13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸੱਚਖੰਡ ਐਕਸਪ੍ਰੈਸ 4:50 ਘੰਟੇ ਤੇ ਦਿੱਲੀ ਇੰਟਰਸਿਟੀ ਐਕਸਪ੍ਰੈਸ 7:12 ਘੰਟੇ ਦੇਰੀ ਨਾਲ ਰਵਾਨਾ

ਅੰਮ੍ਰਿਤਸਰ, 12 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਸਟੇਸ਼ਨ ਤੋਂ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਸੱਚਖੰਡ ਐਕਸਪ੍ਰੈਸ 4:50 ਘੰਟੇ ਅਤੇ ਦਿੱਲੀ ਇੰਟਰਸਿਟੀ ਐਕਸਪ੍ਰੈਸ 7:12 ਘੰਟੇ ਦੇਰੀ ਨਾਲ ਆਪਣੀ ਮੰਜ਼ਿਲ ਨੂੰ ਰਵਾਨਾ ਹੋਈਆਂ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Ad Position 21
No active advertisement
ਅਜੀਤ ਡੈਸਕ 13-10-2026
ਅੰਮ੍ਰਿਤਸਰ, 12 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਸਟੇਸ਼ਨ ਤੋਂ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਸੱਚਖੰਡ ਐਕਸਪ੍ਰੈਸ 4:50 ਘੰਟੇ ਅਤੇ ਦਿੱਲੀ ਇੰਟਰਸਿਟੀ ਐਕਸਪ੍ਰੈਸ 7:12 ਘੰਟੇ ਦੇਰੀ ਨਾਲ ਆਪਣੀ ਮੰਜ਼ਿਲ ਨੂੰ ਰਵਾਨਾ ਹੋਈਆਂ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਸੱਚਖੰਡ ਐਕਸਪ੍ਰੈਸ (12716) ਦੇ ਚੱਲਣ ਦਾ ਨਿਰਧਾਰਤ ਸਮਾਂ ਸਵੇਰੇ 5:30 ਵਜੇ ਹੈ, ਲੇਕਿਨ ਇਹ ਆਪਣੇ ਸਮੇਂ ਤੋਂ ਪਿਛੜਦੇ ਹੋਏ 4:50 ਘੰਟਿਆਂ ਦੀ ਦੇਰੀ ਨਾਲ 10:20 ਵਜੇ ਰਵਾਨਾ ਹੋਈ। ਇਸੇ ਤਰ੍ਹਾਂ ਦਿੱਲੀ ਇੰਟਰਸਿਟੀ ਐਕਸਪ੍ਰੈਸ (14680) ਆਪਣੇ ਨਿਰਧਾਰਤ ਸਮੇਂ ਸਵੇਰੇ 6:15 ਦੀ ਥਾਂ ’ਤੇ 7:12 ਘੰਟਿਆਂ ਦੀ ਦੇਰੀ ਨਾਲ ਦੁਪਹਿਰ 1:27 ਵਜੇ ਰਵਾਨਾ ਹੋਈ। ਇਸ ਤੋਂ ਇਲਾਵਾ ਦਿੱਲੀ ਸੁਪਰਫਾਸਟ ਐਕਸਪ੍ਰੈਸ (22430) ਸਵੇਰੇ 9:30 ਦੀ ਥਾਂ ’ਤੇ 10:02 ਵਜੇ, ਸਰਯੂ ਯਮੁਨਾ ਐਕਸਪ੍ਰੈਸ (14650) ਦੁਪਹਿਰ 1:05 ਦੀ ਥਾਂ ’ਤੇ 3:18 ਵਜੇ, ਹਜ਼ੂਰ ਸਾਹਿਰ ਨਾਂਦੇੜ ਐਕਸਪ੍ਰੈਸ (12422) ਦੁਪਹਿਰ 2:30 ਦੀ ਥਾਂ ’ਤੇ 5:25 ਵਜੇ, ਸ਼ਾਨ-ਏ-ਪੰਜਾਬ ਐਕਸਪ੍ਰੈਸ (12498) ਦੁਪਹਿਰ 3:10 ਦੀ ਥਾਂ ’ਤੇ 4:04 ਵਜੇ, ਅੰਮ੍ਰਿਤਸਰ ਹਾਵੜਾ ਮੇਲ (13006) ਸ਼ਾਮ 6:25 ਦੀ ਥਾਂ ’ਤੇ 6:45 ਵਜੇ ਅਤੇ ਜਨ ਨਾਇਕ ਐਕਸਪ੍ਰੈਸ (15212) ਸ਼ਾਮ 7:20 ਦੀ ਥਾਂ ’ਤੇ 7:42 ਵਜੇ ਰਵਾਨਾ ਹੋਈ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਦੇ ਕੈਂਬਰਿਜ ਸਕੂਲ ਚੌਕ ਨੇੜਲੇ ਖਾਲੀ ਪਲਾਟਾਂ ’ਚੋਂ ਅਸਾਲਟ ਬਰਾਮਦ, ਪੁਲਿਸ ਨੇ ਜਾਂਚ ਆਰੰਭੀ ਅਗਲੀ ਖ਼ਬਰ ਅਮਰਗੜ੍ਹ ’ਚ ਸ਼੍ਰੋ. ਅ.ਦਲ ਨੂੰ ਛੱਡ ਕੇ ਪਿੰਡ ਦੀ ਸਰਪੰਚ ਸਮੇਤ ਕਈ ਪਰਿਵਾਰ ‘ਆਪ’ ਵਿਚ ਸ਼ਾਮਿਲ
Ad Position 24