27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ <br/>

Ad Position 21
No active advertisement
ਅਜੀਤ ਡੈਸਕ 29-01-2026
ਤਰਨ ਤਾਰਨ, 28 ਜਨਵਰੀ (ਹਰਿੰਦਰ ਸਿੰਘ)-ਅਕਸਰ ਸੁਰਖੀਆਂ ਵਿਚ ਬਣੀ ਰਹਿਣ ਵਾਲੀ ਕੇਂਦਰੀ ਜੇਲ੍ਹ ਗੋਇੰਦਵਾਲ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ | ਜੇਲ੍ਹ ਦੀ ਚੈਕਿੰਗ ਦੌਰਾਨ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ ਹੈ | ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ 20, 22 ਅਤੇ 25 ਜਨਵਰੀ ਨੂੰ ਵੱਖ-ਵੱਖ ਤਾਰੀਕਾਂ ਦੌਰਾਨ ਜੇਲ੍ਹ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ 2 ਟੱਚ ਫੋਨ ਸਮੇਤ ਸਿੰਮਾਂ, 1 ਚਾਰਜਰ, 46 ਪੱਤਾਛਾਪ ਪੈਕੇਟ, 264 ਬੀੜੀਆਂ ਦੇ ਬੰਡਲ, 20 ਪੈਕੇਟ ਕੂਲਲਿੱਪ, 30 ਤੰਬਾਕੂ ਪੈਕੇਟ, 3 ਸਿਗਰਟ ਪੈਕੇਟ, 50 ਪੁੜੀਆਂ ਤੰਬਾਕੂ, 8 ਡੱਬੀਆਂ ਸਿਗਰੇਟ, 12 ਮੱਧੂ ਮਨੱਕਾ, 1 ਚਾਰਜਰ, 19 ਹੀਟਰ ਸਪਰਿੰਗ, 16 ਲਾਈਟਰ ਲਵਾਰਿਸ ਹਾਲਤ ਵਿਚ ਬਰਾਮਦ ਹੋਏ ਹਨ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੁਲਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ 30 ਦਸੰਬਰ 2025 ਅਤੇ 14 ਜਨਵਰੀ, 19 ਜਨਵਰੀ 2026 ਨੂੰ ਜੇਲ੍ਹ ਦੀ ਚੈਕਿੰਗ ਦੌਰਾਨ 6 ਟੱਚ ਮੋਬਾਈਲ ਫੋਨ, 10 ਕੀਪੈਡ ਮੋਬਾਈਲ ਫੋਨ, 3 ਚਾਰਜਰ, 1 ਅਡੱਪਟਰ, 2 ਡਾਟਾ ਕੇਬਲ ਸਮੇਤ ਚਾਰ ਸਿੰਮ, 35 ਪੁੜੀਆਂ ਪੱਤਾ ਛਾਪ ਤੰਬਾਕੂ, 9 ਪੈਕੇਟ ਕੂਲਲਿੱਪ, 72 ਬੰਡਲ ਬੀੜੀ, 12 ਪੈਕੇਟ ਸਿਗਰੇਟ, 2 ਲਾਈਟਰ, 1 ਹੀਟਰ ਐਲੀਮੈਂਟ, 7 ਕੈਪਸੂਲ ਪਰੈਗਾ ਬੋਲਿਨ, 480 ਬੀੜੀਆਂ, 22 ਸਿਗਰੇਟ ਦੇ ਵੱਡੇ ਪੈਕੇਟ, 7 ਸਿਗਰੇਟ ਦੇ ਛੋਟੇ ਪੈਕੇਟ, 32 ਪੱਤਾਛਾਪ ਪੈਕੇਟ ਤੰਬਾਕੂ, 2 ਡਾਟਾ ਕੇਵਲ, 82 ਤੰਬਾਕੂ ਪੁੜੀਆਂ, 14 ਕੂਲਲਿੱਪ ਪੈਕੇਟ, 11 ਸਿਗਰੇਟ ਪੈਕੇਟ, 30 ਬੀੜੀ ਬੰਡਲ, 12 ਹੀਟਰ ਸਪਰਿੰਗ, 1 ਈਅਰਫੋਨ ਬਰਾਮਦ ਹੋਏ ਹਨ | ਥਾਣਾ ਗੋਇੰਦਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਜੇਲ੍ਹ ਵਿਚ ਇਹ ਪਾਬੰਦੀਸ਼ੁਦਾ ਸਮਾਨ ਕਿਸ ਤਰ੍ਹਾਂ ਪਹੁੰਚਿਆ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਕੱਢਿਆ ਗਿਆ ਟਰੈਕਟਰ ਮਾਰਚ <br/> ਅਗਲੀ ਖ਼ਬਰ ਅਣਪਛਾਤਿਆਂ ਘਰ ਦੇ ਬਾਹਰ ਚਲਾਈਆਂ ਗੋਲੀਆਂ
Ad Position 24