08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਭਗਵਾਨ ਵਿਸ਼ਵਕਰਮਾ ਵਲੋਂ ਹੱਥੀਂ ਹੁਨਰ ਤੇ ਕਿਰਤ ਦਾ ਸਾਰਥਿਕ ਸੁਨੇਹਾ ਦਿੱਤਾ–ਡਿੰਪਾ

ਅੰਮ੍ਰਿਤਸਰ, 9 ਨਵੰਬਰ (ਰੇਸ਼ਮ ਸਿੰਘ)-ਭਗਵਾਨ ਵਿਸ਼ਵਕਰਮਾ ਨੂੰ ਧਰਮ ਵਿਚ ਦੇਵਤਿਆਂ ਦੇ ਦਿਵਯ ਵਾਸਤੁਕਾਰ ਅਤੇ ਸੰਸਾਰ ਦਾ ਉੱਤਮ ਇੰਜੀਨੀਅਰ ਮੰਨਿਆਂ ਜਾਂਦਾ ਹੈ। ਉਨ੍ਹਾਂ ਨੂੰ ਸਿਰਜਨ, ਨਿਰਮਾਣ, ਕਲਾ ਅਤੇ ਹਸਤਸ਼ਿਲਪ ਦਾ ਦੇਵਤਾ ਵੀ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਵਲੋਂ ਹੱਥੀ ਕਿਰਤ ਦਾ ਦਿੱਤਾ ਸੁਨੇਹਾ ਅੱਜੌਕੇ ਦੌਰ ‘ਚ ਵੀ ਪੂਰੀ ਤਰ੍ਹਾਂ ਸਾਰਥਿਕ ਹੈ ।

Ad Position 21
No active advertisement
ਫੋਕਲ ਪੁਆਇੰਟ ਵਿਖੇ ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਕਰਵਾਈ ਗਈ ਵਿਸ਼ਾਲ ਰੈਲੀ ‘ਚ ਮੰਚ ‘ਤੇ ਬਿਰਾਜਮਾਨ ਸਾਬਕਾ ਐਮ.ਪੀ. ਜਸਬੀਰ ਸਿੰਘ ਡਿੰਪਾ ਤੇ ਬਿਹਾਰ ਵਿਕਾਸ ਮੰਚ ਦੇ ਆਗੂ। ਤਸਵੀਰ: ਹਰਜੀਤ ਸਿੰਘ 10-11-2026
ਅੰਮ੍ਰਿਤਸਰ, 9 ਨਵੰਬਰ (ਰੇਸ਼ਮ ਸਿੰਘ)-ਭਗਵਾਨ ਵਿਸ਼ਵਕਰਮਾ ਨੂੰ ਧਰਮ ਵਿਚ ਦੇਵਤਿਆਂ ਦੇ ਦਿਵਯ ਵਾਸਤੁਕਾਰ ਅਤੇ ਸੰਸਾਰ ਦਾ ਉੱਤਮ ਇੰਜੀਨੀਅਰ ਮੰਨਿਆਂ ਜਾਂਦਾ ਹੈ। ਉਨ੍ਹਾਂ ਨੂੰ ਸਿਰਜਨ, ਨਿਰਮਾਣ, ਕਲਾ ਅਤੇ ਹਸਤਸ਼ਿਲਪ ਦਾ ਦੇਵਤਾ ਵੀ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਵਲੋਂ ਹੱਥੀ ਕਿਰਤ ਦਾ ਦਿੱਤਾ ਸੁਨੇਹਾ ਅੱਜੌਕੇ ਦੌਰ ‘ਚ ਵੀ ਪੂਰੀ ਤਰ੍ਹਾਂ ਸਾਰਥਿਕ ਹੈ । ਇਹ ਪ੍ਰਗਟਾਵਾ ਸਾਬਕਾ ਐਮ.