23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਚੋਰਾਂ ਵਲੋਂ ਇਲੈਕਟ੍ਰੋਨਿਕ ਦੁਕਾਨ 'ਚ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 25-01-2026
ਤਰਨ ਤਾਰਨ, 24 ਜਨਵਰੀ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਚੋਰਾਂ ਵਲੋਂ ਇਲੈਕਟਰੋਨਿਕ ਦੁਕਾਨ 'ਚ ਸਮਾਨ ਚੋਰੀ ਕਰਨ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਨਰਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਦੀਪ ਐਵੀਨਿਊ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੀ ਦੁਕਾਨ ਬਤਰਾ ਐਂਡ ਸਨਸ ਅੰਮਿ੍ਤਸਰ ਰੋਡ ਸਾਹਮਣੇ ਜਨਤਾ ਪੈਲੇਸ ਤਰਨ ਤਰਨ ਇਲੈਕਟਰੋਨਿਕ ਦੀ ਦੁਕਾਨ ਹੈ, ਜਿਸ ਵਿਚ ਮੋਬਾਇਲ ਰਿਪੇਅਰ ਵੀ ਕੀਤੇ ਜਾਂਦੇ ਹਨ ਅਤੇ ਨਵੇਂ ਮੋਬਾਈਲ ਪੁਰਾਣੇ ਲੈਪਟਾਪ ਅਤੇ ਇਲੈਕਟਰੋਨਿਕ ਦਾ ਸਾਰਾ ਸਮਾਨ ਵੇਚਿਆ ਜਾਂਦਾ ਹੈ | ਕੱਲ੍ਹ ਮਿਤੀ 22 ਜਨਵਰੀ ਨੂੰ ਰੋਜ਼ਾਨਾ ਦੀ ਤਰ੍ਹਾਂ ਮੈਂ ਅਤੇ ਮੇਰਾ ਬੇਟਾ ਗੁਰਸੇਵਕ ਸਿੰਘ ਸਾਢੇ 7 ਵਜੇ ਸ਼ਾਮ ਨੂੰ ਅਸੀਂ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ | ਜਦੋਂ ਅਸੀਂ ਸਵੇਰੇ ਸਾਢੇ 7 ਵਜੇ ਦੁਕਾਨ ਖੋਲਣ ਲਈ ਮੈਂ ਅਤੇ ਮੇਰਾ ਲੜਕਾ ਆਏ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਖੱਬੇ ਪਾਸੇ ਵਲੋਂ ਬਾਹਰ ਖਿੱਚਿਆ ਹੋਇਆ ਸੀ | ਜਦੋਂ ਅਸੀਂ ਅੰਦਰ ਆ ਕੇ ਦੇਖਿਆ ਤਾਂ ਕਾਊਾਟਰ ਦਾ ਦਰਾਜ ਖੁੱਲਾ ਹੋਇਆ ਸੀ ਅਤੇ ਅਤੇ ਸਲੈਬਾਂ 'ਤੇ ਰੱਖੇ ਹੋਏ ਪੁਰਾਣੇ ਲੈਪਟਾਪ ਅਤੇ ਨਵੇਂ ਲੈਪਟਾਪ ਨਹੀਂ ਸਨ | ਜਦੋਂ ਅਸੀਂ ਉਪਰਲੀ ਦੁਕਾਨ ਵਿਚ ਜਾ ਕੇ ਵੇਖਿਆ ਤਾਂ ਐੱਲ.ਈ.ਡੀ. ਜੋ ਡੱਬਿਆਂ ਵਿਚ ਪੈਕ ਸਨ, ਉਹ ਵੀ ਨਹੀਂ ਸਨਸ਼ | ਜਦੋਂ ਅਸੀਂ ਲੱਗੇ ਹੋਏ ਕੈਮਰੇ ਚੈੱਕ ਕਰਨ ਲੱਗੇ ਤਾਂ ਕੈਮਰਿਆਂ ਦੇ ਹਾਰਡ ਡਿਸਕ ਵੀ ਨਹੀਂ ਸੀ, ਜੋ ਰਾਤ ਸਮੇਂ ਕੋਈ ਅਣਪਛਾਤੇ ਵਿਅਕਤੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਦੁਕਾਨ ਦਾ ਸਮਾਨ ਚੋਰੀ ਕਰਕੇ ਲੈ ਗਏ ਹਨ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਮੇਜਰ ਸਿੰਘ ਮੰਨਣ ਦਾ ਦਿਹਾਂਤ <br/> ਅਗਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਚ ਮਨਾਇਆ ਗਿਆ ਗਣਤੰਤਰ ਦਿਵਸ <br/>
Ad Position 24