ ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ, ਗਲੀ ਸੱਤੋਵਾਲੀ ਵਿਖੇ ਸ਼ਰਧਾ ਸਤਿਕਾਰ ਸਹਿਤ ਕਰਵਾਇਆ ਗਿਆ। ਇਸ ਦੌਰਾਨ ਗਿਆਨੀ ਹਰਭਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨ ਜੰਮੂ, ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ, ਭਾਈ ਗੁਰਮੇਲ ਸਿੰਘ ਅਤੇ ਪ੍ਰਚਾਰਕ ਗਿਆਨੀ ਤਰਸੇਮ ਸਿੰਘ ਨੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

Ad Position 21
No active advertisement
ਅਜੀਤ ਡੈਸਕ 06-10-2026
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)-ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਆਰੰਭ ਕੀਤੀ ਗਈ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜ੍ਹੀ ਦੌਰਾਨ ਅੱਜ ਸ਼ਾਮ ਦਾ ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ, ਗਲੀ ਸੱਤੋਵਾਲੀ ਵਿਖੇ ਸ਼ਰਧਾ ਸਤਿਕਾਰ ਸਹਿਤ ਕਰਵਾਇਆ ਗਿਆ। ਇਸ ਦੌਰਾਨ ਗਿਆਨੀ ਹਰਭਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨ ਜੰਮੂ, ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ, ਭਾਈ ਗੁਰਮੇਲ ਸਿੰਘ ਅਤੇ ਪ੍ਰਚਾਰਕ ਗਿਆਨੀ ਤਰਸੇਮ ਸਿੰਘ ਨੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।਀ਇਸ ਮੌਕੇ ਬਾਬਾ ਅਮਨਦੀਪ ਸਿੰਘ, ਭਾਈ ਬਲਜੀਤ ਸਿੰਘ ਗ੍ਰੰਥੀ, ਭਾਈ ਤਰਜਿੰਦਰ ਸਿੰਘ ਰਾਗੀ, ਮੈਨੇਜਰ ਲਾਲ ਸਿੰਘ, ਨਿਸ਼ਾਨ ਸਿੰਘ ਗੁ: ਇੰਸਪੈਕਟਰ ਤੇ ਭਾਈ ਗੋਬਿੰਦ ਸਿੰਘ ਆਦਿ ਵਲੋਂ ਜਥਿਆਂ ਤੇ ਕਥਾਵਾਚਕਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰੂ ਨਗਰੀ ਤੇ ਨਮਕ ਮੰਡੀ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਅੱਜ ਦਾ ਸਮਾਗਮ : ਮਿਤੀ : 6 ਅਕਤੂਬਰ, ਮੰਗਲਵਾਰ। ਸਥਾਨ: ਗੁਰਦੁਆਰਾ ਗੋਬਿੰਦ ਨਗਰ, ਚੌੜਾ ਬਾਜ਼ਾਰ, ਸੁਲਤਾਨਵਿੰਡ ਰੋਡ। ਸਮਾਂ: ਸ਼ਾਮ 7 ਤੋਂ ਰਾਤ 9.45 ਵਜੇ ਤੱਕ।
Ad Position 22
No active advertisement
ਪਿਛਲੀ ਖ਼ਬਰ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਹੋਣ ਵਾਲੇ ਹਨੇਰੇ ਦੀ ਆੜ ਵਿਚ ਸ਼ਹਿਰ ’ਚ ਵਧ ਰਹੀਆਂ ਹਨ ਵਾਰਦਾਤਾ ਰਾਤ ਨੂੰ ਲੋਕਾਂ ਦਾ ਘਰਾ... ਅਗਲੀ ਖ਼ਬਰ ਜ਼ਿਲ੍ਹੇ ਦੇ ਹਰੇਕ ਪਿੰਡ-ਪਿੰਡ ਪਹੁੰਚੇਗਾ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ : ਸੱਚਰ
Ad Position 24