11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨਵਜੋਤ ਸਿੰਘ ਸਿੱਧੂ ਨਰਾਇਣਗੜ੍ਹ ਸਥਿਤ ਕਾਮਧੇਨੂ ਗਊ ਧਾਮ ਪਹੁੰਚੇ; ਗਊਆਂ ਨੂੰ ਹਰਾ ਚਾਰਾ ਪਾਇਆ

ਛੇਹਰਟਾ, 10 ਅਕਤੂਬਰ (ਪੱਤਰ ਪ੍ਰੇਰਕ)-ਸਾਬਕਾ ਕ੍ਰਿਕਟਰ ਤੇ ਉੱਘੀ ਸਿਆਸੀ ਤੇ ਜਨ-ਸਖ਼ਸ਼ੀਅਤ ਨਵਜੋਤ ਸਿੰਘ ਸਿੱਧੂ ਨੇ ਅੱਜ ਨਰਾਇਣਗੜ੍ਹ ਸਥਿਤ ਕਾਮਧੇਨੂ ਗਊ ਧਾਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗਊਸ਼ਾਲਾ ਦਾ ਨਿਰੀਖਣ ਕੀਤਾ ਤੇ ਉੱਥੇ ਬੇਸਹਾਰਾ ਤੇ ਬਿਮਾਰ ਗੋਵੰਸ਼ ਦੀ ਸੇਵਾ ਅਤੇ ਦੇਖਭਾਲ ਲਈ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ।

Ad Position 21
No active advertisement
ਅਜੀਤ ਡੈਸਕ 11-10-2026
ਛੇਹਰਟਾ, 10 ਅਕਤੂਬਰ (ਪੱਤਰ ਪ੍ਰੇਰਕ)-ਸਾਬਕਾ ਕ੍ਰਿਕਟਰ ਤੇ ਉੱਘੀ ਸਿਆਸੀ ਤੇ ਜਨ-ਸਖ਼ਸ਼ੀਅਤ ਨਵਜੋਤ ਸਿੰਘ ਸਿੱਧੂ ਨੇ ਅੱਜ ਨਰਾਇਣਗੜ੍ਹ ਸਥਿਤ ਕਾਮਧੇਨੂ ਗਊ ਧਾਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗਊਸ਼ਾਲਾ ਦਾ ਨਿਰੀਖਣ ਕੀਤਾ ਤੇ ਉੱਥੇ ਬੇਸਹਾਰਾ ਤੇ ਬਿਮਾਰ ਗੋਵੰਸ਼ ਦੀ ਸੇਵਾ ਅਤੇ ਦੇਖਭਾਲ ਲਈ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਆਪਣੇ ਹੱਥਾਂ ਨਾਲ ਗਊਆਂ ਨੂੰ ਹਰਾ ਚਾਰਾ ਵੀ ਖੁਆਇਆ। ਦੱਸਣਯੋਗ ਹੈ ਕਿ ਕਾਮਧੇਨੂ ਗਊ ਧਾਮ ਟ੍ਰਸਟ ਬਜ਼ੁਰਗ, ਬਿਮਾਰ, ਜ਼ਖਮੀ ਅਤੇ ਬੇਸਹਾਰਾ ਗਾਵਾਂ ਅਤੇ ਬਲਦਾਂ ਨੂੰ ਸੁਰੱਖਿਅਤ ਅਤੇ ਸਨੇਹਪੂਰਨ ਆਸਰਾ ਦੇਣ ਲਈ ਨਿਰੰਤਰ ਕਾਰਜਸ਼ੀਲ ਹੈ। ਨਵਜੋਤ ਸਿੰਘ ਸਿੱਧੂ ਦਾ ਗਊ ਧਾਮ ਆਗਮਨ ਟ੍ਰਸਟ ਨਾਲ ਜੁੜੇ ਮੈਂਬਰਾਂ ਅਤੇ ਸੇਵਾਦਾਰਾਂ ਲਈ ਬੇਹੱਦ ਉਤਸ਼ਾਹਜਨਕ ਰਿਹਾ । ਇਸ ਮੌਕੇ ਟ੍ਰਸਟ ਦੇ ਸਮੂਹ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਗੁਰਦੁਆਰਾ ਸੁਧਾਰ ਲਹਿਰ ਭਾਗ -2’ ਦੇ ਦਸਵੇਂ ਦਿਨ ਜਥੇ: ਹੁਸੈਨਪੁਰ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ)... ਅਗਲੀ ਖ਼ਬਰ ਸੇਵਾ ਮੁਕਤ ਐਸ.ਪੀ. ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀ ਦੇਣ ਵਾਲਾ ਮਾਨਸਿਕ ਬਿਮਾਰ ਨਿਕਲਿਆ ਪੁਲਿਸ ਨੇ ਚੇਤਾਵਨੀ ਦੇ ਕੇ ਛੱਡਿ...
Ad Position 24