25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਪੁਲਿਸ ਨੇ ਇਕ ਹੋਰ ਤਸਕਰ ਦਾ ਘਰ ਢਾਹਿਆ

ਅੰਮ੍ਰਿਤਸਰ, 24 ਅਕਤੂਬਰ (ਰੇਸ਼ਮ ਸਿੰਘ)-ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਕਾਰਵਾਈ ਤਹਿਤ ਅੰਮ੍ਰਿਤਸਰ ’ਚ ਇਕ ਹੋਰ ਨਸ਼ਾ ਤਸਕਰ ਦਾ ਘਰ ਨਗਰ ਨਿਗਮ ਦੀ ਟੀਮ ਵਲੋਂ ਢਾਹਿਆ ਗਿਆ ਸੀ ਜਿਸ ਦੀ ਨਿਗਰਾਨੀ ਪੁਲਿਸ ਦੇ ਡੀ. ਸੀ.

Ad Position 21
No active advertisement
ਅਜੀਤ ਡੈਸਕ 25-10-2026


ਪਤੀ-ਪਤਨੀ ਖ਼ਿਲਾਫ਼ 14 ਮਾਮਲੇ ਹਨ ਦਰਜ : ਡੀ.ਸੀ.ਪੀ.

ਅੰਮ੍ਰਿਤਸਰ, 24 ਅਕਤੂਬਰ (ਰੇਸ਼ਮ ਸਿੰਘ)-ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਕਾਰਵਾਈ ਤਹਿਤ ਅੰਮ੍ਰਿਤਸਰ ’ਚ ਇਕ ਹੋਰ ਨਸ਼ਾ ਤਸਕਰ ਦਾ ਘਰ ਨਗਰ ਨਿਗਮ ਦੀ ਟੀਮ ਵਲੋਂ ਢਾਹਿਆ ਗਿਆ ਸੀ ਜਿਸ ਦੀ ਨਿਗਰਾਨੀ ਪੁਲਿਸ ਦੇ ਡੀ.ਸੀ.ਪੀ. (ਅਮਨ ਕਾਨੂੰਨ) ਰਵਿੰਦਰਪਾਲ ਸਿੰਘ ਸੰਧੂ ਵਲੋਂ ਮੌਕੇ ’ਤੇ ਪੁੱਜ ਕੇ ਕੀਤੀ ਗਈ। ਇਹ ਕਾਰਵਾਈ ਥਾਣਾ ਸਦਰ ਦੇ ਅਧੀਨ ਪੈਂਦੇ ਖੇਤਰ ਅਮਨ ਐਵਨਿਊ ਦੀ ਹੈ ਜਦੋਂ ਕਿ ਕਥਿਤ ਨਸ਼ਾ ਤਸਕਰ ਦੀ ਸ਼ਨਾਖਤ ਮਲਕੀਤ ਸਿੰਘ ਉਰਫ ਟੁੰਡਾ (44) ਵਾਸੀ ਗਲੀ ਨੰਬਰ 7 ਅਮਨ ਐਵੀਨਿਊ ਮਜੀਠਾ ਰੋਡ ਵਜੋਂ ਹੋਈ ਹੈ। ਡੀ.ਸੀ.ਪੀ. ਸ; ਸੰਧੂ ਨੇ ਦਸਿਆ ਕਿ ਮੁਲਜ਼ਮ ਖਿਲਾਫ 8 ਮਾਮਲੇ ਦਰਜ ਹਨ ਜੋ ਇਸ ਵੇਲੇ ਜਮਾਨਤ ’ਤੇ ਬਾਹਰ ਹੈ । ਮਲਕੀਤ ਸਿੰਘ ਦੀ ਪਤਨੀ ਸ੍ਰੀਮਤੀ ਰੀਤੂ ਵੀ ਜੁਰਮਾਂ ’ਚ ਸ਼ਾਮਿਲ ਹੈ ਅਤੇ ਦੋਵਾਂ ਪਤੀ ਪਤਨੀ ਖ਼ਿਲਾਫ਼ ਕੁਲ 14 ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਵਿਰੁੱਧ ਲਗਾਤਾਰ ਕਾਰਵਾਈ ਕਰਦਿਆਂ ਨਗਰ ਨਿਗਮ ਆਦਤਨ ਨਸ਼ਾ ਅਪਰਾਧੀ ਦੀ ਗ਼ੈਰ-ਕਾਨੂੰਨੀ ਜਾਇਦਾਦ ਨੂੰ ਢਾਹ ਦਿੱਤਾ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਨਗਰ ਨਿਗਮ ਅੰਮ੍ਰਿਤਸਰ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਅਤੇ ਢਾਹੁਣ ਦੀ ਮੁਹਿੰਮ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 29 ਘਰ ਢਾਹੇ ਜਾ ਚੁੱਕੇ ਹਨ ਅਤੇ ਇਹ ਕਾਰਵਾਈ ਭਵਿੱਖ ’ਚ ਵੀ ਜ਼ਾਰੀ ਰਹੇਗੀ। ਇਸ ਮੌਕੇ ਏ.ਡੀ.ਸੀ.ਪੀ.-2 ਸ੍ਰੀਰੀਵਨੇਲਾ, ਏ.ਸੀ.ਪੀ.ਗਗਨਦੀਪ ਸਿੰਘ ਉਤਰੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਥਾਣਾ ਸੁਲਤਾਨਵਿੰਡ ਪੁਲਿਸ ਵੀ ਸਖ਼ਤ ਅਗਲੀ ਖ਼ਬਰ ਉੱਘੇ ਆਰਥੋਪੇੈਡਿਕ ਸਰਜਨ ਡਾ: ਰਣਜੀਤ ਸਿੰਘ ਨੇ ਏ.ਆਈ. ਪਾਵਰਡ3-ਡੀ. ਰੋਬੋਲੈਂਸ ਤਕਨੀਕ ਨਾਲ 85 ਸਾਲਾ ਬਜ਼ੁਰਗ ਦੇ ਦੋਵੇਂ ਗੋ...
Ad Position 24