ਪੱਟੀ, 23 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਵਲਟੋਹਾ ਵਲੋਂ ਸਬ ਡਵੀਜ਼ਨ ਪੱਟੀ ਵਿਖੇ ਚਿੱਪ ਵਾਲੇ ਮੀਟਰ ਜਮ੍ਹਾਂ ਕਰਵਾਏ ਗਏ, ਜਿਸ ਦੀ ਪ੍ਰਧਾਨਗੀ ਨਿੰਦਰ ਸਿੰਘ ਕੋਟ ਬੁੱਢਾ, ਹਰਭਜਨ ਸਿੰਘ ਸ਼ਹੀਦ ਨੇ ਕੀਤੀ | ਇਸ ਮੌਕੇ ਬੋਲਦਿਆਂ ਜ਼ੋਨ ਭਾਈ ਝਾੜੂ ਜੀ ਵਲਟੋਹਾ ਦੇ ਪ੍ਰਧਾਨ ਮੇਹਰ ਸਿੰਘ ਤਲਵੰਡੀ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਚਿਪ ਵਾਲੇ ਮੀਟਰ ਪਿੰਡਾਂ ਵਿਚ ਨਹੀਂ ਲੱਗਣ ਦਿੱਤੇ ਜਾਣਗੇ | ਅਸੀਂ ਕਿਸੇ ਵੀ ਕੀਮਤ 'ਤੇ ਬਿਜਲੀ ਬੋਰਡ ਪ੍ਰਾਈਵੇਟ ਹੱਥਾਂ ਵਿਚ ਨਹੀਂ ਜਾਣ ਦਿਆਂਗੇ | ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੰਗ ਹੈ ਕਿ ਇਕ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇ, ਗਰਾਰੀ ਵਾਲੇ ਕਾਲੇ ਮੀਟਰ ਲਗਾਏ ਜਾਣ | ਕਿਸਾਨ ਆਗੂ ਨੇ ਕਿਹਾ ਕੇ ਕਿਸੇ ਵੀ ਕੀਮਤ 'ਤੇ ਕਿਸਾਨਾਂ ਮਜ਼ਦੂਰਾਂ ਨੂੰ ਜੁਰਮਾਨਾ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਕਿਸੇ ਦੀ ਬਿਜਲੀ ਬੰਦ ਨਹੀਂ ਕਰਨ ਦਿੱਤੀ ਜਾਵੇਗੀ | ਇਸ ਮੌਕੇ ਅਜੀਤ ਸਿੰਘ, ਸੁਖਵੰਤ ਸਿੰਘ ਫੌਜੀ, ਸਰਵਨ ਸਿੰਘ ਤਲਵੰਡੀ, ਨਰਿੰਦਰ ਸਿੰਘ, ਹਰਭਜਨ ਸਿੰਘ, ਸ਼ੇਰ ਸਿੰਘ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ, ਸਰਵਿੰਦਰ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਨਿੰਦਰ ਸਿੰਘ, ਜੋਧਾ ਸਿੰਘ, ਜੋਰਾ ਸਿੰਘ, ਸਰਜਾ ਸਿੰਘ ਆਦਿ ਵਲੋਂ ਚਿੱਪ ਵਾਲੇ ਮੀਟਰ ਲਾਹ ਕੇ ਲਿਖਤੀ ਰੂਪ ਵਿਚ ਐੱਸ.ਡੀ.ਓ. ਪੱਟੀ ਨੂੰ ਜਮ੍ਹਾਂ ਕਰਵਾਏ ਗਏ |