ਤਰਨ ਤਾਰਨ, 2 ਜਨਵਰੀ (ਹਰਿੰਦਰ ਸਿੰਘ)-ਖ਼ੇਤੀਬਾੜੀ ਸਹਿਕਾਰੀ ਸਭਾਵਾਂ ਦੀ ਜ਼ਿਲ੍ਹਾ ਜਥੇਬੰਦੀ ਦੀ ਮੀਟਿੰਗ ਜਸਪਾਲ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਅੱਜ ਦੀ ਮੀਟਿੰਗ ਵਿਚ ਜੋ ਇਫਕੋ ਦੇ ਏਰੀਆ ਮੈਨੇਜ਼ਰ ਚਰਨਪ੍ਰੀਤ ਸਿੰਘ ਵਲੋਂ ਸਭਾਵਾਂ ਦੇ ਮੁਲਾਜ਼ਮਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ ਸੀ, ਉਸ ਦਾ ਗੰਭੀਰ ਨੋਟਿਸ ਲਿਆ ਗਿਆ | ਜ਼ਿਲ੍ਹੇ ਦੀਆਂ ਕੁਝ ਸਭਾਵਾਂ ਨੂੰ ਪਿਛਲੇ ਕੁਝ ਸਮੇਂ ਤੋਂ ਖਾਦ ਨਹੀਂ ਦਿੱਤੀ ਗਈ ਸਭਾਵਾਂ ਵਲੋਂ ਖਾਦ ਦੀ ਮੰਗ ਕਰਨ ਤੇ ਗ਼ਲਤ ਸ਼ਬਦਾਵਲੀ ਵਰਤੀ ਗਈ | ਇਫਕੋ ਵਲੋਂ ਸਭਾਵਾਂ ਨੂੰ ਏਡੰਟ ਅਨੁਸਾਰ ਖਾਦ ਦਿੱਤੀ ਜਾਂਦੀ ਸੀ, ਪਰ ਹੁਣ ਇਫਕੋ ਦੇ ਮੁਲਾਜ਼ਮਾਂ ਵਲੋਂ ਖਾਦ ਪ੍ਰਾਈਵੇਟ ਦਿੱਤੀ ਜਾ ਰਹੀ ਹੈ | ਜ਼ਿਲ੍ਹਾ ਜਥੇਬੰਦੀ ਮਹਿਕਮੇ ਦੇ ਅਧਿਕਾਰੀਆਂ ਕੋਲ ਅਤੇ ਇਫਕੋ ਦੇ ਚੇਅਰਮੈਨ ਨੂੰ ਬੇਨਤੀ ਕਰਦੀ ਹੈ ਕਿ ਇਨ੍ਹਾਂ ਦੋਵਾਂ ਮੁਲਾਜ਼ਮਾਂ ਨੂੰ ਸਾਡੇ ਜ਼ਿਲ੍ਹੇ ਵਿਚੋਂ ਬਦਲਿਆ ਜਾਵੇ, ਤਾਂ ਜੋ ਸਾਡੇ ਜ਼ਿਲ੍ਹੇ ਦੀਆਂ ਸਭਾਵਾਂ ਨੂੰ ਇਫਕੋ ਵਲੋਂ ਦਿੱਤੀ ਜਾ ਰਹੀ ਖਾਦ ਸਹੀ ਰੂਪ ਵਿਚ ਮਿਲ ਸਕੇ | ਇਸ ਮੌਕੇ ਮੀਟਿੰਗ ਵਿਚ ਪ੍ਰਗਟ ਸਿੰਘ ਸਾਬਕਾ ਸੂਬਾ ਪ੍ਰਧਾਨ, ਕੁਲਦੀਪ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ, ਫ਼ਤਿਹ ਸਿੰਘ ਸਟੇਟ ਮੀਤ ਪ੍ਰਧਾਨ, ਰਘਬੀਰ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਕੈਸ਼ੀਅਰ, ਤਾਰਾ ਚੰਦ ਸਾਬਕਾ ਪ੍ਰਧਾਨ, ਬਲਵੰਤ ਸਿੰਘ ਬਲਾਕ ਪ੍ਰਧਾਨ ਚੋਹਲਾ ਸਾਹਿਬ, ਪ੍ਰਭਜੀਤ ਸਿੰਘ ਬਲਾਕ ਪ੍ਰਧਾਨ ਭਿੱਖੀਵਿੰਡ, ਸੁਖਮਨਦੀਪ ਸਿੰਘ ਬਲਾਕ ਪ੍ਰਧਾਨ ਗੰਡੀਵਿੰਡ, ਰੇਸ਼ਮ ਸਿੰਘ ਬਲਾਕ ਪ੍ਰਧਾਨ ਵਲਟੋਹਾ, ਮਨਜਿੰਦਰ ਸਿੰਘ ਬਲਾਕ ਪ੍ਰਧਾਨ ਨੌਸ਼ਹਿਰਾ ਪੰਨੂੰਆਂ, ਕੁਲਦੀਪ ਸਿੰਘ ਬਲਾਕ ਪ੍ਰਧਾਨ ਤਰਨ ਤਾਰਨ, ਬਲਜੀਤ ਸਿੰਘ ਪੱਟੀ, ਰਜਿੰਦਰ ਕੁਮਾਰ, ਤਿਲਕ ਰਾਜ, ਧਰਮਵੀਰ ਸਿੰਘ, ਮਨਜੀਤ ਸਿੰਘ, ਰਾਜਦੀਪ ਸਿੰਘ ਬੱਠੇਭੈਣੀ, ਹਰਨੀਤ ਸਿੰਘ ਸ਼ਹੀਦ, ਤਰਸੇਮ ਸਿੰਘ, ਰਾਜਬੀਰ ਸਿੰਘ ਹਾਜ਼ਰ ਸਨ |