ਗੋਇੰਦਵਾਲ ਸਾਹਿਬ, 31 ਜਨਵਰੀ (ਸਕੱਤਰ ਸਿੰਘ ਅਟਵਾਲ)-ਕਸਬਾ ਗੋਇੰਦਵਾਲ ਸਾਹਿਬ ਤੋਂ ਸਾਬਕਾ ਮੈਂਬਰ ਪੰਚਾਇਤ ਵਰਿੰਦਰ ਸਿੰਘ ਜੋਤੀ ਦੀ ਦਾਦੀ ਅਤੇ ਸਵਰਗੀ ਜਥੇਦਾਰ ਫੂਲਾ ਸਿੰਘ ਦੀ ਧਰਮਸਪਤਨੀ ਬੀਬੀ ਭਾਨ ਕੌਰ, ਜੋ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ, ਉਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਬੀਬੀ ਭਾਨ ਕੌਰ ਦੀਆਂ ਅਸਥੀਆਂ ਨੂੰ ਪਵਿੱਤਰ ਬਾਉਲੀ ਸਾਹਿਬ ਦੇ ਜਲ ਨਾਲ ਇਸ਼ਨਾਨ ਕਰਵਾਉਣ ਉਪਰੰਤ ਦਰਿਆ ਬਿਆਸ ਗੋਇੰਦਵਾਲ ਸਾਹਿਬ ਵਿਖੇ ਵਿਧੀਵਤ ਤੌਰ 'ਤੇ ਜਲ ਪ੍ਰਵਾਹ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਲਵਿੰਦਰ ਸਿੰਘ ਰਾਏ, ਯੂਥ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ ਨੇ ਸਾਬਕਾ ਮੈਂਬਰ ਪੰਚਾਇਤ ਵਰਿੰਦਰ ਸਿੰਘ ਜੋਤੀ ਅਤੇ ਬੀਬੀ ਭਾਨ ਕੌਰ ਦੇ ਸਪੁੱਤਰ ਸਵਿੰਦਰ ਸਿੰਘ, ਨਿਰਮਲ ਸਿੰਘ, ਦਿਲਬਾਗ ਸਿੰਘ, ਨਰਿੰਦਰ ਸਿੰਘ ਤੇ ਜਸਵੰਤ ਸਿੰਘ ਨਾਲ਼ ਦੁੱਖ ਪ੍ਰਗਟ ਕੀਤਾ | ਇਸ ਮੌਕੇ ਡਾ. ਹਰਬੰਸ ਸਿੰਘ ਗਿੱਲ, ਪ੍ਰੀਤਮ ਸਿੰਘ, ਬਲਬੀਰ ਸਿੰਘ ਗਿੱਲ, ਸਵਿੰਦਰ ਸਿੰਘ ਸੋਨਾ ਜੇ.ਸੀ.ਬੀ. ਵਾਲੇ, ਸੂਬੇਦਾਰ ਸਰਵਨ ਸਿੰਘ, ਗੁਰਮੀਤ ਸਿੰਘ ਫੌਜੀ, ਕਰਤਾਰ ਸਿੰਘ ਨਾਰਲੀ, ਪਿ੍ੰਸ ਗਿੱਲ, ਹਰਪ੍ਰੀਤ ਸਿੰਘ, ਨਿਰਮਲ ਸਿੰਘ ਫੌਜੀ, ਸੋਨੂੰ ਸਿੰਘ ਜਲੰਧਰ, ਨਰਿੰਦਰ ਸਿੰਘ, ਪ੍ਰਭਜੀਤ ਕੌਰ, ਹਰਮਨਦੀਪ ਕੌਰ, ਰੇਖਾ ਗਿੱਲ, ਅਮਰਜੀਤ ਕੌਰ, ਗਾਇਕ ਜਗਜੀਤ ਸੰਧੂ, ਯੂਥ ਆਗੂ ਮਨਪ੍ਰੀਤ ਸਿੰਘ ਸ਼ੈਲੀ ਆਦਿ ਹਾਜ਼ਰ ਸਨ |