08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਦੀ ਰਾਤ ਨੂੰ ਅੰਮ੍ਰਿਤਸਰੋ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ’ਚ 31 ਜਗ੍ਹਾ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ

ਅੰਮ੍ਰਿਤਸਰ, 9 ਨਵੰਬਰ (ਹਰਮਿੰਦਰ ਸਿੰਘ)-ਦੀਵਾਲੀ ਦੀ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ’ਚ ਤਿੰਨ ਦਰਜਨ ਦੇ ਕਰੀਬ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ । ਜਿਸ ਵਿਚ ਇਕ ਕੰਬਲਾਂ ਦੀ ਫ਼ੈਕਟਰੀ, 9 ਘਰਾਂ, ਇਕ ਹਾਰਡਵੇਅਰ ਸਟੋਰ ਦਾ ਗੁਦਾਮ, 3 ਦੁਕਾਨਾਂ, ਇਕ ਕਾਰ, ਇਕ ਟਰੱਕ ਅਤੇ ਖ਼ਾਲੀ ਪਲਾਟ ਆਦਿ ਸ਼ਾਮਲ ਹਨ ਇਨ੍ਹਾਂ ਘਟਨਾਵਾਂ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਭਾਰੀ ਮਾਤਰਾ ’ਚ ਮਾਲੀ ਨੁਕਸਾਨ ਹੋਇਆ ਹੈ।

Ad Position 21
No active advertisement
ਇਕ ਘਰ ਵਿਚ ਲੱਗੀ ਅੱਗ ਦਾ ਦ੍ਰਿਸ਼। ਤਸਵੀਰ: ਨਿਰਮਲ ਸਟੂਡੀਓ 10-11-2026
ਅੰਮ੍ਰਿਤਸਰ, 9 ਨਵੰਬਰ (ਹਰਮਿੰਦਰ ਸਿੰਘ)-ਦੀਵਾਲੀ ਦੀ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ’ਚ ਤਿੰਨ ਦਰਜਨ ਦੇ ਕਰੀਬ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ । ਜਿਸ ਵਿਚ ਇਕ ਕੰਬਲਾਂ ਦੀ ਫ਼ੈਕਟਰੀ, 9 ਘਰਾਂ, ਇਕ ਹਾਰਡਵੇਅਰ ਸਟੋਰ ਦਾ ਗੁਦਾਮ, 3 ਦੁਕਾਨਾਂ, ਇਕ ਕਾਰ, ਇਕ ਟਰੱਕ ਅਤੇ ਖ਼ਾਲੀ ਪਲਾਟ ਆਦਿ ਸ਼ਾਮਲ ਹਨ ਇਨ੍ਹਾਂ ਘਟਨਾਵਾਂ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਭਾਰੀ ਮਾਤਰਾ ’ਚ ਮਾਲੀ ਨੁਕਸਾਨ ਹੋਇਆ ਹੈ। ਇਸ ਸਬੰਧ ਵਿਚ ਜ਼ਿਲ੍ਹਾ ਫਾਇਰ ਅਫ਼ਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਦੇ ਇਸ ਦੇ ਆਸ ਪਾਸ ਦੇ ਇਲਾਕਿਆਂ ’ਚ 31 ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਉਨ੍ਹਾਂ ਦੱਸਿਆ ਕਿ ਗੁਰੂ ਅਮਰਦਾਸ ਐਵੀਨਿਊ ਦੀ ਗਲੀ ਨੰ: 11 ਵਿਖੇ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਲਈ। ਜਿਸ ਦੀ ਇਤਲਾਹ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਵਲੋਂ ਆਗੂ ਨੂੰ ਫੈਲਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਇਲਾਵਾ ਮਜੀਠਾ ਰੋਡ ਖੰਡੇ ਵਾਲਾ ਚੌਕ ਨੇੜੇ ਇਕ ਬਿਜਲੀ ਦੀ ਦੁਕਾਨ, ਰਈਆ ਫੇਰੂਮਾਨ ਰੋਡ ’ਤੇ ਰਾਜਾ ਹਾਰਡਵੇਅਰ ਸਟੋਰ ਦੇ ਗੁਦਾਮ, ਪਿੰਡ ਮੂਧਲ ਵੇਰਕਾ ਵਿਖੇ ਇਕ ਕੰਬਲਾਂ ਦੀ ਫ਼ੈਕਟਰੀ, ਸੁਲਤਾਨਵਿੰਡ ਰੋਡ ਵਿਖੇ ਨਿਊ ਆਜ਼ਾਦ ਨਗਰ ਵਿਖੇ ਇਕ ਘਰ, ਪਾਰਬਤੀ ਹਸਪਤਾਲ ਨੇੜੇ ਇਕ ਘਰ, ਹੁਸੈਨਪੁਰਾ ਈਸਟ ਗਲੀ ਨੰ: 8 ’ਚ ਇਕ ਘਰ, ਸੀ ਬਲਾਕ ਵਿਖੇ ਇਕ ਘਰ, ਕੱਲੂ ਦਾ ਅਖਾੜਾ ਵਿਜੇ ਡੇਅਰੀ ਵਾਲੀ ਗਲੀ ਨੰ: 2 ਵਿਚ ਇਕ ਘਰ, ਜੋਸਨ ਮਾਰਕੀਟ ਵਿਖੇ ਇਕ ਘਰ, ਚਾਟੀਵਿੰਡ ਰਾਮਗੜ੍ਹੀਆਂ ਗੇਟ ਦੇ ਅੰਦਰਵਾਰ ਇਕ ਘਰ, ਸ਼ਕਤੀ ਨਗਰ ਲੁੱਕ ਵੈਲ ਬੇਕਰੀ ਨਜ਼ਦੀਕ ਇਕ ਘਰ ’ਚ, ਦਾਨਾ ਮੰਡੀ ਗਗੋਮਾਹਲ ਵਿਖੇ ਇਕ ਇਮਾਰਤ, ਸੁਲਤਾਨਵਿੰਡ ਮੰਦਿਰ ਵਾਲਾ ਬਾਜ਼ਾਰ ਨੇ ਕਰਿਆਨਾ ਸਟੋਰ ਨੇੜੇ ਇਕ ਘਰ, ਮਜੀਠਾ ਰੋਡ ਵਿਖੇ ਸਥਿਤ ਰਿਸ਼ੀ ਵਿਹਾਰ ਵਿਖੇ ਇਕ ਕਾਰ ਨੂੰ ਅੱਗ ਲੱਗਣ ਦੀ ਘਟਨਾਵਾਂ ਵਾਪਰੀਆਂ ਹਨ। ਇਸੇ ਦੌਰਾਨ ਹੀ ਨਿਊ ਰਿਆਲਟੋ ਚੌਕ ਵਿਖੇ ਇਕ ਕਰਿਆਨਾ ਦੁਕਾਨ, ਸੁੱਕਾ ਤਲਾਬ ਸ਼ਿਵ ਮੰਦਿਰ ਨੇੜੇ ਭਾਂਡਿਆਂ ਵਾਲੀ ਦੁਕਾਨ ‘ਚ,ਦਾਨਾ ਮੰਡੀ ਮਜੀਠਾ ਵਿਖੇ ਇਕ ਟਰੱਕ ਨੂੰ, ਰਾਮ ਬਾਗ਼ ਭਾਟੀਆ ਸਟਵੀਸ ਦੁਕਾਨ ਵਿਚ ਕੈਂਡੀ ਨੂੰ, ਵਿਜੇ ਨਗਰ ਵਿਖੇ ਇਕ ਧੁਆਈ ਵਾਲੀ ਮਸ਼ੀਨ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਇਲਾਵਾ ਕੁਝ ਖ਼ਾਲੀ ਪਲਾਟਾਂ ’ਚ ਪਏ ਘਾਹ ਫੂਸ ਕੂੜੇ, ਦੋ ਜਗ੍ਹਾ ’ਤੇ ਰੁੱਖਾਂ ਨੂੰ ਅੱਗ ਲੱਗੀ ਹੈ। ਜ਼ਿਲ੍ਹਾ ਫਾਇਰ ਅਫ਼ਸਰ ਅਨੁਸਾਰ ਅੱਗ ਲੱਗਣ ਦੀਆਂ ਇਨ੍ਹਾਂ ਘਟਨਾਵਾਂ ‘ਚ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਇਨ੍ਹਾਂ ਘਟਨਾਵਾਂ ਵਿਚ ਕਈ ਜਗ੍ਹਾ ’ਤੇ ਭਾਰੀ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਦੀਵਾਲੀ ਦੇ ਮੌਕੇ ’ਤੇ ਆਤਿਸ਼ਬਾਜ਼ੀ ਦੇ ਕਾਰਨ ਅੱਗ ਦੀਆਂ ਵਾਪਰਨ ਵਾਲੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਲੋਂ ਪਹਿਲਾਂ ਹੀ ਤਿਆਰੀ ਕੀਤੀ ਗਈ ਜਿਸ ਕਾਰਨ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਦੀਵਾਲੀ ਮੌਕੇ ਨੁਕਸਾਨ ਘੱਟ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤ - ਪਾਕਿਸਤਾਨ ਸਰਹੱਦ ਨੇੜਿਓਂ 5 ਕਿੱਲੋ ਤੋਂ ਵਧੇਰੇ ਅਫੀਮ , ਡਰੋਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਅਗਲੀ ਖ਼ਬਰ ਭਗਵਾਨ ਵਿਸ਼ਵਕਰਮਾ ਵਲੋਂ ਹੱਥੀਂ ਹੁਨਰ ਤੇ ਕਿਰਤ ਦਾ ਸਾਰਥਿਕ ਸੁਨੇਹਾ ਦਿੱਤਾ–ਡਿੰਪਾ
Ad Position 24