ਪੀ. ਤੇ ਹਲਕਾ ਪੂਰਬੀ ਤੋਂ ਕਾਂਗਰਸ ਦੇ ਇੰਚਾਰਜ਼ ਜਸਬੀਰ ਸਿੰਘ ਡਿੰਪਾ ਨੇ ਅੱਜ ਇਥੇ ਫੋਕਲ ਪੁਆਇੰਟ ਵਿਖੇ ਰਾਸ਼ਟਰੀ ਬਿਹਾਰ ਵਿਕਾਸ ਮੰਚ ਵਲੋਂ ਭਗਵਾਨ ਵਿਸ਼ਵਕਰਮਾ ਜਨਮ ਦਿਵਸ ਮੌਕੇ ਕਰਵਾਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦਸਿਆ ਕਿ ਦੀਵਾਲੀ ਤੋਂ ਬਾਅਦ ਅਗਲੇ ਦਿਨ ਭਗਵਾਨ ਵਿਸ਼ਵਕਰਮਾ ਦਾ ਜਨਮ ਦਿਨ ਪੂਰੇ ਭਾਰਤ ’ਚ ਪੁਰਾਤਨ ਰਵਾਇਤ ਅਨੁਸਾਰ ਮਨਾਇਆ ਜਾਂਦਾ ਹੈ ਅਤੇ ਇਸ ਲਈ ਕਿਰਤੀ ਵਰਗ ’ਚ ਭਾਰੀ ਉਤਸ਼ਾਹ ਹੁੰਦਾ ਹੈ। ਕਿਰਤੀ ਵਰਗ ਦੀ ਬਦੌਲਤ ਹੀ ਪੂਰਾ ਦੇਸ਼ ਤੱਰਕੀ ਕਰ ਰਿਹਾ ਹੈ ਅਤੇ ਉਹ ਕੋਈ ਵੀ ਕਾਰਜ਼ ਨਹੀਂ ਜਿਸ ’ਚ ਕਿਰਤੀਆਂ ਦਾ ਖ਼ੂਨ ਪਸੀਨਾ ਨਹੀ ਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਆਪ ਸਰਕਾਰ ਕਿਰਤੀਆਂ ਲਈ ਕੋਈ ਵਿਸੇਸ਼ ਯੋਜ਼ਨਾ ਨਹੀਂ ਲਾਗੂ ਕਰ ਸਕੀ ਜਿਸ ਕਾਰਨ ਇਹ ਵਰਗ ਗਰੀਬੀ ‘ਚ ਆਪਣਾ ਜੀਵਨ ਬਸਰ ਕਰ ਰਿਹਾ ਹੈ । ਮਜ਼ਦੂਰ ਵਰਗ ਨੂੂੰ ਘਰਾਂ ਦੇ ਚੁੱਲ੍ਹੇ ਬਾਲਣੇ ਵੀ ਔਖੇ ਹਨ ਅਤੇ ਮਹਿੰਗਾਈ ਦੀ ਮਾਰ ਝੱਲ ਰਿਹਾ ਇਹ ਵਰਗ ਸਾਰੀਆਂ ਸਹੂਲਤਾਂ ਤੋਂ ਵਾਂਝਾ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਕਾਂਗਰਸ ਸਰਕਾਰ ਦੇ ਬਨਣ ਉਪਰੰਤ ਸਰਕਾਰ ਕਿਰਤੀਆਂ ਲਈ ਵਿਸੇਸ਼ ਯੌਜਨਾਵਾ ਲਾਗੂ ਕਰੇਗੀ ਤਾਂ ਜੋ ਇਹ ਵਰਗ ਵੀ ਖੁਸ਼ਹਾਲੀ ਦਾ ਜੀਵਨ ਬਸ ਕਰ ਸਕੇ। ਇਸ ਮੌਕੇ ਕੋਂਸਲਰ ਅੰਮ੍ਰਿਤਪਾਲ ਸਿੰਘ, ਡਾ: ਮਹੀਪਾਲ ਸਿੰਘ, ਬਿਹਾਰ ਵਿਕਾਸ ਮੰਚ ਦੇ ਆਗੂਆਂ ‘ਚ ਅਰਜ਼ਨ ਯਾਦਵ, ਪੱਪੂ ਯਾਦਵ, ਓਮਾ ਸ਼ੰਕਰ ਆਦਿ ਵਲੋਂ ਸ: ਡਿੰਪਾ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੀ ਰਾਤ ਨੂੰ ਅੰਮ੍ਰਿਤਸਰੋ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ’ਚ 31 ਜਗ੍ਹਾ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਅਗਲੀ ਖ਼ਬਰ ਮੁਤਵਾਜ਼ੀ ਜਥੇਦਾਰ ਭਾਈ ਮੰਡ ਵਲੋਂ ਕੌਮ ਦੇ ਨਾਂਅ ਸੰਦੇਸ਼ ਜਾਰੀ
Ad Position 24