ਜ਼ਿਲ੍ਹਾ ਸਿਹਤ ਅਧਿਕਾਰੀ ਵਲੋਂ ਤਿੰਨ ਥਾਵਾਂ ’ਤੇ ਨਿਰੀਖਣ – 2 ਨੂੰ ਸੁਧਾਰ ਨੋਟਿਸ ਤੇ 2 ਨਮੂਨੇ ਭਰੇ
ਅੰਮ੍ਰਿਤਸਰ, 12 ਅਕਤੂਬਰ (ਰੇਸ਼ਮ ਸਿੰਘ)-ਤਿਉਹਾਰਾਂ ਦੇ ਸੀਜ਼ਨ ’ਚ ਨਕਲੀ ਮਠਿਆਈਆਂ ਤੇ ਹੋਰ ਖਾਣ ਪੀਣ ਦੇ ਸਾਮਾਨ ’ਚ ਕੀਤੀ ਜਾ ਰਹੀ ਮਿਲਾਵਟ ਖੋਰੀ ਖਿਲਾਫ਼ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਮੁਨਾਫਾ ਕਮਾ ਰਹੇ ਖੁਰਾਕ ਕਾਰੋਬਾਰੀਆਂ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਚੈਕਿੰਗ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਕਰਦਿਆਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਜਿਸ ’ਚ ਫੂਡ ਸੇਫਟੀ ਅਫਸਰ ਸ੍ਰੀਮਤੀ ਰਜ਼ਨੀ ਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ ਵਲੋਂ ਹਾਈਡ ਮਾਰਕੀਟ, ਜੀ.
ਅੰਮ੍ਰਿਤਸਰ, 12 ਅਕਤੂਬਰ (ਰੇਸ਼ਮ ਸਿੰਘ)-ਤਿਉਹਾਰਾਂ ਦੇ ਸੀਜ਼ਨ ’ਚ ਨਕਲੀ ਮਠਿਆਈਆਂ ਤੇ ਹੋਰ ਖਾਣ ਪੀਣ ਦੇ ਸਾਮਾਨ ’ਚ ਕੀਤੀ ਜਾ ਰਹੀ ਮਿਲਾਵਟ ਖੋਰੀ ਖਿਲਾਫ਼ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਮੁਨਾਫਾ ਕਮਾ ਰਹੇ ਖੁਰਾਕ ਕਾਰੋਬਾਰੀਆਂ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਚੈਕਿੰਗ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਕਰਦਿਆਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਜਿਸ ’ਚ ਫੂਡ ਸੇਫਟੀ ਅਫਸਰ ਸ੍ਰੀਮਤੀ ਰਜ਼ਨੀ ਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ ਵਲੋਂ ਹਾਈਡ ਮਾਰਕੀਟ, ਜੀ.ਟੀ. ਰੋਡ ਸਥਿਤ ਪ੍ਰਾਈਡ ਹੋਟਲ ਦੇ ਨੇੜੇ ਦੁਕਾਨਾਂ ਤੇ ਖੁਰਾਕ ਕਾਰੋਬਾਰੀਆਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਕੁਲ 3 ਨਿਰੀਖਣ ਕੀਤੇ ਗਏ। ਇਸ ਮੌਕੇ 2 ਨਮੂਨੇ ਭਰੇ ਗਏ ਤੇ 2 ਨੂੂੰ ਸਾਫ ਸਫਾਈ ਤੇ ਹੋਰ ਹਦਾਇਤਾਂ ਦੀ ਚੌਕਸੀ ਵਰਤਣ ਲਈ ਸੁਧਾਰ ਨੋਟਿਸ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਭਰੇ ਗਏ ਨਮੂਨਿਆਂ ਨੂੰ ਖਰੜ ਸਥਿਤ ਲੈਬ ’ਚ ਭੇਜਿਆ ਜਾ ਰਿਹਾ ਹੈ ਅਤੇ ਜੋ ਵੀ ਰਿਪੋਰਟ ਆਵੇਗੀ ਉਸ ਮੁਤਾਬਕ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 12 ਏਐਸਆਰ87