ਅੰਮ੍ਰਿਤਸਰ ਦੇ ਕੈਂਬਰਿਜ ਸਕੂਲ ਚੌਕ ਨੇੜਲੇ ਖਾਲੀ ਪਲਾਟਾਂ ’ਚੋਂ ਅਸਾਲਟ ਬਰਾਮਦ, ਪੁਲਿਸ ਨੇ ਜਾਂਚ ਆਰੰਭੀ
ਅਜਨਾਲਾ/ਰਾਜਾਸਾਂਸੀ, 12 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਕੰਬੋਅ ਦੀ ਪੁਲਿਸ ਵਲੋਂ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਲੁਹਾਰਕਾ ਰੋਡ ’ਤੇ ਸਥਿਤ ਕੈਂਬਰਿਜ ਸਕੂਲ ਚੌਂਕ ਨੇੜਲੇ ਖਾਲੀ ਪਲਾਟਾਂ ਵਿਚੋਂ ਇਕ ਅਸਾਲਟ ਬਰਾਮਦ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ ਕੰਬੋਅ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਕਤ ਸਕੂਲ ਚੌਂਕ ਨੇੜਲੇ ਖਾਲੀ ਪਲਾਟਾਂ ਵਿਚੋਂ ਮਾਰੂ ਹਥਿਆਰ ਜਾਂ ਅਸਲਾ ਮਿਲ ਸਕਦਾ ਹੈ।
ਕ
ਕੈਂਬਰਿਜ ਸਕੂਲ ਨੇੜੇ ਖਾਲੀ ਪਲਾਟਾਂ ਵਿਚੋਂ ਮਿਲੀ ਅਸਾਲਟ। ਅਜੀਤ ਤਸਵੀਰ
13-10-2026
ਅਜਨਾਲਾ/ਰਾਜਾਸਾਂਸੀ, 12 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਕੰਬੋਅ ਦੀ ਪੁਲਿਸ ਵਲੋਂ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਲੁਹਾਰਕਾ ਰੋਡ ’ਤੇ ਸਥਿਤ ਕੈਂਬਰਿਜ ਸਕੂਲ ਚੌਂਕ ਨੇੜਲੇ ਖਾਲੀ ਪਲਾਟਾਂ ਵਿਚੋਂ ਇਕ ਅਸਾਲਟ ਬਰਾਮਦ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ ਕੰਬੋਅ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਕਤ ਸਕੂਲ ਚੌਂਕ ਨੇੜਲੇ ਖਾਲੀ ਪਲਾਟਾਂ ਵਿਚੋਂ ਮਾਰੂ ਹਥਿਆਰ ਜਾਂ ਅਸਲਾ ਮਿਲ ਸਕਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਏ.ਐੱਸ.ਆਈ. ਸਰਵਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਅਤੇ ਮਿਲਟਰੀ ਇੰਟੈਲੀਜੈਂਸ ਦੇ ਕਰਮਚਾਰੀਆਂ ਵਲੋਂ ਸਾਂਝੇ ਤੌਰ ’ਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬਿਜਲੀ ਦੇ ਖੰਭੇ ਹੇਠੋਂ ਝਾੜੀਆਂ ਵਿਚੋਂ ਇਕ ਪੀਲੇ ਰੰਗ ਦਾ ਤੋੜਾ ਮਿਲਿਆ ਅਤੇ ਜਦੋਂ ਪੁਲਿਸ ਪਾਰਟੀ ਵਲੋਂ ਉਕਤ ਤੋੜੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ ਗੱਦੀਨੁਮਾ ਚੀਜ਼ ਵਿਚ ਲਪੇਟੀ ਹੋਈ ਇਕ ਅਸਾਲਟ ਬਰਾਮਦ ਹੋਈ, ਜਿਸ ਸੰਬੰਧੀ ਥਾਣਾ ਕੰਬੋਅ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਉਕਤ ਹਥਿਆਰ ਉੱਥੇ ਛੱਡਣ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਨ ਅਤੇ ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। 12 ਏਐਸਆਰ96