27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਬੋਲੇਪਣ ਦੇ ਲੱਛਣਾਂ ਦਾ ਸਮੇਂ ਸਿਰ ਪਤਾ ਲੱਗਣ 'ਤੇ ਬਚਾਅ ਸੰਭਵ-ਡਾ. ਰੰਧਾਵਾ <br/>

Ad Position 21
No active advertisement
ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ <br/> 29-01-2026
ਤਰਨ ਤਾਰਨ, 28 ਜਨਵਰੀ (ਹਰਿੰਦਰ ਸਿੰਘ)- ਬੋਲਾਪਣ ਇਕ ਗੰਭੀਰ ਬਿਮਾਰੀ ਹੈ, ਸਮੇਂ ਸਿਰ ਇਸਦੇ ਲੱਛਣ ਪਛਾਣ ਕੇ ਇਸ ਤੋਂ ਬਚਿਆ ਜਾ ਸਕਦਾ ਹੈ | ਘੱਟ ਸੁਣਾਈ ਦੇਣਾ, ਗਲ ਨੂੰ ਸਮਝਣ ਵਿਚ ਪ੍ਰੇਸ਼ਾਨੀ, ਕੰਨਾਂ ਵਿਚ ਛਾਂ-ਛਾਂ ਦੀਆਂ ਆਵਾਜਾਂ ਆਉਣਾ, ਕੰਨ ਵਿਚ ਕੁਝ ਫਸਿਆ ਹੋਣਾ, ਟੀ.ਵੀ ਅਤੇ ਰੇਡੀਓ ਦੀ ਆਵਾਜ਼ ਉੱਚੀ ਕਰਕੇ ਸੁਨਣਾ, ਕੰਨ ਵਿਚ ਰੇਸ਼ਾ ਵਗਣਾ, ਕਿਸੇ ਦੀ ਗੱਲ ਸਮਝ ਨਾ ਅਉਣਾ ਅਤੇ ਗਲਤ ਉਤਰ ਦੇਣਾ, ਕੰਨ ਵਿਚ ਦਰਦ ਰਹਿਣਾ, ਚੱਕਰ ਆਉਣਾ ਆਦਿ ਬੋਲੇਪਣ ਦੇ ਲੱਛਣ ਹੋ ਸਕਦੇ ਹਨ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਡਾ. ਰੰਧਾਵਾ ਨੇ ਕਿਹਾ ਕੰਨ ਦੇ ਬੋਲੇਪਣ ਦੇ ਕਈ ਕਾਰਨ ਹਨ ਜਿਵੇਂ ਉਮਰ ਵਧਣ ਨਾਲ ਅਤੇ ਜਿਆਦਾ ਸ਼ੋਰ ਸ਼ਰਾਬੇ ਵਾਲੀ ਜਗ੍ਹਾਂ ਤੇ ਜਿਆਦਾ ਕੰਮ ਕਰਨ ਨਾਲ ਕੰਨ ਦਾ ਅੰਦਰ ਵਾਲਾ ਹਿੱਸਾ ਅਤੇ ਕੰਨ ਦੀਆਂ ਨਾੜਾ ਕਮਜੋਰ ਹੋ ਜਾਂਦੀਆ ਹਨ, ਕੰਨਾਂ ਵਿਚ ਇਨਫੈਕਸ਼ਨ ਅਤੇ ਕੰਨ ਦਾ ਪਰਦਾ ਫਟਿਆ ਹੋਣਾ, ਕੰਨ ਵਿਚ ਕੋਈ ਟਿਉਮਰ ਜਾ ਹੱਡੀ ਵਧੀ ਹੋਣਾ, ਕੰਨ ਵਿਚ ਵੈਕਸ ਜਾ ਫੰਗਸ ਹੋਣਾ ਆਦਿ ਹਨ | ਉਨ੍ਹਾਂ ਦੱਸਿਆ ਕਿ ਅਗਰ ਕੋਈ ਵਿਅਕਤੀ ਉਕਤ ਕੰਨ ਦੇ ਉਕਤ ਲੱਛਣਾਂ ਤੋਂ ਪੀੜ੍ਹਤ ਹੈ, ਤਾਂ ਤਰੁੰਤ ਮਾਹਿਰ ਡਾਕਟਰ ਪਾਸ ਆਪਣਾ ਚੈਕਅਪ ਕਰਵਾਉ ਤਾਂ ਕਿ ਬਿਮਾਰੀ ਗੰਭੀਰ ਨਾ ਬਣੇ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਅਤੇ ਡਰੱਗ ਮਨੀ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਭਾਰਤੀ ਜੀਵਨ ਬੀਮਾ ਨਿਗਮ ਦਫ਼ਤਰ ਤਰਨ ਤਾਰਨ ਵਿਖੇ ਗਣਤੰਤਰ ਦਿਵਸ ਮਨਾਇਆ <br/>
Ad Position 24