ਭਾਰਤ - ਪਾਕਿਸਤਾਨ ਸਰਹੱਦ ਨੇੜਿਓਂ 5 ਕਿੱਲੋ ਤੋਂ ਵਧੇਰੇ ਅਫੀਮ , ਡਰੋਨ ਅਤੇ ਜ਼ਿੰਦਾ ਕਾਰਤੂਸ ਬਰਾਮਦ
ਅਜਨਾਲਾ, 9 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਸਰਹੱਦੀ ਚੌਂਕੀ ਫਤਿਹਪੁਰ ਦੇ ਖੇਤਰ ਵਿਚੋਂ 5 ਕਿੱਲੋ ਤੋਂ ਵਧੇਰੇ ਅਫੀਮ ਅਤੇ ਸਰਹੱਦੀ ਚੌਕੀ ਸ਼ੇਰਪੁਰ ਦੇ ਖੇਤਰ ਵਿਚੋਂ ਇੱਕ ਡਰੋਨ ਅਤੇ 100 ਜਿੰਦਾ ਕਾਰਤੂਸ ਬਰਾਮਦ ਹੋਏ ਹਨ, ਜਿਸ ਸਬੰਧੀ ਥਾਣਾ ਭਿੰਡੀ ਸੈਦਾਂ ਵਿਖੇ ਦੋ ਵੱਖ ਵੱਖ ਮੁਕਦਮੇ ਦਰਜ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀ.
ਡ
ਡੀ.ਐੱਸ.ਪੀ ਜਗਬੀਰ ਸਿੰਘ ਔਲਖ ਜਾਣਕਾਰੀ ਦਿੰਦੇ ਹੋਏ। ਤਸਵੀਰ :ਢਿੱਲੋਂ
10-11-2026
ਅਜਨਾਲਾ, 9 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਸਰਹੱਦੀ ਚੌਂਕੀ ਫਤਿਹਪੁਰ ਦੇ ਖੇਤਰ ਵਿਚੋਂ 5 ਕਿੱਲੋ ਤੋਂ ਵਧੇਰੇ ਅਫੀਮ ਅਤੇ ਸਰਹੱਦੀ ਚੌਕੀ ਸ਼ੇਰਪੁਰ ਦੇ ਖੇਤਰ ਵਿਚੋਂ ਇੱਕ ਡਰੋਨ ਅਤੇ 100 ਜਿੰਦਾ ਕਾਰਤੂਸ ਬਰਾਮਦ ਹੋਏ ਹਨ, ਜਿਸ ਸਬੰਧੀ ਥਾਣਾ ਭਿੰਡੀ ਸੈਦਾਂ ਵਿਖੇ ਦੋ ਵੱਖ ਵੱਖ ਮੁਕਦਮੇ ਦਰਜ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀ.ਐੱਸ.ਪੀ ਰਾਜਾਸਾਂਸੀ ਜਗਬੀਰ ਸਿੰਘ ਔਲਖ ਨੇ ਦੱਸਿਆ ਕਿ ਬੀ.ਐਸ.ਐਫ ਦੀ ਫਤਿਹਪੁਰ ਚੌਂਕੀ ਅਧੀਨ ਆਉਂਦੇ ਪਿੰਡ ਅਵਾਨ ਲੱਖਾ ਸਿੰਘ ਦੇ ਏਰੀਏ ਵਿਚੋਂ 5 ਕਿੱਲੋ 152 ਗ੍ਰਾਮ ਅਫੀਮ ਅਤੇ ਇਕ ਮੋਬਾਇਲ ਬਰਾਮਦ ਹੋਇਆ ਹੈ ਜਿਸ ਸਬੰਧੀ ਥਾਣਾ ਭਿੰਡੀ ਸੈਦਾਂ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਸਰਹੱਦੀ ਚੌਂਕੀ ਸ਼ੇਰਪੁਰ ਦੇ ਖੇਤਰ ਵਿਚੋਂ ਇਕ ਡਰੋਨ ਸਮੇਤ ਬੈਟਰੀਆਂ, ਇਕ ਅਲੂਮੀਨੇਟਿੰਗ ਸਟਰਿਪ ਅਤੇ 100 ਜਿੰਦਾ ਕਾਰਤੂਸ 9 ਐਮ.ਐਮ ਬਰਾਮਦ ਹੋਏ ਹਨ। ਡੀ.ਐੱਸ.ਪੀ ਜਗਬੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਸਬੰਧੀ ਵੀ ਥਾਣਾ ਭਿੰਡੀ ਸੈਦਾਂ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।