21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਟਾਰਲਿੰਕ ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ : ਸੰਦੀਪ ਖੋਸਲਾ

ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਸਵਦੇਸ਼ੀ ਵਪਾਰੀ ਮੰਚ ਦੇ ਰਾਸ਼ਟਰੀ ਕਨਵੀਨਰ ਅਤੇ ਕੈਟ ਦੇ ਰਾਸ਼ਟਰੀ ਪ੍ਰਧਾਨ ਬਾਲਕ੍ਰਿਸ਼ਨ ਭਾਰਤੀਆ ਦੁਆਰਾ ਸਟਾਰਲਿੰਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਦਾ ਵਿਰੋਧ ਕੀਤੇ ਜਾਣ ਦਾ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਅੰਮ੍ਰਿਤਸਰ ਦੇ ਪ੍ਰਧਾਨ ਸੰਦੀਪ ਖੋਸਲਾ ਨੇ ਸਖ਼ਤ ਵਿਰੋਧ ਕੀਤਾ ਹੈ। ਸੰਦੀਪ ਖੋਸਲਾ ਨੇ ਕਿਹਾ ਕਿ ਅਸੀਂ ਰਾਸ਼ਟਰੀ ਲੀਡਰਸ਼ਿਪ ਦੇ ਇਸ ਫ਼ੈਸਲੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।

Ad Position 21
No active advertisement
ਪ੍ਰਧਾਨ ਸੰਦੀਪ ਖੋਸਲਾ। 21-10-2026
ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਸਵਦੇਸ਼ੀ ਵਪਾਰੀ ਮੰਚ ਦੇ ਰਾਸ਼ਟਰੀ ਕਨਵੀਨਰ ਅਤੇ ਕੈਟ ਦੇ ਰਾਸ਼ਟਰੀ ਪ੍ਰਧਾਨ ਬਾਲਕ੍ਰਿਸ਼ਨ ਭਾਰਤੀਆ ਦੁਆਰਾ ਸਟਾਰਲਿੰਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਦਾ ਵਿਰੋਧ ਕੀਤੇ ਜਾਣ ਦਾ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਅੰਮ੍ਰਿਤਸਰ ਦੇ ਪ੍ਰਧਾਨ ਸੰਦੀਪ ਖੋਸਲਾ ਨੇ ਸਖ਼ਤ ਵਿਰੋਧ ਕੀਤਾ ਹੈ। ਸੰਦੀਪ ਖੋਸਲਾ ਨੇ ਕਿਹਾ ਕਿ ਅਸੀਂ ਰਾਸ਼ਟਰੀ ਲੀਡਰਸ਼ਿਪ ਦੇ ਇਸ ਫ਼ੈਸਲੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਸਟਾਰਲਿੰਕ ਦਾ ਭਾਰਤ ’ਚ ਦਖ਼ਲ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਡੇਟਾ ਪ੍ਰਭੂਸੱਤਾ ਲਈ ਇਕ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹ ਾ ਕਿ ਸਟਾਰਲਿੰਕ ਦਾ ਨੈੱਟਵਰਕ ਲੇਜ਼ਰ ਲਿੰਕਾਂ ਦੁਆਰਾ ਜੁੜੇ ਹਜ਼ਾਰਾਂ ਸੈਟੇਲਾਈਟਾਂ ਦਾ ਇਕ ਗਲੋਬਲ ਨੈੱਟਵਰਕ ਹੈ। ਸਟਾਰਲਿੰਕ ਤੋਂ ਭਾਰਤੀ ਡੇਟਾ ਵਿਦੇਸ਼ੀ ਜ਼ਮੀਨੀ ਸਟੇਸ਼ਨਾਂ ਵਿਚੋਂ ਲੰਘੇਗਾ ਅਤੇ ਭਾਰਤ ਤੋਂ ਬਾਹਰ ਡੀਕ੍ਰਿਪਟ ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ ’ਚ ਸਰਹੱਦੀ ਖੇਤਰਾਂ (ਜ਼ਮੀਨ ਤੋਂ 50 ਕਿਲੋਮੀਟਰ ਤੱਕ ਅਤੇ ਤੱਟ ਤੋਂ 200 ਸਮੁੰਦਰੀ ਮੀਲ ਤੱਕ) ’ਚ ਕਾਨੂੰਨੀ ਨਿਗਰਾਨੀ ਅਤੇ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ। ਅਸੀਂ 26/11 ਵਰਗੇ ਹਮਲਿਆਂ ’ਚ ਸੈਟੇਲਾਈਟ ਫੋਨਾਂ ਦੀ ਦੁਰਵਰਤੋਂ ਨੂੰ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਇੰਟਰਨੈੱਟ ਸਿਰਫ਼ ਕਨੈਕਟੀਵਿਟੀ ਨਹੀਂ, ਸਗੋਂ ਰਾਸ਼ਟਰੀ ਡੇਟਾ ਹੈ। ਭਾਰਤੀ ਕੰਪਨੀਆਂ ਨੂੰ ਮੇਕ ਇਨ ਇੰਡੀਆ ਅਤੇ ਡਿਜੀਟਲ ਇੰਡੀਆ ਦੇ ਤਹਿਤ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, ਅਤੇ ਕਿਸੇ ਵੀ ਸੈਟੇਲਾਈਟ ਆਪਰੇਟਰ ਲਈ ਭਾਰਤ ’ਚ 100 ਫੀਸਦੀ ਜ਼ਮੀਨੀ ਉਪਕਰਣਾਂ ਦਾ ਨਿਰਮਾਣ ਕਰਨਾ ਅਤੇ ਸਾਰਾ ਡੇਟਾ ਭਾਰਤ ’ਚ ਸਟੋਰ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ। 19 ਏਐਸਆਰ68
Ad Position 22
No active advertisement
ਪਿਛਲੀ ਖ਼ਬਰ ਕਿਸ਼ੋਰ ਰੈਣਾ ਨੂੰ ਮੁੜ ਬਾਈਪਾਸ ਮੰਡਲ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ’ਚ ਹਵਨ ਯੱਗ ਕੀਤਾ
Ad Position 24