ਸਰਹਾਲੀ ਕਲਾਂ, 1 ਜਨਵਰੀ (ਅਜੈ ਸਿੰਘ ਹੁੰਦਲ)-ਸੰਤ ਬਾਬਾ ਤਾਰਾ ਸਿੰਘ ਜੀ 1 ਜਨਵਰੀ 1987 ਨੂੰ ਸੰਸਾਰਿਕ ਚੋਲਾ ਤਿਆਗ ਗਏ ਸਨ | ਉਨ੍ਹਾਂ ਦੀ ਸਲਾਨਾ ਬਰਸੀ ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਬੜੀ ਪ੍ਰੇਮ ਅਤੇ ਸ਼ਰਧਾ ਨਾਲ ਮਨਾਈ ਜਾਂਦੀ ਹੈ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਬਹੁਤ ਸੁਚੱਜੇ ਪ੍ਰਬੰਧ ਕਰਕੇ ਸਲਾਨਾ ਬਰਸੀ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ | ਹਰ ਸਾਲ ਕਈ ਦੇਸ਼ਾਂ ਦੀ ਸੰਗਤ ਬਰਸੀ ਸਮਾਗਮ ਵਿਚ ਹਾਜ਼ਰੀ ਭਰਨ ਲਈ ਪਹੁੰਚਦੀ ਹੈ | ਸ੍ਰੀ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਖੁੱਲੇ੍ਹ ਪੰਡਾਲ ਵਿਚ ਦੀਵਾਨ ਸੱਜਿਆ, ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀਏ, ਕਥਾਵਾਚਕ ਅਤੇ ਮਹਾਪੁਰਖਾਂ ਨੇ ਸੰਗਤਾਂ ਨੂੰ ਹਰ ਜੱਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਬੋਲਦਿਆਂ ਗਿਆਨੀ ਸਰਬਜੀਤ ਸਿੰਘ ਢੋਟੀਆਂ (ਮੁੱਖ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੋਲਦਿਆਂ ਆਖਿਆ ਕਿ ਇਸ ਸਾਲ ਪੰਜਾਬ ਨੂੰ ਹੜ੍ਹਾਂ ਦੀ ਵੱਡੀ ਮਾਰ ਪਈ ਹੈ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਹੜ੍ਹਾਂ ਵਿਚ ਉੱਚ ਪੱਧਰੀ ਰਾਹਤ ਕਾਰਜ ਕੀਤੇ ਹਨ ਅਤੇ ਲਗਾਤਾਰ ਜਾਰੀ ਹਨ | ਆਪ ਨੇ ਕਈ ਟੁੱਟੇ ਦਰਿਆਵਾਂ ਦੇ ਬੰਨ ਬੰਨੇ ਅਤੇ ਹੋਰ ਬੇਅੰਤ ਸੇਵਾਵਾਂ ਕੀਤੀਆਂ | ਗੁਰਮਤਿ ਅਸੂਲਾਂ ਦੇ ਧਾਰਨੀ ਮਹਾਂਪੁਰਖ ਛੱਲਾਂ ਮਾਰਦੇ ਦਰਿਆਵਾਂ ਦੀ ਪੂਜਾ ਕਰਨ ਨਹੀਂ ਬੈਠੇ, ਸਗੋਂ ਦਰਿਆਵਾਂ ਦੇ ਪਾਣੀਆਂ ਅੱਗੇ ਸੀਨਾ ਡਾਹ ਕੇ ਖਲੋ ਗਏ | ਆਪ ਦੇ ਕੀਤੇ ਪਰਉਪਕਾਰ ਦੁਨੀਆਂ ਭਰ ਵਿਚ ਸਲਾਹੇ ਜਾ ਰਹੇ ਹਨ | ਇਸ ਮੌਕੇ ਬੋਲਦਿਆਂ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਹੜ੍ਹ ਪੀੜਤਾਂ ਲਈ ਕੀਤੀ ਜਾਣ ਵਾਲੀ ਸੇਵਾ ਲਗਾਤਾਰ ਜਾਰੀ ਹੈ | ਅਜੇ ਬਹੁਤ ਸਾਰੀਆਂ ਜ਼ਮੀਨਾਂ ਸੰਵਾਰਨੀਆਂ ਬਾਕੀ ਹਨ ਅਤੇ ਜਿੰਨਾਂ ਪਰਿਵਾਰਾਂ ਦੇ ਘਰ ਢਹਿ ਚੁੱਕੇ ਹਨ, ਉਨ੍ਹਾਂ ਦੇ ਘਰ ਬਣਾਏ ਜਾਣੇ ਹਨ | ਇਸ ਸੇਵਾ ਲਈ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ | ਸੰਗਤਾਂ ਦੇ ਵਿਸ਼ਾਲ ਇਕੱਠ ਵਿਚ ਗੁਰੂ ਕੇ ਲੰਗਰਾਂ ਵਿਚ ਕਈ ਪਦਾਰਥ ਸਾਰਾ ਦਿਨ ਵਰਤਦੇ ਰਹੇ | ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਆਏ ਹੋਏ ਮਹਾਂਪੁਰਖਾਂ ਨੂੰ ਜੀ ਆਇਆਂ ਆਖਿਆ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ, ਸੰਪਰਦਾਇ ਦੇ ਸੇਵਾਦਾਰਾਂ ਅਤੇ ਸੰਗਤ ਵਲੋਂ 58 ਯੂਨਿਟ ਖੂਨਦਾਨ ਕੀਤਾ ਗਿਆ | 2 ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਵੇਗੀ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਹੋਣਗੇ | ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ, ਸੰਤ ਬਾਬਾ ਗੁਰਬਚਨ ਸਿੰਘ ਦਲ ਬਾਬਾ ਬਿਧੀ ਚੰਦ ਸੁਰ ਸਿੰਘ, ਸੰਤ ਬਾਬਾ ਬਲਜੀਤ ਸਿੰਘ ਦਾਦੂ ਵਾਲੇ, ਬਾਬਾ ਮਨਵੀਰ ਸਿੰਘ ਝੂਲਣੇ ਮਹਿਲ, ਸੰਤ ਗਿਆਨੀ ਰਾਮ ਸਿੰਘ ਦਮਦਮੀ ਟਕਸਾਲ ਜਥਾ ਸੰਗਰਾਵਾਂ, ਬਾਬਾ ਖੜਕ ਸਿੰਘ ਗੁਰਦੁਆਰਾ ਗੁਪਤਸਰ ਸਾਹਿਬ ਅਨੰਦਪੁਰ ਸਾਹਿਬ ਵਾਲੇ ਅਤੇ ਹੋਰ ਕਈ ਸਤਿਕਾਰਯੋਗ ਧਾਰਮਿਕ ਸ਼ਖ਼ਸੀਅਤਾਂ ਸਮੇਤ ਢਾਕਾ ਤੋਂ ਡਾ. ਐੱਮ.ਕੇ. ਰਾਇ ਮੈਂਬਰ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ, ਸਤਨਾਮ ਸਿੰਘ ਚੋਹਲਾ ਸਾਹਿਬ, ਡਾ. ਮਨਜੀਤ ਸਿੰਘ ਮਰਹਾਣਾ, ਡਾ. ਇੰਦਰਜੀਤ ਸਿੰਘ ਮੈਂਬਰ, ਸਵਰਨ ਸਿੰਘ ਚੇਅਰਮੈਨ ਦਦੇਹਰ ਸਾਹਿਬ, ਪ੍ਰਤਾਪ ਸਿੰਘ ਮੈਨੇਜਰ, ਸਾਹਿਬ ਸਿੰਘ ਸਾਬਕਾ ਸਰਪੰਚ ਸਰਹਾਲੀ, ਅਰਜਨ ਸਿੰਘ ਸੰਧੂ ਸਮਾਜ ਸੇਵੀ, ਸਿਕੰਦਰ ਸਿੰਘ ਵਰਾਣਾ ਮੁੱਖ ਬੁਲਾਰਾ ਸੰਪਰਦਾਇ ਕਾਰ ਸੇਵਾ ਸਰਹਾਲੀ, ਬਾਬਾ ਗੁਰਦੇਵ ਸਿੰਘ ਠੱਠਾ, ਸਰਪੰਚ ਬਲਕਾਰ ਸਿੰਘ ਲਾਡੀ, ਸਾਹਿਬ ਸਿੰਘ ਮੁੰਬਈ, ਪ੍ਰਭਜੋਤ ਸਿੰਘ ਏ.ਬੀ.ਟੀ.ਸੀ. ਟਰਾਂਸਪੋਰਟ ਵਾਲੇ, ਹਰਜੀਤ ਸਿੰਘ ਸਿੰਘਾਪੁਰ, ਸੁਰੇਸ਼ ਭਾਟੀਆ ਦਿੱਲੀ, ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼ੋ੍ਰਮਣੀ ਕਮੇਟੀ, ਬੀਬੀ ਦਵਿੰਦਰ ਕੌਰ ਕਾਲੜਾ ਮੈਂਬਰ ਸ਼ੋ੍ਰਮਣੀ ਕਮੇਟੀ, ਹਰਦੇਵ ਸਿੰਘ ਕਰਮੂਵਾਲਾ ਮੈਂਬਰ ਸ਼ੋ੍ਰਮਣੀ ਕਮੇਟੀ, ਚੇਅਰਮੈਨ ਗੁਰਮਹਾਂਬੀਰ ਸਿੰਘ ਸਰਹਾਲੀ, ਗੁਰਦਿਆਲ ਸਿੰਘ ਕਾਲੜਾ, ਦਇਆ ਸਿੰਘ ਚੇਅਰਮੈਨ, ਆਦਿ ਹਾਜ਼ਰ ਸਨ |