11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੇਵਾ ਮੁਕਤ ਐਸ.ਪੀ. ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀ ਦੇਣ ਵਾਲਾ ਮਾਨਸਿਕ ਬਿਮਾਰ ਨਿਕਲਿਆ ਪੁਲਿਸ ਨੇ ਚੇਤਾਵਨੀ ਦੇ ਕੇ ਛੱਡਿਆ

ਅੰਮ੍ਰਿਤਸਰ, 10 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਸੇਵਾ ਮੁਕਤ ਐਸ. ਪੀ.

Ad Position 21
No active advertisement
ਅਜੀਤ ਡੈਸਕ 11-10-2026
ਅੰਮ੍ਰਿਤਸਰ, 10 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਸੇਵਾ ਮੁਕਤ ਐਸ.ਪੀ. ਨੂੰ ਧਮਕੀਆਂ ਦੇਣ ਵਾਲੇ ਮਾਮਲੇ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਪਰ ਉਹ ਮਾਨਸਿਕ ਰੋਗੀ ਨਿਕਲਿਆ ਜਿਸ ਉਪਰੰਤ ਪੁਲਿਸ ਵਲੋਂ ਉਸ ਨੂੰ ਚੇਤਾਵਨੀ ਦੇ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਏ.ਸੀ.ਪੀ. ਕਪਿਲ ਕੋਸ਼ਿਲ ਨੇ ਦਸਿਆ ਕਿ ਸੇਵਾ ਮੁਕਤ ਐਸ.ਪੀ. ਰੈਂਕ ਦੇ ਅਧਿਕਾਰੀ ਨੂੰ ਧਮਕੀਆਂ ਦਿੱਤੀਆਂ ਸਨ ਤੇ ਮਾਰ ਦੇਣ ਲਈ ਧਮਕਾਇਆ ਗਿਆ ਸੀ। ਇਸ ਸਬੰਧੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਰੋਬਿਨਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਜਦੋਂ ਕਿ ਪਤਾ ਚਲਿਆ ਕਿ ਉਸਦੇ ਮਾਪਿਆਂ ਨੇ 45 ਲੱਖ ਰੁਪਿਆ ਲਾ ਕੇ ਵਿਦੇਸ਼ ਭੇਜਿਆ ਸੀ ਵਿਦੇਸ਼ ਰਹਿੰਦੇ ਸਮੇਂ ਉਸਦੀ ਮਾਤਾ ਦੀ ਮੌਤ ਹੋ ਗਈ ਜਿਸ ਕਾਰਨ ਉਹ ਸਦਮੇਂ ‘ਚ ਆ ਗਿਆ । ੳਸਨੇ ਸ਼ੋਸਲ ਮੀਡੀਆ ‘ਤੇ ਇਕ ਐਸ.ਪੀ. ਦੀ ਰੀਲ ਦੇਖੀ ਜਿਸ ਉਪਰਤ ਉਸਨੇ ਐਸ.ਪੀ. ਨੂੰ ਸ਼ੋਸਲ ਮੀਡੀਆ ਰਾਹੀਂ ਧਮਕਾਇਆ ਗਿਆ। ਉਸਦੇ ਮਾਪਿਆਂ ਮੁਤਾਬਕ ਉਹ 6-7 ਸਾਲ ਤੋਂ ਮਾਨਸਿਕ ਬਿਮਾਰੀ ਦੀ ਦਵਾਈ ਖਾ ਰਿਹਾ ਸੀ । ਪੁਲਿਸ ਨੇ ਉਸਨੂੰ ਸਾਰੀ ਦਵਾਈ ਤੇ ਮੈਡੀਕਲ ਰਿਕਾਰਡ ਦੇਖਿਆ ਗਿਆ ਤੇ ਮਾਪਿਆਂ ਨੂੰ ਵੀ ਸਦਿਆ ਗਿਆ ਤੇ ਉਸਨੂੰ ਮੁਆਫੀ ਦੇ ਕੇ ਮਾਫ ਕਰ ਦਿੱਤਾ ਗਿਆ। ਇਸ ਸਬੰਧੀ ਰੋਬਿਨਜੀਤ ਸਿੰਘ ਨੇ ਦਸਿਆ ਕਿ ਉਹ ਫਿਜ਼ੀਕਲ ਐਜੂਕੇਸ਼ਨ ਦੀ ਪੜਾਈ ਕਰ ਰਿਹਾ ਹੈ ਅਤੇ ਉਹ ਆਪਣੀ ਗਲਤੀ ਦੀ ਮੁਆਫੀ ਮੰਗ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਨਵਜੋਤ ਸਿੰਘ ਸਿੱਧੂ ਨਰਾਇਣਗੜ੍ਹ ਸਥਿਤ ਕਾਮਧੇਨੂ ਗਊ ਧਾਮ ਪਹੁੰਚੇ; ਗਊਆਂ ਨੂੰ ਹਰਾ ਚਾਰਾ ਪਾਇਆ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ
Ad Position 24