ਚੱਬਾ, 31 ਦਸੰਬਰ (ਜੱਸਾ ਅਨਜਾਣ)-ਵਿਧਾਨ ਸਭਾ ਹਲਕਾ ਅਟਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਰਹੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ, ਅਕਾਲੀ ਵਰਕਰਾਂ ਤੇ ਵੋਟਰਾਂ-ਸਪੋਟਰਾਂ ਦਾ ਹਲਕਾ ਇੰਚਾਰਜ਼ ਅਤੇ ਸਾਬਕਾ ਕੈਬਨਿਟ ਮੰਤਰੀ ਜਥੇ ਗੁਲਜ਼ਾਰ ਸਿੰਘ ਰਣੀਕੇ ਵਲੋਂ ਪਿੰਡ ਇੱਬਣ ਕਲਾਂ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਜਿਸ ਵਿਚ ਜ਼ੋਨ ਖੁਰਮਣੀਆਂ ਦੇ ਵੱਖ-ਵੱਖ ਪਿੰਡਾਂ 'ਚੋਂ ਸਰਪੰਚਾਂ, ਪੰਚਾਂ ਤੇ ਮੁਹਤਬਰਾਂ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਇਸ ਸਨਮਾਨ ਸਮਾਰੌਹ ਦੌਰਾਨ ਸਭ ਤੋਂ ਪਹਿਲਾਂ ਜਥੇ. ਰਣੀਕੇ ਨੇ ਅਕਾਲੀ ਵਰਕਰਾਂ, ਵੋਟਰਾਂ-ਸਪੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਤੱਕੜੀ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਦੱਸ ਦਿੱਤਾ ਕਿ 2027 'ਚ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਬਣੇਗੀ ਕਿਉਂ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਦੀਆਂ ਚੋਣਾਂ ਨੇ ਅਕਾਲੀ ਦਲ ਦੀ ਆਉਣ ਵਾਲੀ ਸਰਕਾਰ ਦਾ ਮੁੱਢ ਬੰਨ੍ਹ ਦਿੱਤਾ ਹੈ | ਉਨ੍ਹਾਂ ਅਕਾਲੀ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਬੇਝਿੱਜਕ ਹੋ ਕੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਸਵ: ਪ੍ਰਕਾਸ਼ ਸਿੰਘ ਬਾਦਲ ਵਲੋਂ ਮੁਹੱਈਆ ਕਰਵਾਈਆਂ ਹਰ ਵਰਗ ਨੂੰ ਮਿਲਦੀਆਂ ਸਹੂਲਤਾਂ ਜੋ ਸਮੇਂ ਦੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਬਹਾਲ ਕੀਤਾ ਜਾ ਸਕੇ ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਮਾਂ ਪਾਰਟੀ ਹੈ ਤੇ ਇਹ ਪੰਜਾਬ ਦੇ ਭਲੇ ਲਈ ਹਮੇਸ਼ਾਂ ਸੋਚਦੀ ਆਈ ਹੈ ਤੇ ਅੱਜ ਹਰ ਵਰਕਰ ਦਿ੍ੜ ਇਰਾਦੇ ਨਾਲ ਅੱਗੇ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰੇ | ਇਸ ਦੌਰਾਨ ਜਥੇ. ਮਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਚੇਅਰਮੈਨ ਹਰਜੀਤ ਸਿੰਘ ਬਹੋੜੂ, ਗੁਰਬਖਸ਼ ਸਿੰਘ ਸੇਖੋਂ ਸਾਂਘਣਾ, ਸਰਪੰਚ ਸੁਖਦੇਵ ਸਿੰਘ ਇੱਬਣ ਕਲਾਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜਥੇ. ਰਣੀਕੇ ਵਲੋਂ ਜ਼ੋਨ ਖੁਰਮਣੀਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਜੇਤੂ ਮੈਂਬਰ ਲਛਮਣ ਸਿੰਘ ਥਿੰਦ ਤੇ ਜੇਤੂ ਸੰਮਤੀ ਮੈਂਬਰਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨ ਕਰਕੇ ਉਨ੍ਹਾਂ ਨੂੰ ਪਾਰਟੀ ਲਈ ਅੱਗੇ ਵੱਧਣ ਦਾ ਥਾਪੜਾ ਦਿੱਤਾ | ਇਸ ਮੌਕੇ ਸਰਪੰਚ ਕਾਬਲ ਸਿੰਘ ਫੌਜੀ ਇੱਬਣ ਕਲਾਂ, ਸਰਪੰਚ ਅਵਤਾਰ ਸਿੰਘ ਇੱਬਣ ਖੁਰਦ, ਪ੍ਰਧਾਨ ਕਸ਼ਮੀਰ ਸਿੰਘ, ਮਨਜੀਤ ਸਿੰਘ ਮੰਡਿਆਲਾ, ਜਗਪ੍ਰੀਤ ਸਿੰਘ ਇੱਬਣ, ਮਲਕੀਤ ਸਿੰਘ, ਸੁਖਦੇਵ ਸਿੰਘ ਸੁੱਖਾ ਆੜ੍ਹਤੀਆ, ਪਰਮਿੰਦਰ ਸਿੰਘ ਗੁਰੂਵਾਲੀ, ਜਸਵਿੰਦਰ ਸਿੰਘ ਜੱਸ ਵਰਪਾਲ, ਮਲਕੀਅਤ ਸਿੰਘ, ਜੋਗਾ ਸਿੰਘ ਪੰਡੋਰੀ ਵੜ੍ਹੈਚ, ਰਾਜਪਾਲ ਸਿੰਘ ਸੰਮਤੀ ਮੈਂਬਰ, ਬਲਜੀਤ ਸਿੰਘ ਚੱਕ, ਅਮਨਦੀਪ ਸਿੰਘ ਕੋਟਲੀ ਸਾਬਕਾ ਸਰਪੰਚ, ਬੀਬੀ ਪਰਮਜੀਤ ਕੌਰ ਮੰਡਿਆਲਾ ਮੈਂਬਰ ਬਲਾਕ ਸੰਮਤੀ, ਸਵਿੰਦਰ ਸਿੰਘ ਬਾਸਰਕੇ ਸਰਪੰਚ, ਹਰਜ਼ਿੰਦਰ ਸਿੰਘ ਰਾਮੂਵਾਲ ਸੰਮਤੀ ਮੈਂਬਰ, ਬਲਜੀਤ ਸਿੰਘ ਤਾਜ਼ੇਚੱਕ ਤੇ ਵੱਡੀ ਗਿਣਤੀ 'ਚ ਅਕਾਲੀ ਵਰਕਰ ਤੇ ਉਮੀਦਵਾਰ ਹਾਜ਼ਰ ਸਨ |