14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਲੋੜਵੰਦ ਔਰਤ ਦੀ ਅੱਖ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ

ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਚਲਾਏ ਜਾ ਰਹੇ ਸੈਵਨ ਫੋਕਸ ਏਰੀਆ ਪ੍ਰੋਜੈਕਟ ਤਹਿਤ ਇਕ ਲੋੜਵੰਦ ਔਰਤ ਦੀ ਅੱਖ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ ਗਿਆ। ਕਲੱਬ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਔਰਤ ਦੀ ਸੱਜੀ ਅੱਖ ਦੀ ਨਿਰਮਲਜੀਤ ਆਈ ਹਸਪਤਾਲ ‘ਚ ਸਰਜਨ ਡਾ: ਭੁਪਿੰਦਰ ਸਿੰਘ ਵਲੋਂ ਕੀਤੀ ਗਈ ਸਰਜਰੀ ਤੋਂ ਬਾਅਦ ਦਵਾਈਆਂ ਦੇ ਕੇ ਉਸ ਨੂੰ ਘਰ ਭੇਜ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 14-10-2026
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਚਲਾਏ ਜਾ ਰਹੇ ਸੈਵਨ ਫੋਕਸ ਏਰੀਆ ਪ੍ਰੋਜੈਕਟ ਤਹਿਤ ਇਕ ਲੋੜਵੰਦ ਔਰਤ ਦੀ ਅੱਖ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ ਗਿਆ। ਕਲੱਬ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਔਰਤ ਦੀ ਸੱਜੀ ਅੱਖ ਦੀ ਨਿਰਮਲਜੀਤ ਆਈ ਹਸਪਤਾਲ ‘ਚ ਸਰਜਨ ਡਾ: ਭੁਪਿੰਦਰ ਸਿੰਘ ਵਲੋਂ ਕੀਤੀ ਗਈ ਸਰਜਰੀ ਤੋਂ ਬਾਅਦ ਦਵਾਈਆਂ ਦੇ ਕੇ ਉਸ ਨੂੰ ਘਰ ਭੇਜ ਦਿੱਤਾ ਗਿਆ। ਕਲੱਬ ਦੇ ਬੁਲਾਰੇ ਅਸ਼ਵਨੀ ਅਵਸਥੀ ਅਤੇ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਪੱਪੂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਰਾਮਦਾਸ ਓਲਡ ਐਂਡ ਹੋਮ ਦੀ ਰੁਪਿੰਦਰ ਕੌਰ ਉਰਫ਼ ਸੁੰਦਰ ਕੌਰ ਨਾਮ ਦੀ ਔਰਤ ਦੀ ਸੱਜੀ ਅੱਖ ਦੀ ਫੈਕੋ ਸਰਜਰੀ ਕਰਵਾਉਣ ਲਈ ਕਲੱਬ ਦੇ ਪ੍ਰਧਾਨ ਕੋਲ ਪਹੁੰਚ ਕੀਤੀ ਗਈ ਸੀ। ਉਸ ਦੀ ਸਰਜਰੀ ‘ਤੇ ਆਉਣ ਵਾਲਾ ਸਾਰਾ ਖ਼ਰਚ ਕਲੱਬ ਦੇ ਸਕੱਤਰ ਸਰਵਜੀਤ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ‘ਤੇ ਸਾਬਕਾ ਪ੍ਰਧਾਨ ਡਾ: ਗਗਨਦੀਪ ਸਿੰਘ, ਗੁਰਮੀਤ ਸਿੰਘ ਹੀਰਾ ਅਤੇ ਵਿਨੋਦ ਕਪੂਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਵਲੋਂ ਚੋਣ ਪ੍ਰਚਾਰ ਤੇਜ਼, ਵੱਖ-ਵੱਖ ਵਿਭਾਗਾਂ ਵਿਚ ਕੀਤੀ ਮੀਟਿੰਗ - ਨਾਗਰਾ ਅਗਲੀ ਖ਼ਬਰ ਜਤਿੰਦਰ ਕੌਰ ਖ਼ਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ
Ad Position 24