ਖਡੂਰ ਸਾਹਿਬ, 31 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਸਵ.ਬਲਬੀਰ ਸਿੰਘ ਸ਼ਾਹ ਸਰਪੰਚ ਦੀ ਨਿੱਘੀ ਯਾਦ ਵਿਚ ਤੀਸਰਾ ਖੂਨਦਾਨ ਕੈਂਪ 2 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੀ.ਬੀ. 63 ਪਜੀਰੀਆ ਰੈਸਟੋਰੈਂਟ ਨਜਦੀਕ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਗੋਲਡੀ ਖਡੂਰ ਸਾਹਿਬ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ. ਬਲਬੀਰ ਸਿੰਘ ਸ਼ਾਹ ਸਰਪੰਚ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਗੁਰੂ ਮੇਹਰ ਹਸਪਤਾਲ ਨਾਗੋਕੇ ਵਲੋਂ ਵੀ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ ਅਤੇ ਖੂਨਦਾਨ ਕੈਂਪ ਵਿਚ ਦੁੱਖ ਨਿਵਾਰਨ ਹਸਪਤਾਲ ਬਲੱਡ ਬੈਂਕ ਅੰਮਿ੍ਤਸਰ ਦੀ ਟੀਮ ਪਹੁੰਚ ਰਹੀ ਹੈ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿਚ ਵੱਧ ਚੜ ਕੇ ਹਿੱਸਾ ਲੈ ਕੇ ਖੂਨਦਾਨ ਕਰਨ ਤਾਂ ਜੋ ਜਰੂਰਤਮੰਦ ਮਰੀਜਾਂ ਦੀ ਜਿੰਦਗੀ ਬਚ ਸਕੇ ਉਥੇ ਲੋਕ ਲਗਾਏ ਜਾ ਰਹੇ ਮੈਡੀਕਲ ਕੈਂਪ ਦਾ ਵੀ ਲਾਭ ਉਠਾਉਣ |