13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਪੁਲਿਸ ਨੇ ਧਮਕੀ ਭਰੀ ਮੇਲ ਮਿਲਣ ਉਪਰੰਤ ਚਲਾਈ ਤਲਾਸ਼ੀ ਮੁਹਿੰਮ

ਅੰਮ੍ਰਿਤਸਰ, 12 ਅਕਤੂਬਰ (ਰੇਸ਼ਮ ਸਿੰਘ)- ਪੰਜਾਬ ’ਚ ਸਕੂਲਾਂ ਤੇ ਹੋਰ ਸਰਕਾਰੀ ਅਦਾਰਿਆਂ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਹੁਣ ਸਰਕਾਰੀ ਦਫਤਰਾਂ ਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਤਹਿਤ ਅੱਜ ਇਥੇ ਪੁਲਿਸ ਕਮਿਸ਼ਨਰ ਦਫਤਰ ਨੂੰ ਹੀ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਹੈ। ਇਸ ਧਮਕੀ ਭਰੀ ਈਮੇਲ ਮਿਲਣ ਉਪਰੰਤ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਿਸ ਵਲੋਂ ਤੁਰੰਤ ਪੁਲਿਸ ਕਮਿਸ਼ਨਰ ਦਫਤਰ ਤੇ ਨੇੜਲੇ ਹੋਰ ਸਰਕਾਰੀ ਦਫਤਰਾਂ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਹਾਲਾ ਕਿ ਚੰਗੀ ਖ਼ਬਰ ਇਹ ਹੈ ਕਿ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ।

Ad Position 21
No active advertisement
ਅਜੀਤ ਡੈਸਕ 13-10-2026
ਅੰਮ੍ਰਿਤਸਰ, 12 ਅਕਤੂਬਰ (ਰੇਸ਼ਮ ਸਿੰਘ)- ਪੰਜਾਬ ’ਚ ਸਕੂਲਾਂ ਤੇ ਹੋਰ ਸਰਕਾਰੀ ਅਦਾਰਿਆਂ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਹੁਣ ਸਰਕਾਰੀ ਦਫਤਰਾਂ ਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਤਹਿਤ ਅੱਜ ਇਥੇ ਪੁਲਿਸ ਕਮਿਸ਼ਨਰ ਦਫਤਰ ਨੂੰ ਹੀ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਹੈ। ਇਸ ਧਮਕੀ ਭਰੀ ਈਮੇਲ ਮਿਲਣ ਉਪਰੰਤ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਿਸ ਵਲੋਂ ਤੁਰੰਤ ਪੁਲਿਸ ਕਮਿਸ਼ਨਰ ਦਫਤਰ ਤੇ ਨੇੜਲੇ ਹੋਰ ਸਰਕਾਰੀ ਦਫਤਰਾਂ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਹਾਲਾ ਕਿ ਚੰਗੀ ਖ਼ਬਰ ਇਹ ਹੈ ਕਿ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ। ਮਿਲੇ ਵੇਰਵਿਆਂ ਅਨੁਸਾਰ ਇਹ ਧਮਕੀ ਈਮੇਲ ਜ਼ਰੀਏ ਮਿਲੀ ਜਿਸ ਉਪੰਰਤ ਪ੍ਰਬੰਧਕੀ ਸਮੂਹ ਦੇ ਨਾਲ ਹੀ ਸਥਿਤ ਪੁਲਿਸ ਕਮਿਸ਼ਨਰ ਦਫਤਰ, ਐੱਸ.ਐੱਸ.ਪੀ. ਦਫਤਰ ਤੇ ਡੀ.ਸੀ. ਦਫਤਰ ਆਦਿ ਸਰਕਾਰੀ ਅਦਾਰਿਆਂ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਵਲੋਂ ਬੰਬ ਨਿਰੋਧਕ ਦਸਤੇ, ਐਂਟੀ ਸੇਬੋਟਾਜ਼ ਨਾਲ ਚੈਕਿੰਗ ਕੀਤੀ ਗਈ। ਡੀ.ਸੀ.ਪੀ. ਅਪਰੇਸ਼ਨ ਜੁਗਰਾਜ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਧਮਕੀ ਸੰਬੰਧੀ ਇਨਪੁੱਟ ਮਿਲੀ ਸੀ ਜਿਸ ਉਪਰੰਤ ਸੀ.ਪੀ. ਦਫਤਰ ਤੇ ਹੋਰ ਸਰਕਾਰੀ ਪੁਲਿਸ ਤੇ ਸਿਵਲ ਅਦਾਰਿਆਂ ਦੀ ਜਾਂਚ ਕੀਤੀ ਗਈ। ਸੁਰੱਖਿਆ ਪੂਰੀ ਸਖ਼ਤ ਹੈ ਅਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ । ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸੂਬੇ ਤੇ ਸ਼ਹਿਰ ਦੀ ਸੁਰੱਖਿਆ ਸੰਬੰਧੀ ਅਜਿਹੀਆਂ ਹਰਕਤਾਂ ਕਰਦੇ ਹਨ ਪਰ ਫਿਰ ਵੀ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾ ਰਹੇ ਹਨ ਤੇ ਇਸ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਜਿਸ ਤਹਿਤ ਜਿਥੇ ਹੁਣ ਸੁਰੱਖਿਆ ਪ੍ਰਬੰਧ ਚੌਕਸ ਕੀਤੇ ਗਏ ਹਨ ਉਥੇ ਆਉਣ ਵਾਲੇ ਸਮੇਂ ’ਚ ਪੁਲਿਸ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸੁਰੱਖਿਆ ਹੋਰ ਵਧਾ ਰਹੀ ਹੈ ਅਤੇ ਅੱਜ ਕੀਤੇ ਗਏ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੂੰ ਕੁਝ ਵੀ ਨਹੀਂ ਮਿਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਲਾਅ ਕਾਲਜ, ਅੰਮ੍ਰਿਤਸਰ ਵਲੋਂ ਅਤੇ ਅਡਾਮਸ ਯੂਨੀਵਰਸਿਟੀ, ਕੋਲਕਾਤਾ ਦਰਮਿਆਨ ਸਮਝੌਤਾ ਸਹੀਬੱਧ ਅਗਲੀ ਖ਼ਬਰ ਜ਼ਿਲ੍ਹਾ ਸਿਹਤ ਅਧਿਕਾਰੀ ਵਲੋਂ ਤਿੰਨ ਥਾਵਾਂ ’ਤੇ ਨਿਰੀਖਣ – 2 ਨੂੰ ਸੁਧਾਰ ਨੋਟਿਸ ਤੇ 2 ਨਮੂਨੇ ਭਰੇ
Ad Position 24