ਤਰਨ ਤਾਰਨ, 2 ਜਨਵਰੀ (ਹਰਿੰਦਰ ਸਿੰਘ)- 132 ਕੇ.ਵੀ.ਏ. ਤਰਨ ਤਾਰਨ ਤੋਂ ਚੱਲਦੇ 11 ਕੇ.ਵੀ ਸਿਟੀ 1, ਸਿਟੀ 4 ਅਤੇ 6 ਤਰਤਾਰਨ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਰਨ ਕਰਕੇ 3 ਜਨਵਰੀ ਦਿਨ ਸ਼ਨੀਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਨ੍ਹਾਂ ਤੋਂ ਚੱਲਦੇ ਇਲਾਕੇ ਕਾਜੀਕੋਟ ਰੋਡ, ਚੰਦਰ ਕਾਲੋਨੀ, ਸਰਹਾਲੀ ਰੋਡ ਸੱਜਾ ਪਾਸਾ, ਗਲੀ ਜਾਮਾਰਾਏ ਵਾਲੀ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਾਲੋਨੀ, ਸਰਦਾਰ ਇਨਕਲੇਵ, ਗੁਰਬਖਸ਼ ਕਾਲੋਨੀ, ਛੋਟਾ ਕਾਜੀਕੋਟ, ਪੱਡਾ ਕਾਲੋਨੀ, ਕੋਹੜ ਅਹਾਤਾ, ਗਰੀਨ ਸਿਟੀ, ਹੋਲੀ ਸਿਟੀ, ਮੁਹੱਲਾ ਜਸਵੰਤ ਸਿੰਘ, ਨੂਰਦੀ ਰੋਡ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ, ਜੈਦੀਪ ਕਾਲੋਨੀ, ਦੀਪ ਐਵੀਨਿਊ, ਫਤਹਿਚੱਕ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਤੇਗ ਬਹਾਦਰ ਨਗਰ ਫੇਜ 2 ਅਤੇ ਨਿਊ ਦੀਪ ਐਵੀਨਿਊ ਤਰਨਤਾਰਨ ਆਦਿ ਏਰੀਏ ਬੰਦ ਰਹਿਣਗੇ | ਇਹ ਸੂਚਨਾ ਉਪ ਮੰਡਲ ਪਾਵਰਕਾਮ ਤਰਨ ਤਾਰਨ ਸ਼ਹਿਰੀ ਦੇ ਅਫਸਰ ਇੰਜੀਨੀਅਰ ਨਰਿੰਦਰ ਸਿੰਘ ਅਤੇ ਇੰਜੀਨੀਅਰ ਗੁਰਭੇਜ ਸਿੰਘ ਢਿੱਲੋਂ ਵਲੋਂ ਦਿੱਤੀ ਗਈ |